ਪੰਜਾਬ ਦੇ ਇਤਿਹਾਸਕ ਸੋਮੇ : ਭਾਈ ਗੁਰਦਾਸ ਜੀ ਦੀਆਂ ਵਾਰਾਂ
ਪ੍ਰਸ਼ਨ 5. ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਤੁਸੀਂ ਕੀ ਜਾਣਦੇ ਹੋ?
(What do you know about Vars of Bhai Gurdas Ji ?)
ਜਾਂ
ਪ੍ਰਸ਼ਨ. ਭਾਈ ਗੁਰਦਾਸ ਜੀ ਭੱਲਾ ‘ਤੇ ਇੱਕ ਨੋਟ ਲਿਖੋ।
(Write a note on Bhai Gurdas Bhalla Ji.)
ਉੱਤਰ – ਭਾਈ ਗੁਰਦਾਸ ਜੀ ਭੱਲਾ ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਭੱਲਾ ਜੀ ਦੇ ਪੁੱਤਰ ਸਨ। ਉਹ ਤੀਸਰੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਦੇ ਸਮਕਾਲੀਨ ਸਨ। ਉਹ ਇੱਕ ਉੱਚ-ਕੋਟੀ ਦੇ ਕਵੀ ਅਤੇ ਲੇਖਕ ਸਨ। ਉਨ੍ਹਾਂ ਨੇ 39 ਵਾਰਾਂ ਦੀ ਰਚਨਾ ਕੀਤੀ। ਇਹ ਵਾਰਾਂ ਪੰਜਾਬੀ ਭਾਸ਼ਾ ਵਿੱਚ ਹਨ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਭਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਨ੍ਹਾਂ ਵਾਰਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ। ਇਸੇ ਕਾਰਨ ਇਨ੍ਹਾਂ ਵਾਰਾਂ ਨੂੰ “ਗੁਰੂ ਗ੍ਰੰਥ ਸਾਹਿਬ ਦੀ ਕੁੰਜੀ’ ਕਿਹਾ ਜਾਂਦਾ ਹੈ।
ਇਨ੍ਹਾਂ ਵਾਰਾਂ ਤੋਂ ਸਾਨੂੰ ਸਿੱਖਾਂ ਦੇ ਪਹਿਲੇ ਛੇ ਗੁਰੂਆਂ ਦੇ ਜੀਵਨ ਸੰਬੰਧੀ, ਸਿੱਖ ਧਰਮ ਦੀਆਂ ਸਿੱਖਿਆਵਾਂ, ਮਹੱਤਵਪੂਰਨ ਸਿੱਖਾਂ ਅਤੇ ਨਗਰਾਂ ਦੇ ਨਾਂਵਾਂ, ਭਗਤਾਂ ਅਤੇ ਸੰਤਾਂ ਦੇ ਜੀਵਨ ਸੰਬੰਧੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰ੍ਹਵੀਂ ਵਾਰ ਬਹੁਤ ਮਹੱਤਵਪੂਰਨ ਹੈ।
ਪਹਿਲੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਸੰਸਾਰ ਦੀ ਦਸ਼ਾ ਦਾ ਵਰਣਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੀ ਲੋੜ, ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਪ੍ਰਮੁੱਖ ਘਟਨਾਵਾਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਜੀ ਤਕ ਦਾ ਸੰਖੇਪ ਵੇਰਵਾ ਦਿੱਤਾ ਗਿਆ ਹੈ। ਗਿਆਰ੍ਹਵੀਂ ਵਾਰ ਵਿੱਚ ਗੁਰੂ ਸਾਹਿਬਾਨ ਨਾਲ ਸੰਬੰਧਿਤ ਪ੍ਰਮੁੱਖ ਸਿੱਖਾਂ ਬਾਰੇ, ਉਨ੍ਹਾਂ ਦੇ ਨਾਂਵਾਂ, ਕਿੱਤਿਆਂ, ਜਾਤਾਂ ਅਤੇ ਥਾਂਵਾਂ ਆਦਿ ਵਿਸ਼ਿਆਂ ‘ਤੇ ਚਾਨਣਾ ਪਾਇਆ ਗਿਆ ਹੈ।
हिंदी संकलन
प्रश्न. भाई गुरदास जी की ‘वारों’ के बारे में आप क्या जानते हैं?
या
प्रश्न. भाई गुरदास जी भल्ला पर एक टिप्पणी लिखिए।
उत्तर – भाई गुरदास जी भल्ला गुरु अमर दास जी के भाई दातार चंद भल्ला जी के पुत्र थे। वे तीसरे, चौथे, पांचवें और छठे गुरुओं के समकालीन थे। वे एक महान कवि और लेखक थे। उन्होंने 39 ‘वारों’ की रचना की। ये श्लोक पंजाबी भाषा में हैं। गुरु ग्रंथ साहिब के शब्दों का अर्थ समझने के लिए इन श्लोकों का अध्ययन करना आवश्यक है। यही कारण है कि इन वारों (छंदों) को “गुरु ग्रंथ साहिब की कुंजी” कहा जाता है।
इन वारों (छंदों) से हमें सिखों के पहले छह गुरुओं के जीवन, सिख धर्म की शिक्षाओं, महत्वपूर्ण सिखों और कस्बों के नाम, भक्तों और संतों के जीवन के बारे में बहुमूल्य जानकारी मिलती है। ऐतिहासिक रूप से पहली और ग्यारहवीं ‘वार’ बहुत महत्वपूर्ण हैं।
पहली ‘वार’ में गुरु नानक देव जी के जन्म से पहले की दुनिया की स्थिति और गुरु नानक देव जी के आगमन की आवश्यकता, उनके जीवन से जुड़ी प्रमुख घटनाओं के बारे में विस्तार से बताया गया है। इसके बाद गुरु अंगद देव से लेकर गुरु हरगोबिंद साहिब तक सब कुछ का संक्षिप्त विवरण दिया गया है। ग्यारहवें अध्याय में गुरु साहिबों से संबंधित प्रमुख सिखों, उनके नाम, व्यवसाय, जातियों और स्थानों आदि पर प्रकाश डाला गया है।
English Version
Q. What do you know about Vars of Bhai Gurdas Ji?
Or
Q. Write a note on Bhai Gurdas Bhalla Ji.
Answer – Bhai Gurdas Ji Bhalla was the son of Datar Chand Bhalla Ji, brother of Guru Amar Das Ji. They were contemporaries of the third, fourth, fifth, and sixth gurus. He was a great poet and writer. He composed 39 ‘Vars’. These shlokas are in the Punjabi language. It is necessary to study these verses to understand the meaning of the words of Guru Granth Sahib. This is the reason why these varas (verses) are called “Keys of the Guru Granth Sahib”.
From these vars (verses) we get valuable information about the life of the first six Sikh Gurus, the teachings of Sikhism, the names of important Sikhs and towns, the lives of devotees and saints. Historically the first and eleventh ‘var’ is very important.
In the first ‘Var’, the situation of the world before the birth of Guru Nanak Dev Ji and the need for the arrival of Guru Nanak Dev Ji, the major events related to his life have been explained in detail. This is followed by a brief description of everything from Guru Angad Dev to Guru Hargobind Sahib. The eleventh chapter throws light on the major Sikhs, their names, occupations, castes, and places, etc. related to the Guru Sahibs.