ਪੰਜਾਬ ਦੇ ਇਤਿਹਾਸਕ ਸੋਮੇ : ਪੰਜਾਬੀ ਵਿੱਚ ਲਿਖੀਆਂ ਗਈਆਂ ਛੇ ਇਤਿਹਾਸਕ ਰਚਨਾਵਾਂ


ਪ੍ਰਸ਼ਨ 8. 18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ ਛੇ ਇਤਿਹਾਸਿਕ ਰਚਨਾਵਾਂ ਦਾ ਸੰਖੇਪ ਵੇਰਵਾ ਦਿਓ।

(Give a brief account of six historical sources written in 18th century in Punjabi.)

ਉੱਤਰ—18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ ਪੰਜ ਇਤਿਹਾਸਿਕ ਰਚਨਾਵਾਂ ਦਾ ਸੰਖੇਪ ਵਰਣਨ ਅੱਗੇ ਲਿਖੇ ਅਨੁਸਾਰ ਹੈ :

1. ਸ੍ਰੀ ਗੁਰਸੋਭਾ – ਸ੍ਰੀ ਗੁਰਸੋਭਾ ਦੀ ਰਚਨਾ 1741 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਪ੍ਰਸਿੱਧ ਦਰਬਾਰੀ ਕਵੀ ਸੈਨਾਪਤ ਨੇ ਕੀਤੀ ਸੀ। ਇਸ ਗ੍ਰੰਥ ਵਿੱਚ ਉਸ ਨੇ 1699 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਤੋਂ ਲੈ ਕੇ 1708 ਈ. ਤਕ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤ ਸਮਾਏ, ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ।

2. ਸਿੱਖਾਂ ਦੀ ਭਗਤ ਮਾਲਾ — ਇਸ ਗ੍ਰੰਥ ਦੀ ਰਚਨਾ ਭਾਈ ਮਨੀ ਸਿੰਘ ਜੀ ਨੇ 18ਵੀਂ ਸਦੀ ਵਿੱਚ ਕੀਤੀ ਸੀ। ਇਸ ਗ੍ਰੰਥ ਨੂੰ ਭਗਤ ਰਤਨਾਵਲੀ ਵੀ ਕਿਹਾ ਜਾਂਦਾ ਹੈ। ਇਸ ਤੋਂ ਸਿੱਖ ਗੁਰੂਆਂ ਦੇ ਜੀਵਨ, ਪ੍ਰਮੁੱਖ ਸਿੱਖਾਂ ਦੇ ਨਾਂ, ਜਾਤੀਆਂ ਤੇ ਉਨ੍ਹਾਂ ਦੇ ਨਿਵਾਸ ਸਥਾਨ ਅਤੇ ਉਸ ਸਮੇਂ ਦੀ ਸਮਾਜਿਕ ਹਾਲਤ ਬਾਰੇ ਬੜੀ ਕੀਮਤੀ ਜਾਣਕਾਰੀ ਪ੍ਰਾਪਤ ਹੁੰਦੀ ਹੈ।

3. ਬੰਸਾਵਲੀਨਾਮਾ – ਬੰਸਾਵਲੀਨਾਮਾ ਦੀ ਰਚਨਾ 1780 ਈ. ਵਿੱਚ ਕੇਸਰ ਸਿੰਘ ਛਿੱਬੜ ਨੇ ਕੀਤੀ ਸੀ। ਇਸ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੇ ਅੱਧ ਤਕ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ। ਸਿੱਖ ਗੁਰੂਆਂ ਦੇ ਇਤਿਹਾਸ ਦੇ ਮੁਕਾਬਲੇ ਇਹ ਗ੍ਰੰਥ ਬਾਅਦ ਦੇ ਇਤਿਹਾਸ ਨੂੰ ਜਾਣਨ ਲਈ ਵਧੇਰੇ ਭਰੋਸੇਯੋਗ ਹੈ।

4. ਮਹਿਮਾ ਪ੍ਰਕਾਸ਼ – ਮਹਿਮਾ ਪ੍ਰਕਾਸ਼ ਨਾਂ ਦੀਆਂ ਦੋ ਰਚਨਾਵਾਂ ਹਨ। ਪਹਿਲੀ ਦਾ ਨਾਂ ਮਹਿਮਾ ਪ੍ਰਕਾਸ਼ ਵਾਰਤਕ ਅਤੇ ਦੂਜੀ ਦਾ ਨਾਂ ਮਹਿਮਾ ਪ੍ਰਕਾਸ਼ ਕਵਿਤਾ ਹੈ।

(ੳ) ਮਹਿਮਾ ਪ੍ਰਕਾਸ਼ ਵਾਰਤਕ — ਇਸ ਪੁਸਤਕ ਦੀ ਰਚਨਾ 1741 ਈ. ਵਿੱਚ ਕ੍ਰਿਪਾਲ ਚੰਦ ਨੇ ਕੀਤੀ ਸੀ। ਇਸ ਵਿੱਚ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਸੰਖੇਪ ਵਰਣਨ ਕੀਤਾ ਗਿਆ ਹੈ।

(ਅ) ਮਹਿਮਾ ਪ੍ਰਕਾਸ਼ ਕਵਿਤਾ – ਇਸ ਪੁਸਤਕ ਦੀ ਰਚਨਾ 1776 ਈ. ਵਿੱਚ ਸਰੂਪ ਦਾਸ ਭੱਲਾ ਨੇ ਕੀਤੀ ਸੀ। ਇਸ ਵਿੱਚ ਸਿੱਖ ਗੁਰੂਆਂ ਦੇ ਜੀਵਨ ਦਾ ਵਿਸਥਾਰ ਸਹਿਤ ਵਰਣਨ ਕੀਤਾ ਗਿਆ ਹੈ।

5. ਪ੍ਰਾਚੀਨ ਪੰਥ ਪ੍ਰਕਾਸ਼ – ਇਸ ਪੁਸਤਕ ਦੀ ਰਚਨਾ 1841 ਈ. ਵਿੱਚ ਰਤਨ ਸਿੰਘ ਭੰਗੂ ਨੇ ਕੀਤੀ ਸੀ। ਇਸ ਗ੍ਰੰਥ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ। 18ਵੀਂ ਸਦੀ ਦੇ ਇਤਿਹਾਸ ਲਈ ਇਹ ਪੁਸਤਕ ਬੜੀ ਮਹੱਤਵਪੂਰਨ ਜਾਣਕਾਰੀ ਦਿੰਦੀ ਹੈ। ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਹਿਲੀ ਇਤਿਹਾਸਿਕ ਪੁਸਤਕ ਸੀ, ਜੋ ਕਿ ਕਿਸੇ ਸਿੱਖ ਨੇ ਲਿਖੀ।

6. ਤਵਾਰੀਖ ਗੁਰੂ ਖ਼ਾਲਸਾ—ਇਸ ਗ੍ਰੰਥ ਦੀ ਰਚਨਾ ਗਿਆਨੀ ਗਿਆਨ ਸਿੰਘ ਨੇ ਕੀਤੀ ਸੀ। ਇਸ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1849 ਈ. ਵਿੱਚ ਸਿੱਖ ਰਾਜ ਦੇ ਅੰਤ ਤਕ ਦਾ ਵੇਰਵਾ ਦਿੱਤਾ ਗਿਆ ਹੈ।


हिंदी संकलन

प्रश्न 8. 18वीं शताब्दी में पंजाबी में लिखी गई छह ऐतिहासिक कृतियों का संक्षिप्त विवरण दें।

उत्तर – 18वीं शताब्दी में पंजाबी में लिखी गई छः ऐतिहासिक कृतियों का संक्षिप्त विवरण इस प्रकार है :

1. श्री गुरशोभा – श्री गुरशोभा की रचना 1741 ई. में गुरु गोबिंद सिंह जी के एक प्रसिद्ध दरबारी कवि साइनापत द्वारा की गई थी। इस ग्रंथ में उन्होंने 1699 ई. में जब गुरु गोबिंद सिंह जी ने खालसा पंथ की स्थापना की थी से लेकर 1708 ई. में गुरु गोबिंद सिंह जी के ज्योति ज्योत समाने तक की घटनाओं का आँखों देखा वर्णन किया है।

2. सिखों की भगत माला – इस ग्रंथ की रचना भाई मणि सिंह जी ने 18वीं शताब्दी में की थी। इस ग्रंथ को भगत रत्नावली भी कहा जाता है। यह सिख गुरुओं के जीवन, प्रमुख सिखों के नाम, जातियों, उनके निवास स्थान और उस समय की सामाजिक परिस्थितियों के बारे में बहुमूल्य जानकारी प्रदान करता है।

3. बंसावलीनामा – बंसावलीनामा की रचना 1780 ई. में केसर सिंह छिब्बर ने की थी। इसमें गुरु नानक साहिब से लेकर 18वीं शताब्दी के मध्य तक के इतिहास का वर्णन किया गया है। यह ग्रंथ सिख गुरुओं के इतिहास की तुलना में बाद के इतिहास को जानने के लिए अधिक विश्वसनीय है।

4. महिमा प्रकाश – महिमा प्रकाश नामक दो रचनाएँ हैं। पहली का नाम महिमा प्रकाश वार्तक और दूसरी का नाम महिमा प्रकाश कविता है।

(क) महिमा प्रकाश वार्तक – इस ग्रंथ की रचना 1741 ई. कृपाल चंद द्वारा की गई थी। इसमें गुरुओं के जीवन का एक संक्षिप्त विवरण दिया गया है।

(ख) महिमा प्रकाश कविता – इस पुस्तक की रचना 1776 ई. में सरूप दास भल्ला द्वारा की गई थी। इसमें सिख गुरुओं के जीवन का विस्तार से विवरण किया गया है।

5. प्राचीन पंथ प्रकाश – इस पुस्तक की रचना 1841 ई. में रतन सिंह भंगू द्वारा की गई थी। इस ग्रंथ में गुरु नानक साहिब से लेकर 18वीं शताब्दी तक के इतिहास का वर्णन किया गया है। यह पुस्तक 18वीं शताब्दी के इतिहास की महत्वपूर्ण जानकारी प्रदान करती है। इस पुस्तक की ख़ासियत यह है कि यह पहली ऐतिहासिक पुस्तक थी, जो कि किसी सिख द्वारा लिखी गई थी।

6. तवारीख़ गुरु खालसा – इस ग्रंथ की रचना ज्ञानी ज्ञान सिंह ने की थी। इसमें गुरु नानक देव जी से लेकर 1849 ई. में सिख शासन के अंत तक का विवरण दिया गया है।


English Version

Q. Give a brief account of six historical sources written in the 18th century in Punjabi.

Answer – A brief description of six historical works written in Punjabi in the 18th century are as follows:

1. Shri Gurshobha – Shri Gurshobha was composed in 1741 AD by Sainapat, a famous court poet of Guru Gobind Singh Ji. In this book, he has described the events from 1699 AD when Guru Gobind Singh Ji founded the Khalsa Panth to when Guru Gobind Singh Ji was immersed in the Eternal Light in 1708 AD.

2. Bhagat Mala of the Sikhs – This book was composed by Bhai Mani Singh Ji in the 18th century. This book is also called Bhagat Ratnavali. It provides valuable information about the life of Sikh Gurus, the names of prominent Sikhs, castes, their place of residence, and the social conditions of that time.

3. Bansawali Nama – Bansawali Nama was composed by Kesar Singh Chhibber in 1780 AD. It describes the history from Guru Nanak Sahib to the middle of the 18th century. This scripture is more reliable to know the later history than the history of the Sikh Gurus.

4. Mahima Prakash – There are two compositions named Mahima Prakash. The name of the first is Mahima Prakash Vartak and the name of the second is Mahima Prakash Kavita.

(a) Mahima Prakash Vartak – This book was composed by Kirpal Chand in 1741 AD. It gives a brief account of the life of the Gurus.

(b) Mahima Prakash Poetry – This book was composed by Sarup Das Bhalla in 1776 AD. It describes in detail the life of Sikh Gurus.

5. Ancient/Prachin Panth Prakash – This book was composed by Ratan Singh Bhangu in 1841 AD. The history from Guru Nanak Sahib to the 18th century has been described in this book. This book provides important information about the history of the 18th century. The speciality of this book is that it was the first historical book, which was written by a Sikh.

6. Tawarikh Guru Khalsa – This book was composed by Giani Gyan Singh. In this, details have been given from Guru Nanak Dev Ji till the end of Sikh rule in 1849 AD.