ਪੰਜਾਬ ਦੀਆਂ ਛੇ ਮਿਸਲਾਂ ਦਾ ਸੰਖੇਪ ਵਰਣਨ ਕਰੋ।
ਪ੍ਰਸ਼ਨ. ਪੰਜਾਬ ਦੀਆਂ ਕਿਸੇ ਛੇ ਮਿਸਲਾਂ ਦਾ ਸੰਖੇਪ ਵਰਣਨ ਕਰੋ।
ਉੱਤਰ -1. ਫ਼ੈਜ਼ਲਪੁਰੀਆ ਮਿਸਲ—ਇਸ ਮਿਸਲ ਦਾ ਮੋਢੀ ਨਵਾਬ ਕਪੂਰ ਸਿੰਘ ਸੀ। ਉਸ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਨੇੜੇ ਫ਼ੈਜ਼ਲਪੁਰ ਨਾਂ ਦੇ ਪਿੰਡ ‘ਤੇ ਕਬਜ਼ਾ ਕੀਤਾ ਸੀ। ਇਸੇ ਲਈ ਇਸ ਮਿਸਲ ਦਾ ਨਾਂ ਫ਼ੈਜ਼ਲਪੁਰੀਆ ਮਿਸਲ ਪੈ ਗਿਆ ਸੀ। ਨਵਾਬ ਕਪੂਰ ਸਿੰਘ ਆਪਣੀ ਨਿਡਰਤਾ ਅਤੇ ਬਹਾਦਰੀ ਕਾਰਨ ਸਿੱਖਾਂ ਵਿੱਚ ਬੜਾ ਮਸ਼ਹੂਰ ਸੀ। 1753 ਈ. ਵਿੱਚ ਨਵਾਬ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਖੁਸ਼ਹਾਲ ਸਿੰਘ ਅਤੇ ਬੁੱਧ ਸਿੰਘ ਨੇ ਇਸ ਮਿਸਲ ਦੀ ਅਗਵਾਈ ਕੀਤੀ।
2. ਭੰਗੀ ਮਿਸਲ—ਭੰਗੀ ਮਿਸਲ ਦੀ ਸਥਾਪਨਾ ਭਾਵੇਂ ਸਰਦਾਰ ਛੱਜਾ ਸਿੰਘ ਨੇ ਕੀਤੀ ਸੀ ਪਰ ਸਰਦਾਰ ਹਰੀ ਸਿੰਘ ਇਸ ਮਿਸਲ ਦਾ ਅਸਲ ਮੋਢੀ ਮੰਨਿਆ ਜਾਂਦਾ ਹੈ। ਝੰਡਾ ਸਿੰਘ ਅਤੇ ਗੰਡਾ ਸਿੰਘ ਇਸ ਮਿਸਲ ਦੇ ਹੋਰ ਪ੍ਰਸਿੱਧ ਆਗੂ ਸਨ। ਕਿਉਂਕਿ ਇਸ ਮਿਸਲ ਦੇ ਨੇਤਾਵਾਂ ਨੂੰ ਭੰਗ ਪੀਣ ਦੀ ਬਹੁਤ ਆਦਤ ਸੀ, ਇਸ ਲਈ ਇਸ ਮਿਸਲ ਦਾ ਨਾਂ ਭੰਗੀ ਮਿਸਲ ਪਿਆ।
3. ਰਾਮਗੜ੍ਹੀਆ ਮਿਸਲ—ਰਾਮਗੜ੍ਹੀਆ ਮਿਸਲ ਦਾ ਮੋਢੀ ਖੁਸ਼ਹਾਲ ਸਿੰਘ ਸੀ। ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਆਗੂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸੀ। ਉਸ ਨੇ ਬਾਰੀ ਦੁਆਬ ਅਤੇ ਜਲੰਧਰ ਦੁਆਬ ਦੇ ਕੁੱਝ ਪ੍ਰਦੇਸ਼ਾਂ ਨੂੰ ਆਪਣੇ ਅਧੀਨ ਕਰ ਲਿਆ। ਇਸ ਮਿਸਲ ਦੀ ਰਾਜਧਾਨੀ ਦਾ ਨਾਂ ਸ੍ਰੀ ਹਰਿਗੋਬਿੰਦਪੁਰ ਸੀ। 1803 ਈ. ਵਿੱਚ ਜੱਸਾ ਸਿੰਘ ਰਾਮਗੜ੍ਹੀਆ ਦੀ ਮੌਤ ਤੋਂ ਬਾਅਦ ਸਰਦਾਰ ਜੋਧ ਸਿੰਘ ਨੇ ਇਸ ਮਿਸਲ ਦੀ ਯੋਗ ਅਗਵਾਈ ਕੀਤੀ।
4. ਸ਼ੁਕਰਚੱਕੀਆ ਮਿਸਲ — ਸ਼ੁਕਰਚੱਕੀਆ ਮਿਸਲ ਦਾ ਮੋਢੀ ਸਰਦਾਰ ਚੜ੍ਹਤ ਸਿੰਘ ਸੀ। ਉਹ ਬੜਾ ਬਹਾਦਰ ਯੋਧਾ ਸੀ। ਇਹ ਇਲਾਕੇ ਰਚਨਾ ਅਤੇ ਚੱਜ ਦੁਆਬ ਵਿੱਚ ਸਨ। ਸ਼ੁਕਰਚੱਕੀਆ ਮਿਸਲ ਦੀ ਰਾਜਧਾਨੀ ਦਾ ਨਾਂ ਗੁਜਰਾਂਵਾਲਾ ਸੀ। ਚੜ੍ਹਤ ਸਿੰਘ ਤੋਂ ਬਾਅਦ ਮਹਾਂ ਸਿੰਘ ਅਤੇ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ। 1799 ਈ. ਵਿੱਚ ਰਣਜੀਤ ਸਿੰਘ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ।
5. ਕਨ੍ਹਈਆ ਮਿਸਲ — ਕਨ੍ਹਈਆ ਮਿਸਲ ਦਾ ਮੋਢੀ ਜੈ ਸਿੰਘ ਸੀ। ਕਿਉਂਕਿ ਉਹ ਕਾਹਨਾ ਪਿੰਡ ਦਾ ਨਿਵਾਸੀ ਸੀ ਇਸ ਲਈ ਇਸ ਮਿਸਲ ਦਾ ਨਾਂ ਕਨ੍ਹਈਆ ਮਿਸਲ ਪਿਆ। ਜੈ ਸਿੰਘ ਬੜਾ ਬਹਾਦਰ ਸੀ। 1798 ਈ. ਵਿੱਚ ਜੈ ਸਿੰਘ ਦੀ ਮੌਤ ਤੋਂ ਬਾਅਦ ਸਦਾ ਕੌਰ ਇਸ ਮਿਸਲ ਦੀ ਆਗੂ ਬਣੀ। ਉਹ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀ।
6. ਆਹਲੂਵਾਲੀਆ ਮਿਸਲ – ਆਹਲੂਵਾਲੀਆ ਮਿਸਲ ਦੀ ਸਥਾਪਨਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਕੀਤੀ ਸੀ। ਉਸ ਨੇ ਜਲੰਧਰ ਦੁਆਬ ਅਤੇ ਬਾਰੀ ਦੁਆਬ ਦੇ ਇਲਾਕਿਆਂ ‘ਤੇ ਕਬਜ਼ਾ ਕਰਕੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ। ਉਸ ਨੇ ਸੁਲਤਾਨ-ਉਲ-ਕੌਮ ਦੀ ਉਪਾਧੀ ਧਾਰਨ ਕੀਤੀ ਸੀ। ਆਹਲੂਵਾਲੀਆਂ ਸਿਮਲ ਦੀ ਰਾਜਧਾਨੀ ਦਾ ਨਾਂ ਕਪੂਰਥਲਾ ਸੀ। 1783 ਈ. ਵਿੱਚ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਤੋਂ ਬਾਅਦ ਭਾਗ ਸਿੰਘ ਅਤੇ ਫ਼ਤਹਿ ਸਿੰਘ ਆਹਲੂਵਾਲੀਆ ਨੇ ਸ਼ਾਸਨ ਕੀਤਾ।
प्रश्न. पंजाब की किन्हीं छः मिस्लों का संक्षेप में वर्णन कीजिए।
उत्तर : 1. फैजलपुरिया मिस्ल – इस मिस्ल के संस्थापक नवाब कपूर सिंह थे। उन्होंने सबसे पहले अमृतसर के पास फैजलपुर नामक गांव पर कब्जा किया। इसलिए इस मिस्ल का नाम फैजलपुरिया मिस्ल पड़ा। नवाब कपूर सिंह अपनी निडरता और बहादुरी के लिए सिखों के बीच प्रसिद्ध थे। 1753 ई. में नवाब कपूर सिंह की मृत्यु के बाद, खुशहाल सिंह और बुद्ध सिंह ने इस मिस्ल का नेतृत्व किया।
2. भंगी मिस्ल – हालांकि भंगी मिस्ल की स्थापना सरदार छज्जा सिंह ने की थी, लेकिन सरदार हरि सिंह को इस मिस्ल का वास्तविक संस्थापक माना जाता है। झंडा सिंह और गंडा सिंह इस मिस्ल के अन्य प्रसिद्ध नेता थे। क्योंकि इस मिस्ल के नेताओं को भांग पीने की आदत थी, इसलिए इस मिस्ल का नाम भंगी मिस्ल पड़ा।
3. रामगढ़िया मिस्ल – रामगढ़िया मिस्ल के संस्थापक खुशहाल सिंह थे। इस मिस्ल के सबसे प्रसिद्ध नेता सरदार जस्सा सिंह रामगढिया थे। उसने बारी दोआब और जालंधर दोआब के कुछ क्षेत्रों पर विजय प्राप्त की। इस मिस्ल की राजधानी श्री हरगोबिंदपुर थी। 1803 ई. में जस्सा सिंह रामगढ़िया की मृत्यु के बाद, सरदार जोध सिंह ने इस मिस्ल का नेतृत्व किया।
4. शुक्रचकिया मिस्ल – सरदार चढ़त सिंह शुक्रचकिया मिस्ल के संस्थापक थे। वे बहुत वीर योद्धा थे। ये क्षेत्र रचना और चज्ज दोआब में थे। शुकरचक्किया मिस्ल की राजधानी गुजरांवाला थी। चढ़त सिंह के बाद, महान सिंह और रणजीत सिंह ने शुक्रचकिया मिस्ल की कमान संभाली। 1799 ई. में रणजीत सिंह ने लाहौर पर कब्जा कर लिया
5. कन्हैया मिस्ल – जय सिंह कन्हैया मिस्ल के संस्थापक थे। चूंकि वह काहना गांव के रहने वाले थे, इसलिए इस मिस्ल का नाम बदलकर कन्हैया मिस्ल कर दिया गया। जय सिंह बहुत बहादुर थे। 1798 ई. में जय सिंह की मृत्यु के बाद सदा कौर इस मिस्ल की आगू बनीं। वह महाराजा रणजीत सिंह की सास थीं।
6. अहलूवालिया मिस्ल – अहलूवालिया मिस्ल की स्थापना सरदार जस्सा सिंह अहलूवालिया ने की थी। उन्होंने जालंधर दोआब और बारी दोआब के क्षेत्रों पर कब्जा करके अपनी योग्यता साबित की। उन्होंने सुल्तान-उल-कौम की उपाधि धारण की। थी। आहलूवालिया मिस्ल की राजधानी का नाम कपूरथला था। 1783 ई. में जस्सा सिंह अहलूवालिया की मृत्यु के बाद, भाग सिंह और फतेह सिंह अहलूवालिया ने शासन किया।
Question. Explain briefly any six Misls of Punjab.
Answer: 1. Faizalpuria Misl – The founder of this misl was Nawab Kapoor Singh. They first captured a village called Faizalpur near Amritsar. Hence this misl was named Faizalpuria Misl. Nawab Kapoor Singh was famous among the Sikhs for his fearlessness and bravery. After the death of Nawab Kapoor Singh in 1753 AD, Khushal Singh and Budh Singh led this misl.
2. Bhangi Misl – Although Bhangi Misl was founded by Sardar Chhajja Singh, but Sardar Hari Singh is considered to be the real founder of this Misl. Jhanda Singh and Ganda Singh were other famous leaders of this misl. Because the leaders of this misl had a habit of drinking cannabis, hence the name of this misl was named Bhangi Misl.
3. Ramgarhia Misl – The founder of Ramgarhia Misl was Khushal Singh. The most famous leader of this misl was Sardar Jassa Singh Ramgarhia. He conquered some areas of Bari doab and Jalandhar doab. The capital of this misl was Sri Hargobindpur. After the death of Jassa Singh Ramgarhia in 1803, Sardar Jodh Singh led this misl.
4. Shukrchakia Misl – Sardar Chadhat Singh was the founder of Shukrchakia Misl. He was a very brave warrior. These areas were in the Rachna and Chajj Doab. The capital of Shukrachakia Misl was Gujranwala. After Chadhat Singh, Mahan Singh and Ranjit Singh took over the command of Shukrchakia Misl. In 1799 AD, Ranjit Singh captured Lahore
5. Kanhaiya Misl – Jai Singh was the founder of Kanhaiya Misl. Since he was a resident of Kahana village, the name of this Misl was changed to Kanhaiya Misl. Jai Singh was very brave. After the death of Jai Singh in 1798 AD, Sada Kaur became the leader of this misl. She was the mother-in-law of Maharaja Ranjit Singh.
6. Ahluwalia Misl – The Ahluwalia Misl was founded by Sardar Jassa Singh Ahluwalia. He proved his worth by capturing the areas of Jalandhar Doab and Bari Doab. He assumed the title of Sultan-ul-Qaum. Was. The name of the capital of Ahluwalia Misl was Kapurthala. After the death of Jassa Singh Ahluwalia in 1783 AD, Bhag Singh and Fateh Singh Ahluwalia ruled.