BloggingLife

ਪੰਜਾਬੀ ਸੁਵਿਚਾਰ (Punjabi suvichar)


  • ਇੱਕ ਹੀ ਸ਼ਬਦ ਪੂਰੇ ਯੁੱਗ ਦੀ ਸੋਚ ਤੋਂ ਪਰਦਾ ਚੁੱਕ ਸਕਦਾ ਹੈ।
  • ਭਾਸ਼ਾ ਰਾਹੀਂ ਲੋਕਾਂ ਦੇ ਮਨਾਂ ਨੂੰ ਗੁਪਤ ਢੰਗ ਨਾਲ ਕਾਬੂ ਕੀਤਾ ਜਾ ਸਕਦਾ ਹੈ।
  • ਸ਼ਬਦਾਵਲੀ ਦੀ ਅਮੀਰੀ ਚਿੰਤਨ ਦਾ ਵਿਸਥਾਰ ਕਰਦੀ ਹੈ।
  • ਜੋ ਸਿੱਖਿਆ ਮਨੁੱਖ ਨੂੰ ਅਰਥਚਾਰੇ ਅਤੇ ਤਕਨਾਲੋਜੀ ਦਾ ਵਸੀਲਾ ਮੰਨਦੀ ਹੋਵੇ, ਸਿੱਖਿਆ ਨਹੀਂ ਰੂਹਾਂ ਦਾ ਵਪਾਰ ਹੈ।
  • ਭਾਸ਼ਾ ਕੁੱਝ ਵੀ ਲੁਕਿਆ ਨਹੀਂ ਰਹਿਣ ਦਿੰਦੀ।
  • ਭਾਸ਼ਾ ਲਹੂ ਤੋਂ ਵੱਧ ਮਹੱਤਵ ਰੱਖਦੀ ਹੈ।
  • “ਭਾਸ਼ਾ ਹੋਣ ਦਾ ਘਰ ਹੈ।” ਮਾਰਟਿਨ ਹਾਇਡੈਗਰ। ਮਤਲਬ ਸਾਡੀ ਹਸਤੀ ਭਾਸ਼ਾ ਅੰਦਰ ਤੈਅ ਹੁੰਦੀ ਹੈ। ਜ਼ਾਹਿਰ ਹੈ, ਉਹ ਇਹ ਸਮਝਦਾ ਹੀ ਹੋਵੇਗਾ ਕਿ ਉਸ ਹਸਤੀ ਨੂੰ ਢਾਹੁਣ, ਬਣਾਉਣ, ਸੰਵਾਰਨ ਜਾਂ ਵਿਗਾੜਨ ਲਈ ਭਾਸ਼ਾ ਨੂੰ ਸਿਆਣਪ ਨਾਲ ਇਸਤੇਮਾਲ ਕਰਨਾ ਪੈਂਦਾ ਹੈ।