CBSEClass 12 PunjabiEducationHistoryHistory of PunjabPunjab School Education Board(PSEB)

ਪ੍ਰਸ਼ਨ . ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦੇਣ ਵਾਲੇ ਤਿੰਨ ਮਹੱਤਵਪੂਰਨ ਅੰਗਰੇਜੀ ਸੋਮਿਆਂ ‘ਤੇ ਰੋਸ਼ਨੀ ਪਾਓ।


ਪ੍ਰਸ਼ਨ . ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦੇਣ ਵਾਲੇ ਤਿੰਨ ਮਹੱਤਵਪੂਰਨ ਅੰਗਰੇਜੀ ਸੋਮਿਆਂ ‘ਤੇ ਰੋਸ਼ਨੀ ਪਾਓ।

(Mention three important English sources which throw light on the History of the Punjab.)

ਜਾਂ

ਪ੍ਰਸ਼ਨ. ਅੰਗਰੇਜ਼ੀ ਵਿੱਚ ਲਿਖੇ ਪੰਜਾਬ ਦੇ ਇਤਿਹਾਸ ਦੇ ਬਾਰੇ ਵਿੱਚ ਜਾਣਕਾਰੀ ਦੇਣ ਵਾਲੇ ਤਿੰਨ ਮਹੱਤਵਪੂਰਨ ਸੋਮਿਆਂ ਉੱਤੇ ਰੋਸ਼ਨੀ ਪਾਓ।

(Throw light on three important sources of information on the Punjab History written in English.)

ਉੱਤਰ—(i) ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ—ਇਸ ਪੁਸਤਕ ਦੀ ਰਚਨਾ 1840 ਈ. ਵਿੱਚ ਕੈਪਟਨ ਵਿਲੀਅਮ ਓਸਬਾਰਨ ਕੇ ਕੀਤੀ ਸੀ। ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਸ਼ਾਨੋ-ਸ਼ੌਕਤ ਸੰਬੰਧੀ ਅਤੇ ਫ਼ੌਜ ਸੰਬੰਧੀ ਬੜਾ ਭਰਪੂਰ ਚਾਨਣਾ ਪਾਇਆ ਹੈ ।

(ii)  ਹਿਸਟਰੀ ਆਫ਼ ਦੀ ਪੰਜਾਬ—ਇਸ ਪੁਸਤਕ ਦੀ ਰਚਨਾ 1842 ਈ. ਵਿੱਚ ਡਾਕਟਰ ਮੱਰੇ ਨੇ ਕੀਤੀ ਸੀ। ਇਹ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਉੱਤਰਾਧਿਕਾਰੀਆਂ ਸੰਬੰਧੀ ਬਹੁਮੁੱਲਾ ਸੋਮਾ ਹੈ।

(iii) ਹਿਸਟਰੀ ਆਫ਼ ਦੀ ਸਿੱਖਜ਼—ਇਸ ਦੀ ਰਚਨਾ ਡਾਕਟਰ ਮੈਕਗਰੇਗਰ ਨੇ 1846 ਈ. ਵਿੱਚ ਕੀਤੀ ਸੀ। ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਲੜਾਈਆਂ ਸੰਬੰਧੀ ਕਾਫ਼ੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ।