CBSEEducationHistoryHistory of Punjab

ਪ੍ਰਸ਼ਨ. ਧੀਰ ਮਲ ਸੰਬੰਧੀ ਇੱਕ ਸੰਖੇਪ ਨੋਟ ਲਿਖੋ।

ਉੱਤਰ : ਧੀਰ ਮਲ ਗੁਰੂ ਹਰਿ ਰਾਏ ਜੀ ਦਾ ਵੱਡਾ ਭਰਾ ਸੀ। ਉਹ ਕਾਫ਼ੀ ਸਮੇਂ ਤੋਂ ਗੁਰਗੱਦੀ ਲੈਣ ਦੇ ਯਤਨ ਕਰ ਰਿਹਾ ਸੀ।

ਬਕਾਲਾ ਵਿਖੇ ਜੋ ਵੱਖ-ਵੱਖ 22 ਮੰਜੀਆਂ ਸਥਾਪਿਤ ਹੋਈਆਂ ਉਨ੍ਹਾਂ ਵਿੱਚੋਂ ਇੱਕ ਧੀਰ ਮਲ ਦੀ ਵੀ ਸੀ। ਜਦੋਂ ਧੀਰ ਮਲ ਨੂੰ ਇਹ ਖ਼ਬਰ ਮਿਲੀ ਕਿ ਸਿੱਖ ਸੰਗਤਾਂ ਨੇ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ ਹੈ ਤਾਂ ਉਸ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ।

ਉਸ ਨੇ ਸ਼ੀਂਹ ਨਾਮੀ ਇੱਕ ਮਸੰਦ ਨਾਲ ਮਿਲ ਕੇ ਗੁਰੂ ਜੀ ਨੂੰ ਮਾਰਨ ਦੀ ਯੋਜਨਾ ਬਣਾਈ। ਇੱਕ ਦਿਨ ਸ਼ੀਂਹ ਅਤੇ ਉਸ ਦੇ ਹਥਿਆਰਬੰਦ ਗੁੰਡਿਆਂ ਨੇ ਗੁਰੂ ਸਾਹਿਬ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਦੌਰਾਨ ਗੁਰੂ ਸਾਹਿਬ ਦੇ ਮੋਢੇ ‘ਤੇ ਇੱਕ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਏ ਪਰ ਉਹ ਸ਼ਾਂਤ ਬਣੇ ਰਹੇ।

ਸ਼ੀਂਹ ਦੇ ਸਾਥੀਆਂ ਨੇ ਗੁਰੂ ਸਾਹਿਬ ਦੇ ਘਰ ਦਾ ਬਹੁਤ ਸਾਰਾ ਸਾਮਾਨ ਲੁੱਟ ਲਿਆ। ਇਸ ਘਟਨਾ ਕਾਰਨ ਸਿੱਖ ਬੜੇ ਰੋਹ ਵਿੱਚ ਆਏ ਅਤੇ ਉਨ੍ਹਾਂ ਨੇ ਮੱਖਣ ਸ਼ਾਹ ਦੀ ਅਗਵਾਈ ਵਿੱਚ ਧੀਰ ਮਲ ਦੇ ਘਰ ਹਮਲਾ ਕਰ ਦਿੱਤਾ।

ਉਨ੍ਹਾਂ ਨੇ ਨਾ ਸਿਰਫ ਧੀਰ ਮਲ ਅਤੇ ਸ਼ੀਂਹ ਨੂੰ ਗ੍ਰਿਫ਼ਤਾਰ ਕਰਕੇ ਗੁਰੂ ਸਾਹਿਬ ਪਾਸ ਲਿਆਂਦਾ ਸਗੋਂ ਗੁਰੂ ਸਾਹਿਬ ਦਾ ਲੁੱਟਿਆ ਹੋਇਆ ਸਾਮਾਨ ਵੀ ਵਾਪਸ ਲੈ ਆਂਦਾ। ਧੀਰ ਮਲ ਅਤੇ ਸ਼ੀਂਹ ਦੁਆਰਾ ਮਾਫ਼ੀ ਮੰਗਣ ‘ਤੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ।