CBSEclass 11 PunjabiPunjab School Education Board(PSEB)

ਪੈਸਾ ਪੈਸਾ…….. ਲੱਜ ਤੁਹਾਨੂੰ ਨਹੀਂ।


ਸਿੱਠਣੀਆਂ : ਪ੍ਰਸੰਗ ਸਹਿਤ ਵਿਆਖਿਆ


ਪੈਸਾ-ਪੈਸਾ ਸਾਡੇ ਪਿੰਡ ਦਿਓ ਪਾਓ।

ਲਾੜੇ ਜੋਗਾ ਤੁਸੀਂ ਵਾਜਾ ਮੰਗਾਓ।

ਜੰਞ ਤੇ ਸਜਦੀ ਨਹੀਂ,

ਨਿਲੱਜਿਓ, ਲੱਜ ਤੁਹਾਨੂੰ ਨਹੀਂ।


ਪ੍ਰਸੰਗ : ਇਹ ਕਾਵਿ-ਸਤਰਾਂ ‘ਲਾਜ਼ਮੀ ਪੰਜਾਬੀ-11’ ਨਾਂ ਦੀ ਪਾਠ-ਪੁਸਤਕ ਵਿੱਚ ਦਰਜ ‘ਸਿੱਠਣੀਆਂ’ ਵਿੱਚੋਂ ਲਈਆਂ ਗਈਆਂ ਹਨ। ਇਹਨਾਂ ਸਤਰਾਂ ਵਿੱਚ ਕੁੜੀ ਦੇ ਵਿਆਹ ‘ਤੇ ਇਕੱਠੀਆਂ ਹੋਈਆਂ ਮੇਲਣਾਂ ਤੇ ਸ਼ਰੀਕਣਾਂ ਆਦਿ ਲਾੜੇ ਤੇ ਜੰਞ ਨੂੰ ਮਖੌਲ ਕਰਦੀਆਂ ਹਨ।

ਵਿਆਖਿਆ: ਲਾੜੇ ਤੇ ਜਾਂਞੀਆਂ ਨੂੰ ਸਿੱਠਣੀਆਂ ਦਿੰਦੀਆਂ ਮੇਲਣਾਂ ਤੇ ਸ਼ਰੀਕਣਾਂ ਆਦਿ ਆਖਦੀਆਂ ਹਨ ਕਿ ਪਿੰਡ ਦੇ ਸਾਰੇ ਲੋਕ ਪੈਸਾ-ਪੈਸਾ ਪਾ ਕੇ (ਇਕੱਠਾ ਕਰ ਕੇ) ਲਾੜੇ ਲਈ ਵਾਜਾ ਮੰਗਵਾਉਣ। ਵਾਜੇ ਬਿਨਾਂ ਜੰਞ ਨਹੀਂ ਸਜਦੀ। ਪਰ ਨਿਲੱਜਿਆਂ ਜਾਂਞੀਆਂ ਨੂੰ ਤਾਂ ਕੋਈ ਸ਼ਰਮ ਹੀ ਨਹੀਂ।