CBSEEducationNCERT class 10thPunjab School Education Board(PSEB)Punjabi Viakaran/ Punjabi Grammarਪੈਰ੍ਹਾ ਰਚਨਾ (Paragraph Writing)

ਪੈਰਾ ਰਚਨਾ : ਪੁਸਤਕਾਂ ਪੜ੍ਹਨ ਦੀ ਮਹਾਨਤਾ


ਪੁਸਤਕਾਂ ਪੜ੍ਹਨ ਦੀ ਮਹਾਨਤਾ


ਪੁਸਤਕਾਂ ਗਿਆਨ ਦਾ ਸੋਮਾ, ਮਨੋਰੰਜਨ ਦਾ ਸਾਧਨ ਤੇ ਇਕੱਲਤਾ ਦੀਆਂ ਸਾਥੀ ਹਨ। ਪੁਸਤਕਾਂ ਦੀ ਦੁਨੀਆ ਬੜੀ ਨਿਰਾਲੀ ਹੈ। ਇਸ ਦੁਨੀਆ ਵਿੱਚ ਪ੍ਰਵੇਸ਼ ਕਰਨ ਵਾਲਾ ਮਨੁੱਖ ਗਿਆਨਵਾਨ ਹੋ ਕੇ ਨਿਕਲਦਾ ਹੈ। ਚੰਗੀਆਂ ਪੁਸਤਕਾਂ ਉਹ ਹੁੰਦੀਆਂ ਹਨ, ਜਿਹੜੀਆਂ ਹਰੇਕ ਦੇ ਜੀਵਨ ਦਾ ਮਾਰਗ-ਦਰਸ਼ਨ ਕਰਨ। ਇਹਨਾਂ ਵਿੱਚ ਮਹਾਂਪੁਰਸ਼ਾਂ, ਸੰਤਾਂ, ਸੂਫ਼ੀਆਂ, ਗੁਰੂਆਂ, ਯੋਧਿਆਂ, ਵਿਗਿਆਨੀਆਂ, ਡਾਕਟਰਾਂ, ਫ਼ਿਲਾਸਫ਼ਰਾਂ, ਸਾਹਿਤਕਾਰਾਂ ਆਦਿ ਦੇ ਜੀਵਨ ਫ਼ਲਸਫ਼ੇ ਸ਼ਾਮਲ ਹੁੰਦੇ ਹਨ ਤੇ ਮਹਾਨ ਵਿਅਕਤੀਆਂ ਦੇ ਮਹਾਨ ਬਣਨ ਦੇ ਰਾਜ਼ ਵੀ। ਚੰਗੀਆਂ ਸਾਹਿਤਕ ਰਚਨਾਵਾਂ ਮਨੁੱਖ ਨੂੰ ਚੰਗੀ ਜੀਵਨ ਜਾਚ ਸਿਖਾਉਂਦੀਆਂ ਹਨ। ਜਿਸ ਨੂੰ ਪੁਸਤਕਾਂ ਪੜ੍ਹਨ ਦੀ ਲਗਨ ਲੱਗ ਗਈ ਹੋਵੇ, ਉਹ ਆਪਣਾ ਸਮਾਂ ਪੁਸਤਕਾਂ ਲਈ ਕੱਢ ਹੀ ਲੈਂਦਾ ਹੈ। ਉਹ ਕਦੇ ਵੀ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਦਾ, ਕਿਉਂਕਿ ਇਹ ਇਕੱਲ ਨੂੰ ਰੌਚਕ ਬਣਾ ਦਿੰਦੀਆਂ ਹਨ, ਅਤੇ ਨਾਲ ਹੀ ਉਸ ਦੇ ਗਿਆਨ ਵਿੱਚ ਵੀ ਵਾਧਾ ਕਰਦੀਆਂ ਹਨ। ਸਾਡੇ ਸਾਬਕਾ ਰਾਸ਼ਟਰਪਤੀ ਅਬੱਦੁਲ ਕਲਾਮ ਮਹਾਨ ਵਿਗਿਆਨੀ ਤੇ ਸਾਹਿਤ ਪ੍ਰੇਮੀ ਵੀ ਸਨ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਰਥ-ਸ਼ਾਸਤਰੀ ਤੇ ਸਾਹਿਤ ਪ੍ਰੇਮੀ ਵੀ ਹਨ। ਮਹਾਰਾਜਾ ਰਣਜੀਤ ਸਿੰਘ ਭਾਵੇਂ ਆਪ ਪੜ੍ਹੇ-ਲਿਖੇ ਨਹੀਂ ਸਨ, ਪਰ ਉਹ ਪੜ੍ਹਿਆਂ-ਲਿਖਿਆਂ ਦੀ ਕਦਰ ਕਰਨ ਵਾਲੇ ਸਨ। ਸ਼ੈਕਸਪੀਅਰ, ਕੀਟਸ, ਸ਼ੈਲੇ, ਭਾਈ ਵੀਰ ਸਿੰਘ, ਨਾਨਕ ਸਿੰਘ, ਗੁਰਬਖਸ਼ ਸਿੰਘ ਆਦਿ ਅੱਜ ਆਪਣੀਆਂ ਰਚਨਾਵਾਂ ਕਰ ਕੇ ਹੀ ਜਾਣੇ ਜਾਂਦੇ ਹਨ। ਜਿਹੜਾ ਵਿਅਕਤੀ ਚੰਗੀਆਂ ਪੁਸਤਕਾਂ ਪੜ੍ਹਦਾ ਹੈ, ਉਹ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਵਿੱਚ ਵੀ ਪਾਸ ਹੋ ਜਾਂਦਾ ਹੈ। ਇਸ ਲਈ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ।