ਪੈਂਤੀ
ਪ੍ਰਸ਼ਨ. ਕੋਸ਼ ਵਿਚ ਪੈਂਤੀ ਅੱਖਰਾਂ, ਲਗਾਂ ਤੇ ਲਗਾਖ਼ਰਾਂ ਦੀ ਤਰਤੀਬ ਕੀ ਹੁੰਦੀ ਹੈ?
ਉੱਤਰ : ਕੋਸ਼ ਵਿਚ ਪੈਂਤੀ ਅੱਖਰਾਂ ਦੀ ਤਰਤੀਬ ਅੱਗੇ ਲਿਖੇ ਅਨੁਸਾਰ ਹੁੰਦੀ ਹੈ-
ਪੈਂਤੀ ਅੱਖਰਾਂ ਦੀ ਤਰਤੀਬ-
‘ੳ’ ਵਰਗ : ੳ ਅ ੲ ਸ/ਸ਼ ਹ
‘ਕ’ ਵਰਗ : ਕ ਖ ਗ/ਗ਼ ਘ ਙ
‘ਚ’ ਵਰਗ : ਚ ਛ ਜ/ਜ਼ ਝ ਞ
‘ਟ’ ਵਰਗ : ਟ ਠ ਡ ਢ ਣ
‘ਤ’ ਵਰਗ : ਤ ਥ ਦ ਧ ਨ
‘ਪ’ ਵਰਗ : ਪ ਫ/ਫ਼ ਬ ਭ ਮ
‘ਯ’ ਵਰਗ : ਯ ਰ ਲ ਵ ੜ
(ii) ਲਗਾਂ ਦੀ ਤਰਤੀਬ-
ਲਗ ਦਾ ਨਾਂ :
ਕੰਨਾ : ਾ
ਸਿਹਾਰੀ : ਿ
ਬਿਹਾਰੀ : ੀ
ਔਂਕੜ : ੁ
ਦੁਲੈਂਕੜ : ੂ
ਲਾਂ : ੇ
ਦੁਲਾਂ : ੈ
ਹੋੜਾ : ੋ
ਕਨੌੜਾ : ੌ
(iii) ਲਗਾਖ਼ਰ ਬਿੰਦੀ ( ਂ ), ਟਿੱਪੀ (ੰ) ਅਤੇ ਅੱਧਕ (ੱ) ਲਗਾਂ ਦੇ ਨਾਲ ਲਗਦੇ ਹਨ, ਇਸ ਕਰਕੇ ਇਨ੍ਹਾਂ ਦੀ ਹਰ ਲਗ ਦੇ ਨਾਲ ਤਰਤੀਬ ਹੇਠ ਲਿਖੇ ਅਨੁਸਾਰ ਹੁੰਦੀ ਹੈ :
ਲਗਾਖ਼ਰ ਦਾ ਨਾਂ
ਬਿੰਦੀ : ਂ
ਟਿੱਪੀ : ੰ
ਅੱਧਕ : ੱ
(iv) ਪੈਰਾਂ ਵਿਚ ਪਾਏ ਜਾਣ ਵਾਲੇ ਅੱਖਰ ਹ (੍ਹ), ਰ (੍ਰ) ਤੇ ਵ (ਵ) ਹਰ ਅੱਖਰ ਦੇ ਪਿੱਛੋਂ ਆਉਂਦੇ ਹਨ ; ਜਿਵੇਂ ‘ੜ੍ਹ’ ਵਿਚ ‘ਹਾਹਾ’ (੍ਹ) ‘ੜਾੜੇ’ (ੜ) ਤੋਂ ਪਿੱਛੋਂ ਆਉਂਦਾ ਹੈ। ਕਈ ਵਿਦਵਾਨ ‘ਰ’ ਨੂੰ ਪੈਰੀਂ ਪਾਉਣ ਦੀ ਥਾਂ ਪੂਰਾ ਹੀ
ਲਿਖਣ ਦੀ ਗੱਲ ਕਰਦੇ ਹਨ। ਇਸ ਕਰ ਕੇ ਕੋਸ਼ ਵਿਚ ਇਸਨੂੰ ਪੂਰਾ ਅੱਖਰ ਹੀ ਮੰਨਿਆ ਜਾਣਾ ਚਾਹੀਦਾ ਹੈ।
ਪ੍ਰਸ਼ਨ. ਹੇਠ ਲਿਖੇ ਸ਼ਬਦਾਂ ਨੂੰ ਸ਼ਬਦ-ਕੋਸ਼ ਦੀ ਤਰਤੀਬ ਅਨੁਸਾਰ ਲਿਖੋ—
ਉੱਤਰ, ਅਹੰਕਾਰ, ਸਹਿਕਾਰੀ, ਉਦਾਸੀ, ਸੇਕ, ਇੱਕੜ-ਦੁੱਕੜ, ਹੱਸਮੁੱਖ, ਅੱਕਣਾ, ਇੱਲ ।
ਉੱਤਰ : ਉੱਤਰ
ਉਦਾਸੀ
ਅਹੰਕਾਰ
ਅੱਕਣਾ
ਇੱਲ
ਇੱਕੜ-ਦੁੱਕੜ
ਸਹਿਕਾਰੀ
ਸੇਕ
ਹੱਸਮੁੱਖ ।