ਪਿੰਡਾਂ ਵਿਚੋਂ ਪਿੰਡ ਸੁਣੀਂਦਾ…… ਮੁਟਿਆਰਾਂ ਚੱਲੀਆਂ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਲੱਲੀਆਂ।
ਉੱਥੋਂ ਦੇ ਦੋ ਬਲਦ ਸੁਣੀਂਦੇ,
ਗਲ ਉਹਨਾਂ ਦੇ ਟੱਲੀਆਂ।
ਭੱਜ-ਭੱਜ ਕੇ ਉਹ ਮੱਕੀ ਬੀਜਦੇ,
ਗਿੱਠ-ਗਿੱਠ ਲੱਗੀਆਂ ਛੱਲੀਆਂ।
ਮੇਲਾ ਮੁਕਸਰ ਦਾ
ਦੋ ਮੁਟਿਆਰਾਂ ਚੱਲੀਆਂ,………।
ਪ੍ਰਸ਼ਨ 1. ਕਿਸ ਪਿੰਡ ਦਾ ਨਾਂ ਸੁਣੀਂਦਾ ਹੈ?
(ੳ) ਮੱਲੀਆਂ
(ਸ) ਲੱਲੀਆਂ ਦਾ
(ੲ) ਝੱਲੀਆਂ
(ਸ) ਗੱਲੀਆਂ
ਪ੍ਰਸ਼ਨ 2. ਲੱਲੀਆਂ ਪਿੰਡ ਦੇ ਦੋ ਕੀ ਸੁਣੀਂਦੇ ਹਨ?
(ੳ) ਬਲਦ
(ਅ) ਘੋੜੇ
(ੲ) ਊਠ
(ਸ) ਖੋਤੇ
ਪ੍ਰਸ਼ਨ 3. ਬਲਦਾਂ ਦੇ ਗਲ ਵਿੱਚ ਕੀ ਹਨ?
(ੳ) ਰੱਸੀਆਂ
(ਅ) ਸੰਗਲ
(ੲ) ਟੱਲੀਆਂ
(ਸ) ਘੁੰਗਰੂ
ਪ੍ਰਸ਼ਨ 4. ਬਲਦ ਭੱਜ-ਭੱਜ ਕੇ ਕੀ ਬੀਜਦੇ ਹਨ?
(ੳ) ਕਣਕ
(ਅ) ਝੋਨਾ
(ੲ) ਬਾਜਰਾ
(ਸ) ਮੱਕੀ
ਪ੍ਰਸ਼ਨ 5. ਮੱਕੀ ਨੂੰ ਗਿੱਠ-ਗਿੱਠ ਕੀ ਲੱਗਦਾ ਹੈ?
(ੳ) ਛਿੱਟੇ
(ਅ) ਤੁੱਕੇ
(ੲ) ਛੱਲੀਆਂ
(ਸ) ਫਲੀਆਂ
ਪ੍ਰਸ਼ਨ 6. ਮੁਟਿਆਰਾਂ ਮੇਲਾ ਵੇਖਣ ਕਿੱਥੇ ਚੱਲੀਆਂ ਹਨ?
(ੳ) ਮੁਕਤਸਰ
(ਅ) ਪਟਿਆਲੇ
(ੲ) ਬਰਨਾਲੇ
(ਸ) ਮੋਗੇ