CBSEEducationHistoryHistory of Punjabਅਨੁਵਾਦ (Translation)

ਪਾਨੀਪਤ ਦੀ ਤੀਜੀ ਲੜਾਈ


ਪ੍ਰਸ਼ਨ. ਪਾਨੀਪਤ ਦੀ ਤੀਜੀ ਲੜਾਈ ‘ਤੇ ਇੱਕ ਨੋਟ ਲਿਖੋ।

ਉੱਤਰ : ਪਾਨੀਪਤ ਦੀ ਤੀਜੀ ਲੜਾਈ 14 ਜਨਵਰੀ, 1761 ਈ. ਨੂੰ ਮਰਾਠਿਆਂ ਅਤੇ ਅਹਿਮਦ ਸ਼ਾਹ ਅਬਦਾਲੀ ਵਿਚਾਲੇ ਹੋਈ। ਇਸ ਲੜਾਈ ਦਾ ਮੁੱਖ ਕਾਰਨ ਇਹ ਸੀ ਕਿ ਦੋਵੇਂ ਸ਼ਕਤੀਆਂ ਉੱਤਰੀ ਭਾਰਤ ਵਿੱਚ ਆਪੋ-ਆਪਣੀ ਤਾਕਤ ਦੀ ਸਥਾਪਨਾ ਕਰਨਾ ਚਾਹੁੰਦੀਆਂ ਸਨ।

1758 ਈ. ਵਿੱਚ ਮਰਾਠਿਆਂ ਨੇ ਤੈਮੂਰ ਸ਼ਾਹ, ਜੋ ਕਿ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਅਤੇ ਪੰਜਾਬ ਦਾ ਸੂਬੇਦਾਰ ਸੀ, ਨੂੰ ਹਰਾ ਕੇ ਪੰਜਾਬ ‘ਤੇ ਕਬਜ਼ਾ ਕਰ ਲਿਆ ਸੀ। ਇਹ ਅਬਦਾਲੀ ਦੀ ਸ਼ਕਤੀ ਲਈ ਇੱਕ ਵੰਗਾਰ (ਚੁਣੌਤੀ) ਸੀ। ਉਸ ਨੇ 1759 ਈ. ਵਿੱਚ ਪੰਜਾਬ ‘ਤੇ ਹਮਲਾ ਕਰ ਕੇ ਉਸ ‘ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਉਸ ਨੇ ਦਿੱਲੀ ਵੱਲ ਰੁਖ ਕੀਤਾ।

ਪਾਨੀਪਤ ਦੇ ਮੈਦਾਨ ਵਿੱਚ ਅਬਦਾਲੀ ਅਤੇ ਮਰਾਠਿਆਂ ਵਿਚਾਲੇ ਇੱਕ ਘਮਸਾਣ ਦਾ ਯੁੱਧ ਹੋਇਆ। ਇਸ ਯੁੱਧ ਵਿੱਚ ਮਰਾਠਾ ਸੈਨਾ ਦੀ ਅਗਵਾਈ ਸਦਾਸ਼ਿਵ ਰਾਉ ਭਾਉ ਕਰ ਰਿਹਾ ਸੀ। ਇਸ ਲੜਾਈ ਵਿੱਚ ਮਰਾਠਿਆਂ ਦੀ ਕਰਾਰੀ ਹਾਰ ਹੋਈ।

ਪਾਨੀਪਤ ਦੀ ਤੀਜੀ ਲੜਾਈ ਦੇ ਦੂਰਗਾਮੀ ਸਿੱਟੇ ਨਿਕਲੇ। ਇਸ ਲੜਾਈ ਵਿੱਚ ਮਰਾਠਿਆਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਪੇਸ਼ਵਾ ਬਾਲਾਜੀ ਬਾਜੀ ਰਾਓ ਇਸ ਵਿਨਾਸ਼ਕਾਰੀ ਹਾਰ ਨੂੰ ਨਾ ਸਹਿਣ ਕਰ ਸਕਿਆ ਅਤੇ ਛੇਤੀ ਹੀ ਚਲ ਵਸਿਆ। ਇਸ ਲੜਾਈ ਤੋਂ ਪਹਿਲਾਂ ਮਰਾਠਿਆ ਦੀ ਗਣਨਾ ਭਾਰਤ ਦੀਆਂ ਪ੍ਰਮੁੱਖ ਸ਼ਕਤੀਆਂ ਵਿੱਚ ਕੀਤੀ ਜਾਂਦੀ ਸੀ। ਇਸ ਲੜਾਈ ਵਿੱਚ ਹਾਰ ਕਾਰਨ ਉਨ੍ਹਾਂ ਦੀ ਸ਼ਕਤੀ ਅਤੇ ਗੌਰਵ ਨੂੰ ਕਰਾਰੀ ਸੱਟ ਵੱਜੀ।

ਸਿੱਟੇ ਵਜੋਂ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦਾ ਮਰਾਠਿਆਂ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ। ਇਸ ਲੜਾਈ ਵਿੱਚ ਹਾਰ ਕਾਰਨ ਮਰਾਠੇ ਆਪਸੀ ਝਗੜਿਆਂ ਵਿੱਚ ਉਲਝ ਗਏ। ਇਸ ਕਾਰਨ ਉਨ੍ਹਾਂ ਦੀ ਆਪਸੀ ਏਕਤਾ ਖ਼ਤਮ ਹੋ ਗਈ। ਇਸ ਲੜਾਈ ਤੋਂ ਬਾਅਦ ਪੰਜਾਬ ਵਿੱਚ ਸਿੱਖਾਂ ਨੂੰ ਆਪਣੀ ਸ਼ਕਤੀ ਸੰਗਠਿਤ ਕਰਨ ਦਾ ਮੌਕਾ ਮਿਲਿਆ। ਇਸ ਲੜਾਈ ਤੋਂ ਬਾਅਦ ਭਾਰਤ ਵਿੱਚ ਅੰਗਰੇਜ਼ਾਂ ਨੂੰ ਆਪਣੀ ਸ਼ਕਤੀ ਸਥਾਪਿਤ ਕਰਨ ਦਾ ਰਾਹ ਪੱਧਰਾ ਹੋ ਗਿਆ।


प्रश्न. पानीपत की तीसरी लड़ाई पर एक नोट लिखें।

उत्तर: पानीपत की तीसरी लड़ाई 14 जनवरी, 1761 ई. को लड़ी गई थी। मराठों और अहमद शाह अब्दाली के बीच हुए इस युद्ध का मुख्य कारण यह था कि दोनों शक्तियां उत्तर भारत में अपनी-अपनी सत्ता स्थापित करना चाहती थीं।

1758 ई. में मराठों ने अहमद शाह अब्दाली के बेटे और पंजाब के गवर्नर तैमूर शाह को हरा दिया और पंजाब पर कब्ज़ा कर लिया। यह अब्दाली की शक्ति के लिए एक चुनौती थी। उसने 1759 ई . में पंजाब पर आक्रमण कर उस पर कब्ज़ा कर लिया। इसके बाद उन्होंने दिल्ली का रुख किया।

पानीपत के मैदान पर अब्दाली और मराठों के बीच घमसाना युद्ध हुआ। इस युद्ध में मराठा सेना का नेतृत्व सदाशिव राव भाऊ कर रहे थे। इस युद्ध में मराठा पूर्णतः पराजित हो गये।

पानीपत की तीसरी लड़ाई के दूरगामी परिणाम हुए। इस युद्ध में मराठों को जान-माल की भारी क्षति हुई। पेशवा बालाजी बाजीराव इस विनाशकारी हार को सहन नहीं कर सके और जल्द ही चले गए। इस युद्ध से पहले मराठे भारत की प्रमुख शक्तियों में गिने जाते थे। इस युद्ध में पराजय से उनकी शक्ति और वैभव को करारा झटका लगा।

परिणामस्वरूप मराठों का भारत में हिंदू साम्राज्य स्थापित करने का सपना टूट गया। इस युद्ध में हार के कारण मराठा आपसी झगड़ों में उलझ गये। इससे उनकी आपसी एकता ख़त्म हो गयी। इस युद्ध के बाद सिक्खों को पंजाब में अपनी शक्ति संगठित करने का अवसर मिल गया। इस युद्ध के बाद अंग्रेजों के लिए भारत में अपनी सत्ता स्थापित करने का मार्ग प्रशस्त हो गया।


Question. Write a note on the Third Battle of Panipat.

Answer: The third battle of Panipat was fought on January 14, 1761 AD. The main reason for this war between the Marathas and Ahmed Shah Abdali was that both powers wanted to establish their own rule in North India.

In 1758 AD, the Marathas defeated Taimur Shah, son of Ahmed Shah Abdali and the governor of Punjab, and captured Punjab. This was a challenge to Abdali’s power. He attacked Punjab and captured it. After this, he moved towards Delhi.

A fierce battle took place between Abdali and the Marathas on the plains of Panipat. Sadashiv Rao Bhau was leading the Maratha army in this war. Marathas were completely defeated in this war.

The third battle of Panipat had far-reaching consequences. The Marathas suffered a huge loss of life and property in this war. Peshwa Balaji Bajirao could not bear this devastating defeat and soon left. Before this war, Marathas were counted among the major powers of India. The defeat in this war dealt a severe blow to his power and glory.

As a result, the Marathas’ dream of establishing a Hindu empire in India was shattered. Due to the defeat in this war, the Marathas got embroiled in mutual disputes. Due to this their mutual unity ended. After this war, the Sikhs got an opportunity to consolidate their power in Punjab. After this war, the way was paved for the British to establish their power in India.