ਇਕ ਹੋਰ ਨਵਾਂ ਸਾਲ : ਪਰਵੇਜ਼
ਪ੍ਰਸ਼ਨ. ਪਰਵੇਜ਼ ਦਾ ਚਰਿੱਤਰ ਚਿਤਰਨ ਲਗਪਗ 150 ਸ਼ਬਦਾਂ ਵਿਚ ਕਰੋ।
ਉੱਤਰ : ਪਰਵੇਜ਼ ‘ਇਕ ਹੋਰ ਨਵਾਂ ਸਾਲ’ ਨਾਵਲ ਦਾ ਇਕ ਗੌਣ ਪਾਤਰ ਹੈ। ਅਸ਼ਕ ਉਸ ਦਾ ਸਾਥੀ ਹੈ। ਦੋਵੇਂ ਮਾਲ ਰੋਡ ਤੋਂ ਕੰਪਨੀ ਬਾਗ਼ ਜਾਣ ਲਈ ਬੰਤੇ ਦੇ ਰਿਕਸ਼ੇ ਵਿਚ ਬੈਠਦੇ ਹਨ। ਉਹ ਦੋਵੇਂ ਉਰਦੂ ਦੇ ਸ਼ਾਇਰ ਹਨ ਅਤੇ ਉਹ ਅੰਮ੍ਰਿਤਸਰ ਦੇ ਕੰਪਨੀ ਬਾਗ਼ ਵਿਖੇ ਰਣਜੀਤ ਸਿੰਘ ਹਾਲ ਵਿਚ ਹਰ ਸਾਲ ਪਹਿਲੀ ਜਨਵਰੀ ਨੂੰ ਹੁੰਦੇ ਕਵੀ ਦਰਬਾਰ ਵਿਚ ਹਿੱਸਾ ਲੈਣ ਆਏ ਹਨ। ਦੋਹਾਂ ਨੇ ਖੁੱਲ੍ਹੇ ਕੁੜਤੇ-ਪਜਾਮੇ ਪਾਏ ਹਨ ਤੇ ਦੋਹਾਂ ਨੇ ਇਨ੍ਹਾਂ ਕੱਪੜਿਆਂ ਉੱਪਰ ਵਾਸਕਟਾਂ ਪਾਈਆਂ ਹੋਈਆਂ ਹਨ। ਦੋਹਾਂ ਦੇ ਵਾਲ ਲੰਮੇ-ਲੰਮੇ ਹਨ ਤੇ ਹੱਥਾਂ ਵਿਚ ਬੈਗ ਫੜੇ ਹੋਏ ਹਨ। ਦੋਵੇਂ ਲੜਖੜਾ ਰਹੇ ਹਨ ਤੇ ਪਾਨ ਚਬਾ ਰਹੇ ਹਨ। ਪਰਵੇਜ਼ ਸਿਗਰਟ ਵੀ ਪੀ ਰਿਹਾ ਹੈ।
ਇਕ ਪ੍ਰਭਾਵਸ਼ਾਲੀ ਸ਼ਾਇਰ : ਅਸ਼ਕ ਉਸਨੂੰ ਕਹਿੰਦਾ ਹੈ, “ਪਹਿਲੇ ਦੌਰ ਵਿਚ ਤੇਰੀ ਗ਼ਜ਼ਲ ਖੂਬ ਜੰਮੀ……..।” ਇਕ ਪ੍ਰਭਾਵਸ਼ਾਲੀ ਸ਼ਾਇਰ ਹੋਣ ਕਰਕੇ ਉਹ ਮੁਸ਼ਾਇਰਿਆਂ ਵਿਚ ਭਾਗ ਲੈਣ ਲਈ ਦੂਰ-ਦੂਰ ਚਲਾ ਜਾਂਦਾ ਹੈ।
ਨਿਰਮਾਣ : ਜਦੋਂ ਅਸ਼ਕ ਉਸ ਦੀ ਗ਼ਜ਼ਲ ਦੀ ਪ੍ਰਸੰਸਾ ਕਰਦਾ ਹੈ, ਤਾਂ ਉਹ ਅੱਗੋਂ ਬੜੀ ਨਿਮਰਤਾ ਨਾਲ ਕਹਿੰਦਾ ਹੈ, “ਅਨਾਇਤ ਹੈ ਤੁਹਾਡੀ, ਨਹੀਂ ਤੇ ਮੈਂ ਕਿਸ ਕਾਬਿਲ ਹਾਂ……।”
‘ਮਜ਼ਦੂਰਾਂ-ਕਿਸਾਨਾਂ ਦੀ ਗੱਲ ਕਰਨ ਵਾਲਾ : ਉਹ ਨਿਰੀ ਗ਼ਜ਼ਲ ਲਿਖਣ ਵਾਲੇ ਅਸ਼ਕ ਨੂੰ ਕਹਿੰਦਾ ਹੈ, “ਸਾਨੂੰ ਸ਼ਾਇਰਾਂ ਨੂੰ ਮਜ਼ਦੂਰਾ-ਕਿਸਾਨਾਂ ਬਾਰੇ ਵੀ ਲਿਖਣਾ ਚਾਹੀਦਾ ਹੈ। ਇਹ ਮਿਹਨਤੀ ਲੋਕ ਨਾ ਹੋਣ, ਤਾਂ ਜ਼ਿੰਦਗੀ ਦੇ ਸਾਰੇ ਕੰਮ ਰੁਕ ਜਾਣ।”
ਪੈਸੇ ਲੈਣ ਲਈ ਕਵਿਤਾ ਲਿਖਣ ਵਾਲਾ : ਉਸ ਨੂੰ ਆਸ ਹੈ ਕਿ ਮੁਸ਼ਾਇਰੇ ਪਿੱਛੋਂ ਕੰਵਰ ਸਾਹਿਬ ਅਸ਼ਕ ਸਮੇਤ ਉਸ ਨੂੰ ਵੀਹ-ਵੀਹ ਪੰਝੀ-ਪੰਝੀ ਰੁਪਏ ਦੇ ਦੇਣਗੇ। ਉਹ ਆਪਣੇ ਆਪ ਨੂੰ ਮੁਸ਼ਾਇਰੇ ਦੇ ਸਰਪ੍ਰਸਤ ਕੰਵਰ ਸਾਹਿਬ ਦਾ ‘ਦਾਸ’ ਕਹਿੰਦਾ ਹੈ ਤੇ ਉਸ ਦੀ ਮਹਿਮਾਨ-ਨਿਵਾਜ਼ੀ ਦਾ ਕਾਇਲ ਹੈ।’