ਪਾਠ ਦਾ ਸਾਰ : ਰਾਂਝੇ ਦਾ ਮਸੀਤ ਵਿੱਚ ਜਾਣਾ
ਪ੍ਰਸ਼ਨ 2. ‘ਰਾਂਝੇ ਦਾ ਮਸੀਤ ਵਿੱਚ ਜਾਣਾ’ ਪਾਠ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ 40 ਕੁ ਸ਼ਬਦਾਂ ਵਿੱਚ ਲਿਖੋ।
ਉੱਤਰ : ਰਾਂਝਾ ਭਰਾਵਾਂ ਤੇ ਭਾਬੀਆਂ ਦੇ ਵਤੀਰੇ ਤੋਂ ਤੰਗ ਆ ਕੇ ਆਪਣਾ ਪਿੰਡ ਤਖ਼ਤ ਹਜ਼ਾਰਾ ਛੱਡ ਕੇ ਹੱਥ ਵਿੱਚ ਵੰਝਲੀ ਫੜੀ ਭੁੱਖ-ਨੰਗ ਝਾਗਦਾ ਇਕ ਮਸੀਤ ਵਿੱਚ ਪੁੱਜਾ, ਜਿੱਥੇ ਉਸ ਦੀ ਵੰਝਲੀ ਦੀ ਮਿੱਠੀ ਅਵਾਜ਼ ਸੁਣ ਕੇ ਪਿੰਡ ਦੇ ਸਾਰੇ ਮਰਦ-ਤੀਵੀਆਂ ਆ ਜੁੜੇ ਤੇ ਫਿਰ ਝਗੜਾਲੂ ਮੁੱਲਾਂ ਵੀ ਉੱਥੇ ਆ ਗਿਆ।
ਔਖੇ ਸ਼ਬਦਾਂ ਦੇ ਅਰਥ
ਧਾਇਆ : ਤੇਜ਼ੀ ਨਾਲ ਚੱਲ ਪਿਆ ।
ਝਾਗ ਕੇ : ਦੁੱਖ ਸਹਿ ਕੇ ।
ਪੰਧ : ਸਫ਼ਰ ।
ਰੰਨ : ਤੀਵੀਂ ।
ਗਿਰਦ : ਦੁਆਲੇ ।