CBSEClass 9th NCERT PunjabiEducationPunjab School Education Board(PSEB)

ਪਰ ਦਾਦੀ ਤਾਂ………….. ਬਹੁਤ ਲੜਦਾ ਸਾਂ।


ਇਕਾਂਗੀ ਗੁਬਾਰੇ : ਵਾਰਤਾਲਾਪ ਸੰਬੰਧੀ ਪ੍ਰਸ਼ਨ


ਪਰ ਦਾਦੀ ਭੂਤਾਂ ਦੀ ਜਾਣੂ ਏ,

ਉਸ ਕਈ ਵਾਰ ਸਾਨੂੰ ਦੱਸਿਆ ਸੀ ।

ਇਕ ਵਾਰ ਦਾਦੀ ਅੱਖਾਂ ਸਾਹਵੇਂ,

ਸਰਦਾਰ ਭੂਤਾਂ ਦਾ ਹੱਸਿਆ ਸੀ ।

ਉਦੋਂ ਮੈਂ ਕੇ. ਜੀ. ਦੇ ਵਿਚ ਪੜ੍ਹਦਾ ਸਾਂ ।

ਤੇ ਦੀਪੀ ਨਾਲ ਬਹੁਤ ਲੜਦਾ ਸਾਂ ।

ਪ੍ਰਸ਼ਨ 1. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ? ਇਕਾਂਗੀ ਦੇ ਲੇਖਕ ਦਾ ਨਾਂ ਵੀ ਦੱਸੋ।

ਉੱਤਰ : ਇਕਾਂਗੀ ਦਾ ਨਾਂ : ‘ਗੁਬਾਰੇ’ ।

ਲੇਖਕ ਦਾ ਨਾਂ : ਆਤਮਜੀਤ ।

ਪ੍ਰਸ਼ਨ 2. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?

ਉੱਤਰ : ਇਹ ਸ਼ਬਦ ਬੱਬੀ ਨੇ ਮੰਮੀ ਨੂੰ ਕਹੇ ।

ਪ੍ਰਸ਼ਨ 3. ਦਾਦੀ ਨੇ ਭੂਤ ਬਾਰੇ ਕੀ ਦੱਸਿਆ ਸੀ?

ਉੱਤਰ : ਦਾਦੀ ਨੇ ਦੱਸਿਆ ਸੀ ਕਿ ਇਕ ਵਾਰੀ ਭੂਤਾਂ ਦਾ ਸਰਦਾਰ ਉਸ ਦੀਆਂ ਅੱਖਾਂ ਸਾਹਮਣੇ ਹੱਸਿਆ ਸੀ ।

ਪ੍ਰਸ਼ਨ 4. ਕੇ. ਜੀ. ਵਿਚ ਕੌਣ ਪੜ੍ਹਦਾ ਸੀ ?

ਉੱਤਰ : ਬੱਬੀ।