ਨੀਤੀ – ਕਥਾਵਾਂ – ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ਪਾਠਕਾਂ / ਸਰੋਤਿਆਂ ਨੂੰ ਜੀਵਨ ਵਿੱਚ ਕੰਮ ਆਉਣ ਵਾਲੀਆਂ ਨੀਤੀਆਂ, ਜੁਗਤਾਂ ਤੇ ਚਾਲਾਂ ਨੂੰ ਸਮਝਾਉਣ ਦਾ ਯਤਨ ਕਰਨ ਵਾਲੀ ਕਥਾ / ਲੋਕ – ਕਹਾਣੀ ਨੂੰ ਕੀ ਕਿਹਾ ਜਾਂਦਾ ਹੈ?

ਉੱਤਰ – ਨੀਤੀ – ਕਥਾ

ਪ੍ਰਸ਼ਨ 2 . ਨੀਤੀ – ਕਥਾਵਾਂ ਦੇ ਦੋ ਪ੍ਰਾਚੀਨ ਗ੍ਰੰਥਾਂ ਦੇ ਨਾਂ ਲਿਖੋ।

ਉੱਤਰ – ‘ਪੰਚਤੰਤਰ’ ਤੇ ‘ਹਿਤੋਪਦੇਸ਼’

ਪ੍ਰਸ਼ਨ 3 . ‘ਕਥਾ ਸਾਹਿਤ ਸਾਗਰ’ ਗ੍ਰੰਥ ਵਿਚ ਕੀ ਹੈ?

ਉੱਤਰ – ਨੀਤੀ – ਕਥਾਵਾਂ

ਪ੍ਰਸ਼ਨ 4 . ਕਿਨ੍ਹਾਂ ਕਥਾਵਾਂ ਵਿਚ ਪਸ਼ੂ – ਪੰਛੀ ਤੇ ਬੇਜਾਨ ਵਸਤਾਂ ਮਨੁੱਖਾਂ ਵਾਂਗ ਰਿਸ਼ਤੇ ਪੇਸ਼ ਆਉਂਦੇ / ਮਿੱਤਰਤਾਈਆਂ ਨਿਭਾਉਂਦੇ ਤੇ ਦੁਸ਼ਮਣੀਆਂ ਪਾਲਦੇ ਹਨ?

ਉੱਤਰ – ਨੀਤੀ – ਕਥਾਵਾਂ ਵਿਚ

ਪ੍ਰਸ਼ਨ 5 . ਰਾਜ – ਘਰਾਣਿਆਂ ਦੇ ਬੱਚਿਆਂ ਨੂੰ ਰਾਜਨੀਤੀ ਸਿਖਾਉਣ ਲਈ ਕਿਨ੍ਹਾਂ ਕਥਾਵਾਂ ਦੀ ਰਚਨਾ ਹੋਈ?

ਉੱਤਰ – ਨੀਤੀ – ਕਥਾਵਾਂ ਦੀ