ਦੇਈਂ ਦੇਈਂ ਵੇ ਬਾਬਲਾ ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ‘ਦੇਈਂ ਦੇਈਂ ਵੇ ਬਾਬਲਾ’ ਲੋਕ ਗੀਤ ਦਾ ਰੂਪ ਕੀ ਹੈ ?
(ੳ) ਘੋੜੀ
(ਅ) ਸੁਹਾਗ
(ੲ) ਸਿੱਠਣੀ
(ਸ) ਟੱਪਾ
ਪ੍ਰਸ਼ਨ 2 . ‘ਦੇਈਂ ਦੇਈਂ ਵੇ ਬਾਬਲਾ’ ਸੁਹਾਗ ਵਿੱਚ ਕੁੜੀ ਕਿਹੋ ਜਿਹਾ ਸਹੁਰਾ – ਘਰ ਚਾਹੁੰਦੀ ਹੈ ?
(ੳ) ਰੱਜਿਆ – ਪੁੱਜਿਆ
(ਅ) ਨੇੜੇ
(ੲ) ਦੂਰ
(ਸ) ਜਾਣਿਆ – ਪਛਾਣਿਆ
ਪ੍ਰਸ਼ਨ 3 . ਕੁੜੀ ਕਿਹੋ ਜਿਹੇ ਸੁਭਾਅ ਵਾਲੀ ਸੱਸ ਚਾਹੁੰਦੀ ਹੈ?
(ੳ) ਕੌੜੀ
(ਅ) ਹੰਕਾਰੀ
(ੲ) ਗੁੱਸੇ – ਰਹਿਤ
(ਸ) ਮਿਲਣਸਾਰ
ਪ੍ਰਸ਼ਨ 4 . ਕੁੜੀ ਕਿਹੋ ਜਿਹਾ ਸਹੁਰਾ ਘਰ ਚਾਹੁੰਦੀ ਹੈ?
ਉੱਤਰ – ਰੱਜਿਆ – ਪੁੱਜਿਆ ਸਰਦਾਰ
ਪ੍ਰਸ਼ਨ 5 . ਕੁੜੀ ਕਿਸ ਦੇ ਸਾਹਮਣੇ ਨਿਸੰਗ ਹੋ ਕੇ ਪੀੜ੍ਹਾ – ਡਾਹ ਕੇ ਬੈਠਣ ਦੀ ਇੱਛਾ ਕਰਦੀ ਹੈ?
ਉੱਤਰ – ਸੱਸ ਦੀ
ਪ੍ਰਸ਼ਨ 6 . ਧੀ ਲਈ ਕਿਹੋ ਜਿਹਾ ਸਹੁਰਾ – ਘਰ ਲੱਭਣ ਨਾਲ ਬਾਬਲ ਦਾ ਜੱਸ/ਪੁੰਨ ਹੋਵੇਗਾ?
ਉੱਤਰ – ਰੱਜਿਆ – ਪੁੱਜਿਆ
ਪ੍ਰਸ਼ਨ 7 . ਕੁਡ਼ੀ ਅਨੁਸਾਰ ਉਸਦੇ ਸਹੁਰੇ – ਘਰ ਵਿੱਚ ਕੌਣ ਬਹੁਤੇ ਪੁੱਤਾਂ ਵਾਲੀ ਹੋਣੀ ਚਾਹੀਦੀ ਹੈ?
ਉੱਤਰ – ਉਸ ਦੀ ਸੱਸ
ਪ੍ਰਸ਼ਨ 8 . ਕੁਡ਼ੀ ਸੱਸ ਦੇ ਬਹੁਤੇ ਪੁੱਤ ਹੋਣ ਦੀ ਕਾਮਨਾ ਕਿਉਂ ਕਰਦੀ ਹੈ?
ਉੱਤਰ – ਨਿੱਤ ਵਿਆਹ ਹੁੰਦੇ ਦੇਖਣ ਲਈ
ਪ੍ਰਸ਼ਨ 9 . ਕੁਡ਼ੀ ਸਹੁਰੇ ਘਰ ਜਾ ਕੇ ਕਿੰਨ੍ਹਾਂ ਦੇ ਮੰਗਣੇ ਤੇ ਵਿਆਹ ਦੇਖਦੀ ਰਹਿਣਾ ਚਾਹੁੰਦੀ ਹੈ?
ਉੱਤਰ – ਦਿਓਰਾਂ ਦੇ
ਪ੍ਰਸ਼ਨ 10 . ਕੁਡ਼ੀ ਆਪਣੇ ਸਹੁਰੇ – ਘਰ ਵਿੱਚ ਕਿੰਨੀਆਂ ਬੂਰੀਆਂ ਝੋਟੀਆਂ ਚਾਹੁੰਦੀ ਹੈ?
ਉੱਤਰ – ਸੱਠ / ਬਹੁਤ ਸਾਰੀਆਂ
ਪ੍ਰਸ਼ਨ 11 . ਕੁਡ਼ੀ ਸਹੁਰੇ ਘਰ ਵਿੱਚ ਸੰਦੂਕ ਕਿਸ ਚੀਜ਼ ਨਾਲ ਭਰੇ ਦੇਖਣੇ ਚਾਹੁੰਦੀ ਹੈ?
ਉੱਤਰ – ਪੁਸ਼ਾਕਾਂ ਨਾਲ
ਪ੍ਰਸ਼ਨ 12 . ਕੁਡ਼ੀ ਸਹੁਰੇ ਘਰ ਵਿੱਚ ਦਰਜ਼ੀ ਨੂੰ ਕਾਹਦੇ ਕੱਪੜੇ ਸਿਉਂਦਾ ਦੇਖਣਾ ਚਾਹੁੰਦੀ ਹੈ ?
ਉੱਤਰ – ਪੱਟ ਦੇ / ਰੇਸ਼ਮੀ
ਪ੍ਰਸ਼ਨ 13 . ਕੁਡ਼ੀ ਸਹੁਰੇ ਘਰ ਵਿੱਚ ਕਿਸ ਨੂੰ ਹਰ ਸਮੇਂ ਗਹਿਣੇ ਘੜਦਾ ਦੇਖਣਾ ਚਾਹੁੰਦੀ ਹੈ ?
ਉੱਤਰ – ਸੁਨਿਆਰੇ ਨੂੰ
ਪ੍ਰਸ਼ਨ 14 . ਕੁਡ਼ੀ ਸਹੁਰੇ ਘਰ ਵਿੱਚ ਡੱਬੇ ਕਿਸ ਚੀਜ਼ ਨਾਲ ਭਰੇ ਦੇਖਣਾ ਚਾਹੁੰਦੀ ਹੈ ?
ਉੱਤਰ – ਗਹਿਣਿਆਂ ਨਾਲ
ਪ੍ਰਸ਼ਨ 15 . ਸਹੁਰੇ ਘਰ ਜਾ ਕੇ ਕੁਡ਼ੀ ਕੱਪੜੇ ਤੇ ਗਹਿਣੇ ਕਿਸ ਤਰ੍ਹਾਂ ਪਾ ਕੇ ਰਹਿਣਾ ਚਾਹੁੰਦੀ ਹੈ?
ਉੱਤਰ – ਬਦਲ – ਬਦਲ ਕੇ