CBSEEducationNCERT class 10thPunjab School Education Board(PSEB)

ਦੂਜਾ ਵਿਆਹ: ਬਹੁਵਿਕਲਪੀ ਪ੍ਰਸ਼ਨ


ਦੂਜਾ ਵਿਆਹ: MCQ


ਪ੍ਰਸ਼ਨ 1. ਸੰਤ ਸਿੰਘ ਸੇਖੋਂ ਦਾ ਜਨਮ ਕਦੋਂ ਹੋਇਆ?

(ੳ) 31 ਮਈ, 1908 ਈ. ਨੂੰ

(ਅ) 10 ਦਸੰਬਰ, 1914 ਈ. ਨੂੰ

(ੲ) 4 ਦਸੰਬਰ, 1916 ਈ. ਨੂੰ

(ਸ) 2 ਫਰਵਰੀ, 1927 ਈ. ਨੂੰ

ਪ੍ਰਸ਼ਨ 2. ਸੰਤ ਸਿੰਘ ਸੇਖੋਂ ਦਾ ਜਨਮ ਕਿੱਥੇ ਹੋਇਆ?

(ੳ) ਚੱਕ ਨੰਬਰ 70, ਝੰਗ ਬਰਾਂਚ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ)

(ਅ) ਚੱਕ ਨੰਬਰ 576, ਜ਼ਿਲ੍ਹਾ ਸ਼ੇਖੂਪੁਰਾ (ਪਾਕਿਸਤਾਨ)

(ੲ) ਪਿੰਡ ਫੁੱਲਰਵਾਨ, ਜ਼ਿਲ੍ਹਾ ਸ਼ੇਖੂਪੁਰਾ (ਪਾਕਿਸਤਾਨ)

(ਸ) ਮੁਲਤਾਨ (ਪਾਕਿਸਤਾਨ)

ਪ੍ਰਸ਼ਨ 3. ਸੰਤ ਸਿੰਘ ਸੇਖੋਂ ਦਾ ਜੀਵਨ-ਕਾਲ ਕਿਹੜਾ ਹੈ?

(ੳ) 1908-1997 ਈ.

(ਅ) 1914-2006 ਈ.

(ੲ) 1921-1987 ਈ.

(ਸ) 1909-1993 ਈ.

ਪ੍ਰਸ਼ਨ 4. ਸੰਤ ਸਿੰਘ ਸੇਖੋਂ ਦੇ ਪਿਤਾ ਦਾ ਕੀ ਨਾਂ ਸੀ?

(ੳ) ਸ. ਆਸਾ ਸਿੰਘ

(ਅ) ਸ. ਹੁਕਮ ਸਿੰਘ

(ੲ) ਸ. ਦੀਦਾਰ ਸਿੰਘ

(ਸ) ਸ. ਸੂਰਤ ਸਿੰਘ

ਪ੍ਰਸ਼ਨ 5. ਸੰਤ ਸਿੰਘ ਸੇਖੋਂ ਦੀ ਮਾਤਾ ਦਾ ਕੀ ਨਾਂ ਸੀ?

(ੳ) ਸ੍ਰੀਮਤੀ ਸਤਨਾਮ ਕੌਰ

(ਅ) ਸ੍ਰੀਮਤੀ ਪ੍ਰੇਮ ਕੌਰ

(ੲ) ਸ੍ਰੀਮਤੀ ਰੱਖੀ

(ਸ) ਸ੍ਰੀਮਤੀ ਜਮਨਾ ਦੇਵੀ

ਪ੍ਰਸ਼ਨ 6. ਸੰਤ ਸਿੰਘ ਸੇਖੋਂ ਦਾ ਦਾਦਕਾ ਪਿੰਡ ਕਿਹੜਾ ਹੈ?

(ੳ) ਪਿੰਡ ਸਹਿਣਾ (ਬਠਿੰਡਾ)

(ਅ) ਉੜਾਪੜ (ਸ਼ਹੀਦ ਭਗਤ ਸਿੰਘ ਨਗਰ)

(ੲ) ਪਿੰਡ ਦਾਖਾ (ਲੁਧਿਆਣਾ)

(ਸ) ਪਿੰਡ ਚਵਿੰਡਾ ਕਲਾਂ (ਅੰਮ੍ਰਿਤਸਰ)

ਪ੍ਰਸ਼ਨ 7. ਸੰਤ ਸਿੰਘ ਸੇਖੋਂ ਦਾ ਕਿੱਤਾ ਕਿਹੜਾ ਸੀ?

(ੳ) ਵਕਾਲਤ

(ਅ) ਵਪਾਰ

(ੲ) ਅਧਿਆਪਨ

(ਸ) ਡਾਕਟਰੀ

ਪ੍ਰਸ਼ਨ 8. ਸੰਤ ਸਿੰਘ ਸੇਖੋਂ ਦੀ ਵਿੱਦਿਅਕ ਯੋਗਤਾ ਕੀ ਹੈ?

(ੳ) ਐੱਮ. ਏ. ਪੰਜਾਬੀ

(ਅ) ਐੱਮ. ਏ. ਪੰਜਾਬੀ ਅਤੇ ਇਤਿਹਾਸ

(ੲ) ਐੱਮ. ਏ. ਅੰਗਰੇਜ਼ੀ ਅਤੇ ਅਰਥ-ਸ਼ਾਸਤਰ

(ਸ) ਐੱਮ. ਏ. (ਪੰਜਾਬੀ), ਪੀ. ਐੱਚ. ਡੀ.

ਪ੍ਰਸ਼ਨ 9. ਸੰਤ ਸਿੰਘ ਸੇਖੋਂ ਦਾ ਨਾਟਕ ਕਿਹੜਾ ਹੈ?

(ੳ) ਸੋਭਾ ਸ਼ਕਤੀ

(ਅ) ਪੁਤਲੀ ਘਰ

(ੲ) ਮੋਇਆਂ ਸਾਰ ਨ ਕਾਈ

(ਸ) ਸੀਸ ਤਲੀ ‘ਤੇ

ਪ੍ਰਸ਼ਨ 10. ‘ਮਿੱਤਰ ਪਿਆਰਾ’ ਨਾਟਕ ਕਿਸ ਦਾ ਹੈ?

(ੳ) ਬਲਵੰਤ ਗਾਰਗੀ ਦਾ

(ਅ) ਗੁਰਸ਼ਰਨ ਸਿੰਘ ਦਾ

(ੲ) ਸੰਤ ਸਿੰਘ ਸੇਖੋਂ ਦਾ

(ਸ) ਡਾ. ਹਰਚਰਨ ਸਿੰਘ ਦਾ

ਪ੍ਰਸ਼ਨ 11. ਸੰਤ ਸਿੰਘ ਸੇਖੋਂ ਦੇ ਕਿਸ ਨਾਟਕ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ?

(ੳ) ਵਾਰਿਸ ਨੂੰ

(ਅ) ਕਲਾਕਾਰ ਨੂੰ

(ੲ) ਦਮਯੰਤੀ ਨੂੰ

(ਸ) ਮਿੱਤਰ ਪਿਆਰਾ ਨੂੰ

ਪ੍ਰਸ਼ਨ 12. ਭਾਰਤ ਸਰਕਾਰ ਵੱਲੋਂ ਸੰਤ ਸਿੰਘ ਸੇਖੋਂ ਨੂੰ ਕਿਸ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ?

(ੳ) ਪਦਮ ਸ੍ਰੀ

(ਅ) ਸਾਹਿਤ ਰਤਨ

(ੲ) ਭਾਰਤ ਰਤਨ

(ਸ) ਸਰਸਵਤੀ ਪੁਰਸਕਾਰ

ਪ੍ਰਸ਼ਨ 13. ਸੰਤ ਸਿੰਘ ਸੇਖੋਂ ਦਾ ਇਕਾਂਗੀ ਕਿਹੜਾ ਹੈ?

(ੳ) ਦੂਜਾ ਵਿਆਹ

(ਅ) ਜ਼ਫ਼ਰਨਾਮਾ

(ੲ) ਬੰਬ ਕੇਸ

(ਸ) ਸਮੁੰਦਰੋਂ ਪਾਰ

ਪ੍ਰਸ਼ਨ 14. ‘ਦੂਜਾ ਵਿਆਹ’ ਇਕਾਂਗੀ ਕਿਸ ਦਾ ਲਿਖਿਆ ਹੋਇਆ ਹੈ?

(ੳ) ਡਾ. ਹਰਚਰਨ ਸਿੰਘ ਦਾ

(ਅ) ਸੰਤ ਸਿੰਘ ਸੇਖੋਂ ਦਾ

(ੲ) ਕਪੂਰ ਸਿੰਘ ਘੁੰਮਣ ਦਾ

(ਸ) ਪਾਲੀ ਭੁਪਿੰਦਰ ਦਾ

ਪ੍ਰਸ਼ਨ 15. ਇੱਕ ਨੁੱਕਰ ਵਿੱਚ ਬੈਠੀ ਨਿਹਾਲ ਕੌਰ ਕੀ ਕਰ ਰਹੀ ਹੈ?

(ੳ) ਚਾਹ ਪੀ ਰਹੀ ਹੈ

(ਅ) ਸਬਜ਼ੀ ਕੱਟ ਰਹੀ ਹੈ

(ੲ) ਚਰਖਾ ਕੱਤ ਰਹੀ ਹੈ

(ਸ) ਪਾਠ ਕਰ ਰਹੀ ਹੈ

ਪ੍ਰਸ਼ਨ 16. ਨਿਹਾਲ ਕੌਰ ਰੋਜ਼ ਮਨਜੀਤ ਨੂੰ ਕੀ ਕਹਿੰਦੀ ਹੈ?

(ੳ) ਸਮੇਂ ਸਿਰ ਉੱਠਣ ਲਈ

(ਅ) ਸਮੇਂ ਸਿਰ ਰੋਟੀ-ਟੁੱਕ ਕਰਨ ਲਈ

(ੲ) ਸਮੇਂ ਸਿਰ ਸਬਜ਼ੀ ਬਣਾਉਣ ਲਈ

(ਸ) ਸਮੇਂ ਸਿਰ ਚਾਹ ਬਣਾਉਣ ਲਈ

ਪ੍ਰਸ਼ਨ 17. ਮਨਜੀਤ ਕਿੰਨੇ ਵਜੇ ਤੱਕ ਰੋਟੀ ਟੁੱਕ ਤਿਆਰ ਕਰ ਦੇਣ ਲਈ ਕਹਿੰਦੀ ਹੈ?

(ੳ) ਅੱਠ ਵਜੇ ਤੱਕ

(ਅ) ਨੌਂ ਵਜੇ ਤੱਕ

(ੲ) ਦਸ ਵਜੇ ਤੱਕ

(ਸ) ਗਿਆਰਾਂ ਵਜੇ ਤੱਕ

ਪ੍ਰਸ਼ਨ 18. ਬਾਪੂ ਜੀ ਕਿੰਨੇ ਵਜੇ ਤੋਂ ਪਹਿਲਾਂ ਰੋਟੀ ਨਹੀਂ ਖਾਂਦੇ?

(ੳ) ਨੌਂ ਵਜੇ ਤੋਂ

(ਅ) ਦਸ ਵਜੇ ਤੋਂ

(ੲ) ਗਿਆਰਾਂ ਵਜੇ ਤੋਂ

(ਸ) ਬਾਰਾਂ ਵਜੇ ਤੋਂ

ਪ੍ਰਸ਼ਨ 19. ਨਿਹਾਲ ਕੌਰ ਕਿਸ ਹਿਸਾਬ ਨਾਲ ਸਾਰੇ ਕੰਮ ਵੇਲੇ ਸਿਰ ਕਰ ਲੈਣ ਬਾਰੇ ਕਹਿੰਦੀ ਹੈ?

(ੳ) ਘੜੀ ਦੇ ਹਿਸਾਬ ਨਾਲ

(ਅ) ਧੁੱਪ ਦੇ ਹਿਸਾਬ ਨਾਲ

(ੲ) ਅੰਦਾਜ਼ੇ ਨਾਲ

(ਸ) ਵੱਡਿਆਂ ਦੇ ਕਹਿਣ ‘ਤੇ

ਪ੍ਰਸ਼ਨ 20. ‘‘ਘੜੀ ਦੀਆਂ ਸ਼ੁਕੀਨਾਂ ਘੜੀ ਦੇਖੇ ਬਿਨਾਂ ਮੰਜੇ ਤੋਂ ਨਹੀਂ ਉੱਠਦੀਆਂ।” ਇਹ ਸ਼ਬਦ ਕਿਸ ਨੇ ਕਹੇ?

(ੳ) ਸੁਖਦੇਵ ਨੇ

(ਅ) ਸੁਖਦੇਵ ਕੌਰ ਨੇ

(ੲ) ਗੁਰਦਿੱਤ ਸਿੰਘ ਨੇ

(ਸ) ਨਿਹਾਲ ਕੌਰ ਨੇ

ਪ੍ਰਸ਼ਨ 21. ਕੌਣ ਬਹੁਤੀ ਛੋਟੀ ਕੱਟੀ ਗੋਭੀ ਪਸੰਦ ਨਹੀਂ ਕਰਦਾ?

(ੳ) ਨਿਹਾਲ ਕੌਰ

(ਅ) ਮਨਜੀਤ

(ੲ) ਸੁਖਦੇਵ

(ਸ) ਬਾਪੂ ਜੀ

ਪ੍ਰਸ਼ਨ 22. ਅੱਜ-ਕੱਲ੍ਹ ਦੀਆਂ ਨੂੰਹਾਂ ਕਿਸ ਨੂੰ ਡਰਾ ਲੈਂਦੀਆਂ ਹਨ?

(ੳ) ਸੱਸਾਂ ਨੂੰ

(ਅ) ਸਹੁਰਿਆਂ ਨੂੰ

(ੲ) ਪਤੀਆਂ ਨੂੰ

(ਸ) ਰਿਸ਼ਤੇਦਾਰਾਂ ਨੂੰ

ਪ੍ਰਸ਼ਨ 23. ਕੌਣ ਬਹੁਤੀ ਰੁੱਝੀ ਭਾਜੀ ਪਸੰਦ ਨਹੀਂ ਕਰਦਾ ਸਗੋਂ ਖੜ੍ਹਵੀਂ ਖਾ ਕੇ ਖ਼ੁਸ਼ ਹੈ?

(ੳ) ਬਾਪੂ ਜੀ

(ਅ) ਨਿਹਾਲ ਕੌਰ

(ੲ) ਮਨਜੀਤ

(ਸ) ਸੁਖਦੇਵ

ਪ੍ਰਸ਼ਨ 24. ਨਿਹਾਲ ਕੌਰ ਅਨੁਸਾਰ ਮਨਜੀਤ ਨੂੰ ਪੁੱਠੀਆਂ ਮੱਤਾਂ ਕੋਣ ਦਿੰਦੀ ਹੈ?

(ੳ) ਗੁਆਂਢਣ

(ਅ) ਮਨਜੀਤ ਦੀ ਮਾਂ

(ੲ) ਇਸਤਰੀ-ਸਭਾ ਦੀ ਸਕੱਤਰ

(ਸ) ਮਨਜੀਤ ਦੀ ਭੈਣ

ਪ੍ਰਸ਼ਨ 25. ਨਿਹਾਲ ਕੌਰ ਅਨੁਸਾਰ ਕਿਸ ਦੀ ਜ਼ੁਬਾਨ ਲੁਤਰ-ਲੁਤਰ ਚੱਲਦੀ ਹੈ?

(ੳ) ਸੁਖਰਾਜ ਦੀ

(ਅ) ਮਨਜੀਤ ਦੀ

(ੲ) ਗੁਆਂਢਣ ਦੀ

(ਸ) ਇਸਤਰੀ-ਸਭਾ ਦੀ ਸਕੱਤਰ ਦੀ

ਪ੍ਰਸ਼ਨ 26. ਮਨਜੀਤ ਆਪਣੀ ਸੱਸ ਨਿਹਾਲ ਕੌਰ ਨੂੰ ਸੁਖਦੇਵ ਦਾ ਦੂਜਾ ਵਿਆਹ ਕਿਸ ਦੀ ਧੀ ਨਾਲ ਕਰਨ ਲਈ ਕਹਿੰਦੀ ਹੈ?

(ੳ) ਕਿਸੇ ਅਮੀਰ ਦੀ

(ਅ) ਕਿਸੇ ਚੌਧਰੀ ਦੀ

(ੲ) ਥਾਣੇਦਾਰ ਦੀ

(ਸ) ਲੰਬੜਦਾਰ ਦੀ

ਪ੍ਰਸ਼ਨ 27. ਮਨਜੀਤ ਥਾਲੀ ਵਿੱਚ ਕੀ ਲਿਆ ਕੇ ਨਿਹਾਲ ਕੌਰ ਨੂੰ ਦਿਖਾਉਂਦੀ ਹੈ?

(ੳ) ਸਬਜ਼ੀ

(ਅ) ਆਟਾ

(ੲ) ਵੇਸਣ

(ਸ) ਦਾਲ

ਪ੍ਰਸ਼ਨ 28. ਸੁਖਰਾਜ ਕੌਣ ਹੈ?

( ੳ) ਮਨਜੀਤ ਦੀ ਭੈਣ

(ਅ) ਮਨਜੀਤ ਦੀ ਮਾਂ

(ੲ) ਮਨਜੀਤ ਦੀ ਸਹੇਲੀ

(ਸ) ਜ਼ਿਲ੍ਹੇ ਦੀ ਇਸਤਰੀ-ਸਭਾ ਦੀ ਸਕੱਤਰ

ਪ੍ਰਸ਼ਨ 29. ਨਿਹਾਲ ਕੌਰ ਮਨਜੀਤ ਨੂੰ ਆਪਣੇ ਪਿਓ ਤੋਂ ਕਿਹੜਾ ਹਿੱਸਾ ਲਿਆਉਣ ਲਈ ਕਹਿੰਦੀ ਹੈ?

(ੳ) ਮਕਾਨ ਦਾ

(ਅ) ਜ਼ਮੀਨ ਦਾ

(ੲ) ਪੈਸਿਆਂ ਦਾ

(ਸ) ਸਮਾਨ ਦਾ

ਪ੍ਰਸ਼ਨ 30. ਨਿਹਾਲ ਕੌਰ ਅਨੁਸਾਰ ਮਨਜੀਤ ਹੁਰਾਂ ਨੇ ਕਿਸ ਦਾ ਦੂਜਾ ਵਿਆਹ ਰੋਕਣ ਲਈ ਇਸਤਰੀ ਸਭਾ ਬਣਾਈ ਹੈ?

(ੳ) ਸੁਖਦੇਵ ਦਾ

(ਅ) ਬਲਵੰਤ ਸਿੰਘ ਦਾ

(ੲ) ਮਨਜੀਤ ਦੀ ਭੈਣ ਦੇ ਪਤੀ ਦਾ

(ਸ) ਗੁਰਦਿੱਤ ਸਿੰਘ ਦਾ

ਪ੍ਰਸ਼ਨ 31. ਮਨਜੀਤ ਕੌਰ ਆਪਣੀ ਸੱਸ ਨਿਹਾਲ ਕੌਰ ਤੋਂ ਆਉਣ ਵਾਲੇ ਪਰਾਹੁਣੇ ਲਈ ਕਿਹੜੀ ਚੀਜ਼ ਬਣਾਉਣ ਦੀ ਆਗਿਆ ਮੰਗਦੀ ਹੈ?

(ੳ) ਖੀਰ

(ਅ) ਪੰਜੀਰੀ

(ੲ) ਕੋਈ ਮਿੱਠੀ ਚੀਜ਼

(ਸ) ਪਕਾਉੜੇ

ਪ੍ਰਸ਼ਨ 32. ਮਨਜੀਤ ਬਾਪੂ ਜੀ ਤੋਂ ਕਿਹੜੀ ਚੀਜ਼ ਮੰਗਵਾਉਣ ਲਈ ਮਾਂ ਜੀ (ਨਿਹਾਲ ਕੌਰ) ਨੂੰ ਕਹਿੰਦੀ ਹੈ?

(ੳ) ਆਟਾ

(ਅ) ਗੁੜ

(ੲ) ਖੰਡ

(ਸ) ਦਾਲਾਂ

ਪ੍ਰਸ਼ਨ 33. ਨਿਹਾਲ ਕੌਰ ਕਿਸ ਨੂੰ ਗੁੱਤੋਂ ਫੜ ਕੇ ਬਾਹਰ ਕੱਢ ਦੇਣ ਲਈ ਕਹਿੰਦੀ ਹੈ?

(ੳ) ਮਨਜੀਤ ਤੇ ਸਕੱਤਰ ਸੁਖਰਾਜ ਨੂੰ

(ਅ) ਗੁਆਂਢਣ ਨੂੰ

(ੲ) ਮਨਜੀਤ ਦੀ ਭੈਣ ਨੂੰ

(ਸ) ਬਲਵੰਤ ਸਿੰਘ ਦੀ ਭੈਣ ਨੂੰ

ਪ੍ਰਸ਼ਨ 34. ਜ਼ਿਲ੍ਹੇ ਦੀ ਇਸਤਰੀ-ਸਭਾ ਦੀ ਸਕੱਤਰ ਕਾਹਦੇ ‘ਤੇ ਆਉਂਦੀ ਹੈ?

(ੳ) ਸਕੂਟਰ ‘ਤੇ

(ਅ) ਕਾਰ ‘ਤੇ

(ੲ) ਬੱਸ ‘ਤੇ

(ਸ) ਟਾਂਗੇ ‘ਤੇ

ਪ੍ਰਸ਼ਨ 35. ਨਿਹਾਲ ਕੌਰ ਅਨੁਸਾਰ ਮਨਜੀਤ ਨੂੰ ਕਿਸ ਨੇ ਮਸਤਾ ਦਿੱਤਾ ਸੀ?

(ੳ) ਸੁਖਦੇਵ ਨੇ

(ਅ) ਸਹੁਰੇ ਨੇ

(ੲ) ਸੁਖਰਾਜ ਨੇ

(ਸ) ਗੁਆਂਢਣ ਨੇ

ਪ੍ਰਸ਼ਨ 36. ਸੁਖਦੇਵ ਨੇ ਬਾਪੂ ਜੀ ਨੂੰ ਚਿੱਠੀ ਲਿਖ ਕੇ ਕਿਸ ਤਾਰੀਖ਼ ਨੂੰ ਆਉਣ ਬਾਰੇ ਦੱਸਿਆ ਸੀ?

(ੳ) ਦਸ ਤਾਰੀਖ਼ ਨੂੰ

(ਅ) ਪੰਦਰਾਂ ਤਾਰੀਖ ਨੂੰ

(ੲ) ਪੰਝੀ ਤਾਰੀਖ਼ ਨੂੰ

(ਸ) ਸਤਾਈ ਤਾਰੀਖ਼ ਨੂੰ

ਪ੍ਰਸ਼ਨ 37. ਕਿਸ ਨੇ ਮਨਜੀਤ ਨੂੰ ਆਪਣੇ ਪਤੀ ਦਾ ਨਾਂ ਲੈਣ ਤੋਂ ਰੋਕਿਆ?

(ੳ) ਗੁਰਦਿੱਤ ਸਿੰਘ ਨੇ

(ਅ) ਸੁਖਦੇਵ ਕੌਰ ਨੇ

(ੲ) ਨਿਹਾਲ ਕੌਰ ਨੇ

(ਸ) ਸੁਖਰਾਜ ਨੇ

ਪ੍ਰਧਾਨ 38. ਸੁਖਦੇਵ ਦਾ ਕਿਹੜਾ ਮਿੱਤਰ ਆਪਣੀ ਵਹੁਟੀ ਨੂੰ ਸਰਦਾਰਨੀ ਕਹਿੰਦਾ ਸੀ?

(ੳ) ਸੁੰਦਰ ਸਿੰਘ

(ਅ) ਅਜੀਤ ਸਿੰਘ

(ੲ) ਪੂਰਨ ਸਿੰਘ

(ਸ) ਸੋਹਣ ਸਿੰਘ

ਪ੍ਰਸ਼ਨ 39. “ਸਾਡੇ ਪਿੰਡ ਤਾਂ ਕੋਈ ਦੂਜੇ ਵਿਆਹ ਦਾ ਨਾਉਂ ਨਹੀਂ ਲੈਂਦਾ।” ਇਹ ਸ਼ਬਦ ਕਿਸ ਨੇ ਕਹੇ?

(ੳ) ਨਿਹਾਲ ਕੌਰ ਨੇ

(ਅ) ਸੁਖਦੇਵ ਕੌਰ ਨੇ

(ੲ) ਸੁਖਦੇਵ ਸਿੰਘ ਨੇ

(ਸ) ਮਨਜੀਤ ਨੇ

ਪ੍ਰਸ਼ਨ 40. ਮਨਜੀਤ ਕਿਸ ਦੇ ਨ੍ਹਾਉਣ ਲਈ ਗੁਸਲਖ਼ਾਨੇ ਵਿੱਚ ਪਾਣੀ ਦੀ ਬਾਲਟੀ ਰੱਖਦੀ ਹੈ?

(ੳ) ਸੁਖਦੇਵ ਦੇ

(ਅ) ਬਲਵੰਤ ਸਿੰਘ ਦੇ

(ੲ) ਗੁਰਦਿੱਤ ਸਿੰਘ ਦੇ

(ਸ) ਨਿਹਾਲ ਕੌਰ ਦੇ

ਪ੍ਰਸ਼ਨ 41. ‘‘ਖ਼ਬਰਾਂ ਹੱਟੀ ’ਤੇ ਅਟਕ ਗਏ ਹੋਣ, ਕਿਸੇ ਨਾਲ ਗੱਲੀਂ ਪੈ ਗਏ ਹੋਣ।” ਇਹ ਸ਼ਬਦ ਕਿਸ ਬਾਰੇ ਹਨ?

(ੳ) ਮਾਂ ਜੀ ਬਾਰੇ

(ਅ) ਸੁਖਦੇਵ ਬਾਰੇ

(ੲ) ਬਲਵੰਤ ਸਿੰਘ ਬਾਰੇ

(ਸ) ਗੁਰਦਿੱਤ ਸਿੰਘ ਬਾਰੇ

ਪ੍ਰਸ਼ਨ 42. ਨਿਹਾਲ ਕੌਰ ਚਟਣੀ ਲਈ ਪੁਦੀਨਾ ਤੋੜਨ ਕਿੱਥੇ ਜਾਂਦੀ ਹੈ?

(ੳ) ਖੇਤ ਵਿੱਚ

(ਅ) ਕਿਆਰੀ ਵਿੱਚ

(ੲ) ਹਵੇਲੀ ਵਿੱਚ

(ਸ) ਕੋਠੇ ‘ਤੇ ਜਿੱਥੇ ਗਮਲੇ ਵਿੱਚ ਪੁਦੀਨਾ ਲੱਗਾ ਹੋਇਆ ਹੈ

ਪ੍ਰਸ਼ਨ 43. ਜਦ ਬਾਪੂ ਜੀ ਦਾ ਵਿਆਹ ਹੋਇਆ ਤਾਂ ਉਹ ਫ਼ੌਜ ਵਿੱਚ ਕਿਸ ਅਹੁਦੇ ‘ਤੇ ਸੀ?

(ੳ) ਸਿਪਾਹੀ ਦੇ

(ਅ) ਸੂਬੇਦਾਰ ਦੇ

(ੲ) ਸੈਕੰਡ ਲੈਫ਼ਟੀਨੈਂਟ ਦੇ

(ਸ) ਲੈਫ਼ਟੀਨੈਂਟ ਦੇ

ਪ੍ਰਸ਼ਨ 44. ਫ਼ੌਜ ਵਿੱਚ ਸੂਬੇਦਾਰ ਬਣਨ ਤੱਕ ਬਾਪੂ ਜੀ ਦੀ ਕਿੰਨੀ ਸੰਤਾਨ ਸੀ?

(ੳ) ਦੋ ਮੁੰਡੇ

(ਅ) ਦੋ ਕੁੜੀਆਂ

(ੲ) ਇੱਕ ਮੁੰਡਾ

(ਸ) ਇੱਕ ਮੁੰਡਾ ਤੇ ਇੱਕ ਕੁੜੀ

ਪ੍ਰਸ਼ਨ 45. ਸੁਖਦੇਵ ਦੀ ਮਤਰੇਈ ਮਾਂ ਦੀ ਕੀ ਸੰਤਾਨ ਸੀ?

(ੳ) ਇੱਕ ਮੁੰਡਾ

(ਅ) ਇੱਕ ਮੁੰਡਾ ਇੱਕ ਕੁੜੀ

(ੲ) ਤਿੰਨ ਮੁੰਡੇ

(ਸ) ਕੁਝ/ਕੋਈ ਵੀ ਨਹੀਂ

ਪ੍ਰਸ਼ਨ 46. ਸੁਖਦੇਵ ਦੀ ਮਤਰੇਈ ਮਾਂ ਕਿੰਨੇ ਕੁ ਸਾਲ ਬਾਅਦ ਬਿਮਾਰ ਹੋ ਕੇ ਮਰ ਗਈ?

(ੳ) ਦੋ ਕੁ ਸਾਲ ਬਾਅਦ

(ਅ) ਤਿੰਨ ਕੁ ਸਾਲ ਬਾਅਦ

(ੲ) ਚਾਰ ਕੁ ਸਾਲ ਬਾਅਦ

(ਸ) ਪੰਜ ਕੁ ਸਾਲ ਬਾਅਦ

ਪ੍ਰਸ਼ਨ 47. ਸੁਖਦੇਵ ਕਿੰਨੇ ਕੁ ਸਾਲਾਂ ਲਈ ਦੂਜਾ ਵਿਆਹ ਕਰਵਾਉਣ ਲਈ ਕਹਿੰਦਾ ਹੈ?

(ੳ) ਦੋ ਕੁ ਸਾਲਾਂ ਲਈ

(ਅ) ਚਾਰ ਕੁ ਸਾਲਾਂ ਲਈ

(ੲ) ਪੰਜ ਕੁ ਸਾਲਾਂ ਲਈ

(ਸ) ਦਸ ਕੁ ਸਾਲਾਂ ਲਈ

ਪ੍ਰਸ਼ਨ 48. ਕੌਣ ਸ਼ਰਾਬ ਪੀਣ ਲੱਗ ਗਿਆ ਹੈ ਅਤੇ ਅੱਧੀ-ਅੱਧੀ ਰਾਤ ਤੱਕ ਘਰ ਨਹੀਂ ਸੀ ਆਉਂਦਾ?

(ੳ) ਸੁਖਦੇਵ ਸਿੰਘ

(ਅ) ਗੁਰਦਿੱਤ ਸਿੰਘ

(ੲ) ਬਲਵੰਤ ਸਿੰਘ

(ਸ) ਗੁਆਂਢਣ ਦਾ ਪਤੀ

ਪ੍ਰਸ਼ਨ 49. ਬਲਵੰਤ ਸਿੰਘ ਕੌਣ ਸੀ?

(ੳ) ਸੁਖਦੇਵ ਕੌਰ ਦਾ ਭਰਾ

(ਅ) ਸੁਖਦੇਵ ਕੌਰ ਦਾ ਪਤੀ

(ੲ) ਸੁਖਦੇਵ ਕੌਰ ਦਾ ਬਾਪੂ

(ਸ) ਸੁਖਦੇਵ ਕੌਰ ਦਾ ਮਾਮਾ

ਪ੍ਰਸ਼ਨ 50. ਸੁਖਦੇਵ ਕੌਰ ਦੀ ਕੀ ਸੰਤਾਨ ਸੀ?

(ੳ) ਦੋ ਮੁੰਡੇ

(ਅ) ਤਿੰਨ ਮੁੰਡੇ

(ੲ) ਦੋ ਕੁੜੀਆਂ

(ਸ) ਇੱਕ ਮੁੰਡਾ ਇੱਕ ਕੁੜੀ

ਪ੍ਰਸ਼ਨ 51. ਸੁਖਦੇਵ ਕੌਰ ਦੇ ਪਿੰਡ ਦੀ ਲੋਕ ਇਸਤਰੀ-ਸਭਾ ਦੀ ਸ਼ਾਖ ਦੀ ਪ੍ਰਬੰਧਕ ਕੌਣ ਹੈ?

(ੳ) ਮਨਜੀਤ ਕੌਰ

(ਅ) ਸਤਵੰਤ ਕੌਰ

(ੲ) ਸੁਖਰਾਜ

(ਸ) ਨਵਰੂਪ ਕੌਰ

ਪ੍ਰਸ਼ਨ 52. ਸੁਖਦੇਵ ਸਿੰਘ ਦੇ ਪਿਤਾ (ਬਾਪੂ ਜੀ) ਦਾ ਕੀ ਨਾਂ ਹੈ?

(ੳ) ਬਲਵੰਤ ਸਿੰਘ

(ਅ) ਅਮਰੀਕ ਸਿੰਘ

(ੲ) ਗੁਰਦਿੱਤ ਸਿੰਘ

(ਸ) ਵਜ਼ੀਰ ਸਿੰਘ

ਪ੍ਰਸ਼ਨ 53. ਸੁਖਦੇਵ ਕੌਰ ਦਾ ਵਿਆਹ ਕਿਨ੍ਹਾਂ ਦੇ ਘਰ ਹੋਇਆ ਸੀ?

(ੳ) ਲੰਬੜਾਂ ਦੇ ਘਰ

(ਅ) ਪਟਵਾਰੀਆਂ ਦੇ ਘਰ

(ੲ) ਜਗੀਰਦਾਰਾਂ ਦੇ ਘਰ

(ਸ) ਅਮੀਰਾਂ ਦੇ ਘਰ

ਪ੍ਰਸ਼ਨ 54. ਗੁਰਦਿੱਤ ਸਿੰਘ ਅਨੁਸਾਰ ਕਿਨ੍ਹਾਂ ਨਾਲ ਸੰਬੰਧ ਪੈਦਾ ਕਰਨ ਵਾਲਾ ਪਰਲੇ ਦਰਜੇ ਦਾ ਮੂਰਖ ਹੁੰਦਾ ਹੈ?

(ੳ) ਜ਼ਿਮੀਂਦਾਰਾਂ ਨਾਲ

(ਅ) ਅਮੀਰਾਂ ਨਾਲ

(ੲ) ਜਗੀਰਦਾਰਾਂ ਨਾਲ

(ਸ) ਕਾਰਖ਼ਾਨੇਦਾਰਾਂ ਨਾਲ

ਪ੍ਰਸ਼ਨ 55. ਸੁਖਦੇਵ ਕੌਰ ਦੀ ਆਈ ਚਿੱਠੀ ਵਿੱਚ ਬਲਵੰਤ ਸਿੰਘ ਦੇ ਦੂਜੇ ਵਿਆਹ ਦੀ ਗੱਲ ਕਿਸ ਨੇ ਲਿਖੀ/ਵਧਾਈ?

(ੳ) ਬਲਵੰਤ ਸਿੰਘ ਨੇ

(ਅ) ਸੁਖਦੇਵ ਕੌਰ ਨੇ

(ੲ) ਸੁਖਦੇਵ ਕੌਰ ਦੀ ਸੱਸ ਨੇ

(ਸ) ਸੁਖਦੇਵ ਸਿੰਘ ਨੇ ਆਪਣੇ ਕੋਲੋਂ ਹੀ ਪੜ੍ਹ ਦਿੱਤੀ

ਪ੍ਰਸ਼ਨ 56. ਮਨਜੀਤ ਅਤੇ ਨਿਹਾਲ ਕੌਰ ਦਾ ਆਪਸ ਵਿੱਚ ਕੀ ਰਿਸ਼ਤਾ ਹੈ?

(ੳ) ਮਾਂ-ਧੀ ਦਾ

(ਅ) ਨਣਦ-ਭਰਜਾਈ ਦਾ

(ੲ) ਨੂੰਹ-ਸੱਸ ਦਾ

(ਸ) ਚਾਚੀ-ਭਤੀਜੀ ਦਾ

ਪ੍ਰਸ਼ਨ 57. ਗੁਰਦਿੱਤ ਸਿੰਘ ਅਤੇ ਨਿਹਾਲ ਕੌਰ ਦਾ ਆਪਸ ਵਿੱਚ ਕੀ ਰਿਸ਼ਤਾ ਹੈ?

(ੳ) ਭੈਣ-ਭਰਾ ਦਾ

(ਅ) ਪਿਓ-ਧੀ ਦਾ

(ੲ) ਪਤੀ-ਪਤਨੀ ਦਾ

(ਸ) ਮਾਮੇ-ਭਾਣਜੀ ਦਾ

ਪ੍ਰਸ਼ਨ 58. ਮਨਜੀਤ ਦਾ ਸੁਭਾਅ ਕਿਸ ਕਿਸਮ ਦਾ ਹੈ?

(ੳ) ਸ਼ੱਕੀ

(ਅ) ਲੜਾਕਾ

(ੲ) ਵਹਿਮੀ

(ਸ) ਮਜ਼ਾਕੀਆ

ਪ੍ਰਸ਼ਨ 59. ਨਿਹਾਲ ਕੌਰ ਦੇ ਵਿਚਾਰ ਕਿਸ ਤਰ੍ਹਾਂ ਦੇ ਹਨ?

(ੳ) ਅਗਾਂਹ ਵਧੂ

(ਅ) ਪ੍ਰਗਤੀਵਾਦੀ

(ੲ) ਪੁਰਾਣੇ/ਪਿਛਾਂਹ-ਖਿੱਚੂ

(ਸ) ਤਰੱਕੀ ਪਸੰਦ

ਪ੍ਰਸ਼ਨ 60. ਸੁਖਦੇਵ ਦੀ ਭੈਣ ਅਤੇ ਨਿਹਾਲ ਕੌਰ ਦੀ ਧੀ ਦਾ ਕੀ ਨਾਂ ਹੈ?

(ੳ) ਸੁਖਦੇਵ ਕੌਰ

(ਅ) ਬਲਬੀਰ ਕੌਰ

(ੲ) ਸੁਖਰਾਜ

(ਸ) ਬਲਵੰਤ ਕੌਰ