ਦੁੱਲਾ ਭੱਟੀ – ਪ੍ਰਸ਼ਨ – ਉੱਤਰ

ਪ੍ਰਸ਼ਨ 1 . ਦੁੱਲੇ ਦੇ ਬਾਗ਼ੀ ਤਬੀਅਤ ਹੋਣ ਵਿਚ ਕਿਹੜੀਆਂ ਘਟਨਾਵਾਂ ਦਾ ਹੱਥ ਹੈ?

ਉੱਤਰ – ਦੁੱਲੇ ਦੇ ਬਾਗ਼ੀ ਤਬੀਅਤ ਹੋਣ ਵਿਚ ਮੁਗ਼ਲ ਹਾਕਮਾਂ ਵੱਲੋਂ ਉਸ ਦੇ ਪਿਓ – ਦਾਦੇ ਨੂੰ ਬੇਰਹਿਮੀ ਨਾਲ ਕਤਲ ਕਰ ਕੇ ਉਨ੍ਹਾਂ ਦੀ ਦੁਰਗਤ ਕਰਨ ਦਾ ਹੱਥ ਸੀ। ਉਸ ਦੇ ਮਨ ਵਿਚ ਆਪਣੇ ਪਿਓ – ਦਾਦੇ ਦੇ ਕਤਲ ਦਾ ਬਦਲਾ ਲੈਣ ਦੀ ਭਾਵਨਾ ਪ੍ਰਬਲ ਸੀ।

ਪ੍ਰਸ਼ਨ 2 . ਦੁੱਲਾ ਲੋਕਾਂ ਵਿੱਚ ਹਰਮਨ – ਪਿਆਰਾ ਕਿਵੇਂ ਹੋ ਗਿਆ?

ਉੱਤਰ – ਦੁੱਲਾ ਵਪਾਰੀਆਂ ਤੇ ਸ਼ਾਹੀ ਕਾਫ਼ਲਿਆਂ ਤੋਂ ਲੁੱਟਿਆ ਧਨ ਗ਼ਰੀਬ ਲੋਕਾਂ ਵਿਚ ਵੰਡ ਦਿੱਤਾ ਸੀ। ਉਹ ਉਸ ਦੇ ਹਮਦਰਦ ਤੇ ਪ੍ਰਸ਼ੰਸਕ ਬਣ ਗਏ ਸਨ। ਉਸ ਦੇ ਜੀਵਨ ਨਾਲ ਬਹੁਤ ਸਾਰੀਆਂ ਪਰਉਪਕਾਰੀ ਘਟਨਾਵਾਂ ਸੰਬੰਧਿਤ ਹਨ। ਇਸ ਕਰਕੇ ਉਹ ਲੋਕਾਂ ਵਿਚ ਬਹੁਤ ਹਰਮਨ – ਪਿਆਰਾ ਹੋ ਗਿਆ।

ਪ੍ਰਸ਼ਨ 3 . ਲਾਹੌਰ ਦੇ ਹਾਕਮ ਦੁੱਲੇ ਤੋਂ ਕਿਉਂ ਪਰੇਸ਼ਾਨ ਸਨ?

ਉੱਤਰ – ਲਾਹੌਰ ਦੇ ਹਾਕਮ ਦੁੱਲੇ ਤੋਂ ਇਸ ਕਰਕੇ ਪਰੇਸ਼ਾਨ ਸਨ ਕਿ ਉਹ ਇਕ ਤਾਂ ਮਾਮਲਾ ਨਹੀਂ ਸੀ ਦਿੰਦਾ, ਦੂਸਰੇ ਉਹ ਸ਼ਾਹੀ ਕਾਫ਼ਲਿਆਂ ਜ਼ ਵਪਾਰੀਆਂ ਤੇ ਬਾਦਸ਼ਾਹਾਂ ਲਈ ਤੋਹਫ਼ੇ ਲੈ ਕੇ ਜਾਣ ਵਾਲੇ ਵਪਾਰੀਆਂ ਨੂੰ ਲੁੱਟ ਲੈਂਦਾ ਸੀ ਤੇ ਬਾਦਸ਼ਾਹ ਨੂੰ ਟਿੱਚ ਸਮਝਦਾ ਸੀ।

ਪ੍ਰਸ਼ਨ 4 . ਦੁੱਲੇ ਦੇ ਪਿਓ – ਦਾਦੇ ਨਾਲ ਕੀ ਬੀਤੀ ਸੀ?

ਉੱਤਰ – ਦੁੱਲੇ ਦੇ ਪਿਓ – ਦਾਦੇ ਅਣਖੀਲੇ ਤੇ ਬਹਾਦਰ ਸ਼ਨ। ਉਨ੍ਹਾਂ ਨੇ ਮੁਗ਼ਲਾਂ ਦੀ ਧੌਂਸ ਮੰਨਣ ਤੇ ਉਨ੍ਹਾਂ ਨੂੰ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਕਹਿੰਦੇ ਹਨ ਕਿ ਜਦੋਂ ਅਕਬਰ ਲਾਹੌਰ ਆਇਆ ਸੀ ਤਾਂ ਉਸ ਨੇ ਫ਼ੌਜ ਭੇਜ ਕੇ ਦੁੱਲੇ ਦੇ ਬਾਗ਼ੀ ਪਿਓ – ਦਾਦੇ ਨੂੰ ਬੁਲਾ ਕੇ ਕਤਲ ਕਰ ਦਿੱਤਾ ਸੀ ਤੇ ਲੋਕਾਂ ਵਿਚ ਹਕੂਮਤ ਦੀ ਦਹਿਸ਼ਤ ਪੈਦਾ ਕਰਨ ਲਈ ਉਨ੍ਹਾਂ ਦੀਆਂ ਖੱਲਾਂ ਵਿਚ ਤੂੜੀ ਭਰਵਾ ਕੇ ਸ਼ਹਿਰ ਦੇ ਮੁੱਖ ਦਰਵਾਜ਼ੇ ਉੱਤੇ ਟੰਗਵਾ ਦਿੱਤੀਆਂ ਸਨ।