ਦਲ ਖ਼ਾਲਸਾ ਦੀ ਉਤਪੱਤੀ
ਦਲ ਖ਼ਾਲਸਾ ਦੀ ਉਤਪੱਤੀ ਅਤੇ ਇਸ ਦੀ ਯੁੱਧ ਪ੍ਰਣਾਲੀ (RISE OF DAL KHALSA AND ITS MODE OF FIGHTING)
ਪ੍ਰਸ਼ਨ 1. ਦਲ ਖ਼ਾਲਸਾ ਦੀ ਸਥਾਪਨਾ ਕਿਉਂ ਕੀਤੀ ਗਈ ਸੀ?
ਉੱਤਰ : (i) ਸਿੱਖ ਆਪਣੀ ਸ਼ਕਤੀ ਨੂੰ ਸੰਗਠਿਤ ਕਰਨਾ ਚਾਹੁੰਦੇ ਸਨ।
(ii) ਨਵਾਬ ਕਪੂਰ ਸਿੰਘ ਪੰਥ ਵਿੱਚ ਏਕਤਾ ਕਾਇਮ ਕਰਨਾ ਚਾਹੁੰਦੇ ਸਨ।
(iii) ਸਿੱਖ ਮੁਗ਼ਲ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ।
ਪ੍ਰਸ਼ਨ 2. ਦਲ ਖ਼ਾਲਸਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ?
ਉੱਤਰ : 1748 ਈ. ਵਿੱਚ
ਪ੍ਰਸ਼ਨ 3. ਦਲ ਖ਼ਾਲਸਾ ਦੀ ਸਥਾਪਨਾ ਕਿਸਨੇ ਕੀਤੀ ਸੀ?
ਉੱਤਰ : ਨਵਾਬ ਕਪੂਰ ਸਿੰਘ ਨੇ
ਪ੍ਰਸ਼ਨ 4. ਦਲ ਖ਼ਾਲਸਾ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ?
ਉੱਤਰ : ਅੰਮ੍ਰਿਤਸਰ ਵਿਖੇ
ਪ੍ਰਸ਼ਨ 5. ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਕੌਣ ਸੀ?
ਉੱਤਰ : ਜੱਸਾ ਸਿੰਘ ਆਹਲੂਵਾਲੀਆ
ਪ੍ਰਸ਼ਨ 6. ਦਲ ਖ਼ਾਲਸਾ ਨੇ ਕਿਸ ਨੂੰ ‘ਸੁਲਤਾਨ-ਉਲ-ਕੌਮ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ?
ਉੱਤਰ : ਜੱਸਾ ਸਿੰਘ ਆਹਲੂਵਾਲੀਆ ਨੂੰ
ਪ੍ਰਸ਼ਨ 7. ਸਰਬਤ ਖ਼ਾਲਸਾ ਦੇ ਸਮਾਗਮ ਕਿੱਥੇ ਬੁਲਾਏ ਜਾਂਦੇ ਸਨ?
ਉੱਤਰ : ਅੰਮ੍ਰਿਤਸਰ ਵਿਖੇ