ਤੀਜੀ ਉਦਾਸੀ
ਪ੍ਰਸ਼ਨ. ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦਾ ਸੰਖੇਪ ਵੇਰਵਾ ਦਿਉ।
ਉੱਤਰ : ਗੁਰੂ ਨਾਨਕ ਦੇਵ ਜੀ ਨੇ 1517 ਈ. ਦੇ ਆਖੀਰ ਵਿੱਚ ਆਪਣੀ ਤੀਸਰੀ ਉਦਾਸੀ ਸ਼ੁਰੂ ਕੀਤੀ। ਇਸ ਉਦਾਸੀ ਦੌਰਾਨ ਗੁਰੂ ਸਾਹਿਬ ਪੱਛਮੀ ਏਸ਼ੀਆ ਦੇ ਦੇਸ਼ਾਂ ਵੱਲ ਗਏ। ਇਸ ਉਦਾਸੀ ਦੌਰਾਨ ਗੁਰੂ ਸਾਹਿਬ ਨੇ ਹੇਠ ਲਿਖੇ ਪ੍ਰਮੁੱਖ ਸਥਾਨਾਂ ਦੀ ਯਾਤਰਾ ਕੀਤੀ :
1. ਮੁਲਤਾਨ : ਮੁਲਤਾਨ ਵਿੱਚ ਬਹੁਤ ਸਾਰੇ ਸੂਫ਼ੀ ਸੰਤ ਰਹਿੰਦੇ ਸਨ। ਮੁਲਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧ ਸੂਫ਼ੀ ਸੰਤ ਸ਼ੇਖ਼ ਬਹਾਉੱਦੀਨ ਨਾਲ ਮੁਲਾਕਾਤ ਹੋਈ। ਸ਼ੇਖ਼ ਬਹਾਉੱਦੀਨ ਉਨ੍ਹਾਂ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ।
2. ਮੱਕਾ : ਮੱਕਾ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ। ਸਿੱਖ ਪਰੰਪਰਾ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਪਹੁੰਚੇ ਤਾਂ ਉਹ ਕਾਅਬੇ ਵੱਲ ਪੈਰ ਕਰਕੇ ਸੌਂ ਗਏ। ਜਦੋਂ ਕਾਜ਼ੀ ਰੁਕਨੁੱਦੀਨ ਨੇ ਇਹ ਵੇਖਿਆ ਤਾਂ ਉਹ ਗੁਰੂ ਜੀ ਨੂੰ ਗੁੱਸੇ ਹੋਇਆ। ਕਿਹਾ ਜਾਂਦਾ ਹੈ ਕਿ ਜਦੋਂ ਕਾਜ਼ੀ ਨੇ ਗੁਰੂ ਸਾਹਿਬ ਦੇ ਪੈਰ ਫੜ ਕੇ ਦੂਜੇ ਪਾਸੇ ਘੁਮਾਉਣੇ ਸ਼ੁਰੂ ਕੀਤੇ ਤਾਂ ਮਹਿਰਾਬ ਵੀ ਉਸ ਪਾਸੇ ਘੁੰਮਣ ਲੱਗ ਪਿਆ। ਇਹ ਵੇਖ ਕੇ ਮੁਸਲਮਾਨ ਬੜੇ ਪ੍ਰਭਾਵਿਤ ਹੋਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ ਕਿ ਅੱਲ੍ਹਾ ਸਰਬਵਿਆਪਕ ਹੈ।
3. ਮਦੀਨਾ : ਮੱਕੇ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਦੀਨਾ ਪਹੁੰਚੇ। ਇੱਥੇ ਗੁਰੂ ਸਾਹਿਬ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ। ਇੱਥੇ ਗੁਰੂ ਸਾਹਿਬ ਦਾ ਇਮਾਮ ਆਜਿਮ ਨਾਲ ਵਿਚਾਰ-ਵਟਾਂਦਰਾ ਹੋਇਆ।
4. ਬਗ਼ਦਾਦ : ਬਗ਼ਦਾਦ ਵਿਖੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਸ਼ੇਖ਼ ਬਹਿਲੋਲ ਨਾਲ ਹੋਈ। ਉਹ ਗੁਰੂ ਸਾਹਿਬ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ।
5. ਸੈਦਪੁਰ : ਗੁਰੂ ਨਾਨਕ ਦੇਵ ਜੀ ਜਦੋਂ 1520 ਈ. ਦੇ ਅਖੀਰ ਵਿੱਚ ਸੈਦਪੁਰ ਪਹੁੰਚੇ ਤਾਂ ਉਸ ਸਮੇਂ ਬਾਬਰ ਨੇ ਪੰਜਾਬ ਉੱਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਉੱਥੇ ਹਮਲਾ ਕੀਤਾ। ਇਸ ਹਮਲੇ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਕੈਦੀ ਬਣਾ ਲਿਆ ਗਿਆ। ਇਨ੍ਹਾਂ ਕੈਦੀਆਂ ਵਿੱਚ ਗੁਰੂ ਸਾਹਿਬ ਵੀ ਸਨ। ਜਦੋਂ ਬਾਅਦ ਵਿੱਚ ਬਾਬਰ ਨੂੰ ਇਹ ਪਤਾ ਲੱਗਾ ਕਿ ਗੁਰੂ ਸਾਹਿਬ ਇੱਕ ਮਹਾਨ ਸੰਤ ਹਨ ਤਾਂ ਉਸ ਨੇ ਨਾ ਸਿਰਫ਼ ਗੁਰੂ ਨਾਨਕ ਦੇਵ ਜੀ ਨੂੰ ਸਗੋਂ ਬਹੁਤ ਸਾਰੇ ਹੋਰ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ।
6. ਪਿਸ਼ਾਵਰ : ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਦੇ ਦੌਰਾਨ ਪਿਸ਼ਾਵਰ ਵੀ ਗਏ। ਇੱਥੇ ਉਹ ਜੋਗੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਧਰਮ ਦਾ ਅਸਲੀ ਮਾਰਗ ਸਮਝਾਇਆ।
प्रश्न. गुरु नानक देव जी की तीसरी उदासी (यात्रा) का संक्षिप्त विवरण दीजिए।
उत्तर : गुरु नानक देव जी ने 1517 ई. के अंत में तीसरी उदासी की शुरुआत की। इस उदासी दौरान गुरू साहिब पश्चिमी एशिया के देशों में गए। इस उदासी के दौरान, गुरु साहिब ने निम्नलिखित महत्वपूर्ण स्थानों की यात्रा की :
1. मुल्तान : मुल्तान में कई सूफी संत रहते थे। मुल्तान में गुरु नानक देव जी की मुलाकात प्रसिद्ध सूफी संत शेख बहाउद्दीन से हुई। शेख बहाउद्दीन उनके विचारों से बहुत प्रभावित हुए।
2. मक्का : मक्का हजरत मुहम्मद साहब का जन्मस्थान है। सिख परंपरा के अनुसार, जब गुरु नानक देव जी मक्का पहुंचे, तो वे काबा की ओर पैर करके सो गए। जब काजी रुकनुद्दीन ने यह देखा तो वह गुरु जी पर क्रोधित हो गये। कहा जाता है कि जब काजी गुरु साहिब के पैर पकड़कर दूसरी तरफ घुमाने लगा तो मिहराब भी उसी तरफ घूमने लगा। यह देखकर मुसलमान बहुत प्रभावित हुए। गुरु साहिब ने उन्हें समझाया कि अल्लाह सर्वव्यापी है।
3. मदीना : मक्का के बाद गुरु नानक देव जी मदीना पहुंचे। गुरु साहिब ने यहां अपनी शिक्षाओं का प्रचार किया। यहां गुरु साहिब ने इमाम आजिम से बातचीत की।
4. बगदाद : बगदाद में गुरु नानक देव जी की मुलाकात शेख बहलोल से हुई। वे गुरु साहिब की बानी से प्रभावित हुए और उनके भक्त बन गये।
5. सैदपुर : जब गुरु नानक देव जी 1520 ई. के अंत में सैदपुर पहुँचे, तब बाबर ने पंजाब को जीतने के उद्देश्य से वहाँ आक्रमण कर दिया। इस हमले के दौरान हजारों लोगों को बंदी बना लिया गया। इन कैदियों में गुरु साहब भी थे। बाद में जब बाबर को पता चला कि गुरु साहब एक महान संत हैं, तो उसने न केवल गुरु नानक देव जी को बल्कि कई अन्य कैदियों को भी रिहा कर दिया।
6. पेशावर : गुरु नानक देव जी ने अपनी तीसरी उदासी के दौरान पेशावर का भी दौरा किया। यहां उन्होंने जोगियों से मुलाकात की और उन्हें धर्म का सच्चा मार्ग समझाया।
Question. Give a brief description of the third Udasi (Travel) of Guru Nanak Dev Ji.
Answer: Guru Nanak Dev Ji started the third Udasi at the end of 1517 AD. During this period of Udasi, Guru Sahib visited the countries of Western Asia. During this period of Udasi, Guru Sahib visited the following important places :
1. Multan : Many Sufi saints lived in Multan. In Multan, Guru Nanak Dev Ji met the famous Sufi saint Sheikh Bahauddin. Sheikh Bahauddin was greatly influenced by His ideas.
2. Mecca : Mecca is the birthplace of Hazrat Muhammad Sahib. According to Sikh tradition, when Guru Nanak Dev Ji reached Mecca, They slept with his feet facing the Kaaba. When Qazi Ruknuddin saw this, he became angry at Guru Ji. It is said that when Qazi started rotating Guru Sahib’s feet in the other direction, the Mihrab also started rotating in the same direction. Seeing this the Muslims were very impressed. Guru Sahib explained to them that Allah is omnipresent.
3. Medina : After Mecca, Guru Nanak Dev Ji reached Medina. Guru Sahib preached his teachings here. Here Guru Sahib talked to Imam Azim.
4. Baghdad : Guru Nanak met Sheikh Bahlol in Baghdad. He was influenced by the teachings of Guru Sahib and became His devotee.
5. Saidpur : When Guru Nanak Dev Ji reached Saidpur at the end of 1520 AD, Babar attacked there to conquer Punjab. Thousands of people were taken prisoner during this attack. Guru Saheb was also among these prisoners. Later when Babar came to know that Guru Sahib was a great saint, he released not only Guru Nanak but also many other prisoners.
6. Peshawar : Guru Nanak also visited Peshawar during His third Udasi. Here He met the Yogis and explained to them the true path of religion.