CBSEclass 11 PunjabiEducationLatestPunjab School Education Board(PSEB)

ਡਾਕ ਸੇਵਾ ਨਾਲ ਸੰਬੰਧਿਤ ਵਾਕ

1 . Use block letters for filling in the telegram form.

ਤਾਰ ਫਾਰਮ ਭਰਨ ਲਈ (ਅੰਗਰੇਜ਼ੀ ਦੇ) ਵੱਡੇ ਅੱਖਰਾਂ ਦੀ ਵਰਤੋਂ ਕਰੋ।

2 . The address on the letter must be legible.

ਚਿੱਠੀ ਉੱਤੇ ਪਤਾ ਸਾਫ਼ – ਸਾਫ਼ ਲਿਖੋ।

3 . Write pin – code in address.

ਪਤੇ ਦੇ ਨਾਲ ਪਿੰਨ ਕੋਡ ਲਿਖੋ।

4 . Address must be written on this side only.

ਪਤਾ ਇਸ ਪਾਸੇ ਹੀ ਲਿਖੋ।

5 . No enclosure allowed in the Inland letter.

ਅੰਤਰਦੇਸ਼ੀ ਪੱਤਰ ਵਿੱਚ ਕੁੱਝ ਵੀ ਰੱਖਣ ਦੀ ਆਗਿਆ ਨਹੀਂ।

6 . Verify the facts from the address of the sender and the data stamp of the post office.

ਡਾਕ ਭੇਜਣ ਵਾਲੇ ਦੇ ਪਤੇ ਅਤੇ ਡਾਕ – ਘਰ ਦੀ ਮਿਤੀ – ਮੋਹਰ ਤੋਂ ਤੱਥਾਂ ਦੀ ਪੜਤਾਲ ਕਰੋ।

7 . Examine your pass book carefully and ensure that the previous deposit has been correctly recorded.

ਆਪਣੀ ਪਾਸ – ਬੁੱਕ ਦੀ ਜਾਂਚ ਚੰਗੀ ਤਰ੍ਹਾਂ ਕਰ ਲਓ ਅਤੇ ਇਹ ਯਕੀਨੀ ਬਣਾ ਲਓ ਕਿ ਇਸ ਵਿਚ ਪਹਿਲਾਂ ਜਮ੍ਹਾਂ ਕੀਤੀ ਰਕਮ ਸਹੀ – ਸਹੀ ਦਰਜ ਕੀਤੀ ਗਈ ਹੈ।

8 . Post – office Savings bank is a useful scheme for salaried persons.

ਤਨਖ਼ਾਹਦਾਰਾਂ ਵਾਸਤੇ ਡਾਕ – ਘਰ ਬੱਚਤ ਬੈਂਕ ਇਕ ਲਾਭਦਾਇਕ ਯੋਜਨਾ ਹੈ।

9 . No identity slip shall be issued to a person other than the one authorised.

ਅਧਿਕਾਰਿਤ ਵਿਅਕਤੀ ਤੋਂ ਬਿਨਾਂ ਕਿਸੇ ਹੋਰ ਨੂੰ ਪਛਾਣ – ਪਰਚੀ ਜਾਰੀ ਨਹੀਂ ਕੀਤੀ ਜਾਵੇਗੀ।

10 . The rules and mode of payment of the National Savings Certificates is printed on the reverse.

ਰਾਸ਼ਟਰੀ ਬੱਚਤ ਸਰਟੀਫਿਕੇਟਾਂ ਦੇ ਭੁਗਤਾਨ ਸੰਬੰਧੀ ਨਿਯਮ ਅਤੇ ਤਰੀਕਾ ਇਸ ਦੇ ਪਿੱਛੇ ਛਪਿਆ ਹੈ।