ਟੈਕਸ ਵਿਭਾਗ ਨੂੰ ਪੱਤਰ
ਆਪਣੇ ਜ਼ਿਲ੍ਹੇ ਦੇ ਆਮਦਨ-ਕਰ ਅਧਿਕਾਰੀ ਨੂੰ ਪੱਤਰ ਲਿਖੋ ਜਿਸ ਵਿੱਚ ਤੁਹਾਡੇ ਵੱਲੋਂ ਵੱਧ ਜਮ੍ਹਾਂ ਕਰਵਾਇਆ ਗਿਆ ਟੈਕਸ ਵਾਪਸ ਕਰਨ ਲਈ ਬੇਨਤੀ ਕੀਤੀ ਗਈ ਹੋਵੇ।
256, ਪਟੇਲ ਨਗਰ,
……………ਸ਼ਹਿਰ।
ਮਿਤੀ : 25 ਅਪਰੈਲ, 20….
ਸੇਵਾ ਵਿਖੇ
ਆਮਦਨ ਕਰ-ਅਧਿਕਾਰੀ,
ਆਮਦਨ-ਕਰ ਵਿਭਾਗ,
ਜਲੰਧਰ ਸ਼ਹਿਰ।
ਵਿਸ਼ਾ : ਵਾਧੂ ਜਮ੍ਹਾਂ ਕਰਾਏ ਗਏ ਟੈੱਕਸ ਦੀ ਵਾਪਸੀ ਸੰਬੰਧੀ।
ਸ੍ਰੀਮਾਨ ਜੀ,
ਸਾਲ 20……….20…. (01-04-20…. ਤੋਂ 31-03-20…. ਤੱਕ) ਦੀ ਆਮਦਨ ਅਤੇ ਕੱਟੇ ਗਏ ਟੈੱਕਸ ਦੇ ਸੰਬੰਧ ਵਿੱਚ ਮੈਂ ਆਪ ਜੀ ਨੂੰ ਅੱਗੇ
ਸਿੰਘ ਚਾਰ ਦਿੱਤੀ ਜਾਣਕਾਰੀ ਦੇਣਾ ਚਾਹੁੰਦਾ ਹਾਂ :
(ੳ) ਸਾਲ 20………. 20 ਵਿੱਚ ਮੇਰੀ ਤਨਖ਼ਾਹ ਵਿੱਚੋਂ ਪਿਛਲੇ ਸਾਲ ਦੀ ਆਮਦਨ ਦੇ ਆਧਾਰ ‘ਤੇ ਕੁੱਲ 25035 ਰੁਪਏ ਟੈੱਕਸ ਦੇ ਰੂਪ ਵਿੱਚ ਕੱਟੇ ਗਏ ਸਨ।
(ਅ) ਸਾਲ 20… 20. ਦੀ ਰਿਟਰਨ ਅਨੁਸਾਰ ਇਸ ਸਾਲ ਮੇਰਾ ਕੁੱਲ ਟੈੱਕਸ 24014 ਰੁਪਏ ਬਣਦਾ ਹੈ ਕਿਉਂਕਿ ਇਸ ਸਾਲ ਮੈਂ ਟੈੱਕਸ ਤੋਂ ਛੋਟ ਮਿਲਨ ਵਾਲੀਆਂ ਸਕੀਮਾਂ ਵਿੱਚ ਪਿਛਲੇ ਸਾਲ ਨਾਲੋਂ ਵੱਧ ਪੈਸੇ ਜਮ੍ਹਾਂ ਕਰਵਾਏ ਹਨ।
(ੲ) ਇਸ ਤਰ੍ਹਾਂ 20……..20……… ਦੀ ਰਿਟਰਨ ਦੇ ਆਧਾਰ ‘ਤੇ ਮੇਰਾ 1021 ਰੁਪਏ ਦਾ ਰੀਫ਼ੰਡ ਬਣਦਾ ਹੈ।
ਮੈਂ ਸਾਲ 20……20……… ਦੀ ਰਿਟਰਨ ਨਾਲ ਫਾਰਮ 16 (ਮੂਲ ਰੂਪ ਵਿੱਚ) ਭੇਜ ਰਿਹਾ ਹਾਂ।
ਆਸ ਹੈ ਤੁਸੀਂ ਲੋੜੀਂਦੀ ਕਾਰਵਾਈ ਕਰ ਕੇ ਜਲਦੀ ਹੀ 1021 ਰੁਪਏ ਦੀ ਵਾਪਸੀ (ਰੀਫ਼ੰਡ) ਭੇਜ ਕੇ ਧੰਨਵਾਦੀ ਬਣਾਓਗੇ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਪਰਬਿੰਦਰ ਸਿੰਘ
ਪੱਕਾ ਖਾਤਾ ਨੰਬਰ ………….