CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਟੁਕੜੀ ਜੱਗ ਤੋਂ ਨਯਾਰੀ : ਬਹੁਵਿਕਲਪੀ ਪ੍ਰਸ਼ਨ-ਉੱਤਰ


ਟੁਕੜੀ ਜੱਗ ਤੋਂ ਨਯਾਰੀ : MCQ


ਪ੍ਰਸ਼ਨ 1. ਭਾਈ ਵੀਰ ਸਿੰਘ ਦਾ ਜਨਮ ਕਦੋਂ ਹੋਇਆ?

(ੳ) 1872 ਈ. ਵਿੱਚ

(ਅ) 1875 ਈ. ਵਿੱਚ

(ੲ) 1876 ਈ. ਵਿੱਚ

(ਸ) 1877 ਈ. ਵਿੱਚ

ਪ੍ਰਸ਼ਨ 2. ਭਾਈ ਵੀਰ ਸਿੰਘ ਦਾ ਜਨਮ ਕਿੱਥੇ ਹੋਇਆ?:

(ੳ) ਲਾਹੌਰ ਵਿਖੇ

(ਅ) ਰਾਵਲਪਿੰਡੀ ਵਿਖੇ

(ੲ) ਅੰਮ੍ਰਿਤਸਰ ਵਿਖੇ

(ਸ) ਗੁਰਦਾਸਪੁਰ ਵਿਖੇ

ਪ੍ਰਸ਼ਨ 3. ਭਾਈ ਵੀਰ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ?

(ੳ) ਡਾ. ਵਜ਼ੀਰ ਸਿੰਘ

(ਅ) ਡਾ. ਕਰਮ ਸਿੰਘ

(ੲ) ਡਾ. ਚਰਨ ਸਿੰਘ

(ਸ) ਡਾ. ਜੋਧ ਸਿੰਘ

ਪ੍ਰਸ਼ਨ 4. ਭਾਈ ਵੀਰ ਸਿੰਘ ਦਾ ਦਿਹਾਂਤ ਕਦੋਂ ਹੋਇਆ?

(ੳ) 1950 ਈ. ਵਿੱਚ

(ਅ) 1955 ਈ. ਵਿੱਚ

(ੲ) 1956 ਈ. ਵਿੱਚ

(ਸ) 1957 ਈ. ਵਿੱਚ

ਪ੍ਰਸ਼ਨ 5. ਭਾਈ ਵੀਰ ਸਿੰਘ ਤੋਂ ਪਹਿਲਾਂ ਕਵਿਤਾ ਕਿਸ ਛੰਦ ਵਿੱਚ ਲਿਖੀ ਜਾਂਦੀ ਸੀ?

(ੳ) ਵਰਨਿਕ ਛੰਦ ਵਿੱਚ

(ਅ) ਮਾਤਰਿਕ ਛੰਦ ਵਿੱਚ

(ੲ) ਮੁਕਤ ਛੰਦ ਵਿੱਚ

(ਸ) ਰਵਾਇਤੀ ਛੰਦ ਵਿੱਚ

ਪ੍ਰਸ਼ਨ 6. ਭਾਈ ਵੀਰ ਸਿੰਘ ਨੇ ਕਿਸ ਪੱਖ ਤੋਂ ਪੰਜਾਬੀ ਕਵਿਤਾ ਨੂੰ ਆਧੁਨਿਕ ਲੀਹਾਂ ‘ਤੇ ਤੋਰਿਆ?

(ੳ) ਵਿਸ਼ੇ ਦੇ ਪੱਖ ਤੋਂ

(ਅ) ਰੂਪ ਦੇ ਪੱਖ ਤੋਂ

(ੲ) ਤਕਨੀਕ ਦੇ ਪੱਖ ਤੋਂ

(ਸ) ਵਿਸ਼ੇ ਤੇ ਰੂਪ ਦੋਹਾਂ ਪੱਖਾਂ ਤੋਂ

ਪ੍ਰਸ਼ਨ 7. ਭਾਈ ਵੀਰ ਸਿੰਘ ਕਿਸ ਦੇ ਪਿਤਾਮਾ ਸਨ?

(ੳ) ਆਧੁਨਿਕ ਪੰਜਾਬੀ ਸਾਹਿਤ ਦੇ

(ਅ) ਪੰਜਾਬੀ ਕਹਾਣੀ ਦੇ

(ੲ) ਪੰਜਾਬੀ ਵਾਰਤਕ ਦੇ

(ਸ) ਪੰਜਾਬੀ ਆਲੋਚਨਾ ਦੇ

ਪ੍ਰਸ਼ਨ 8. ਭਾਈ ਵੀਰ ਸਿੰਘ ਦੀ ਕਿਸ ਰਚਨਾ ‘ਤੇ ਉਹਨਾਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ?

(ੳ) ਲਹਿਰਾਂ ਦੇ ਹਾਰ

(ਅ) ਮਟਕ ਹੁਲਾਰੇ

(ੲ) ਮੇਰੇ ਸਾਈਆਂ ਜੀਉ

(ਸ) ਕੰਬਦੀ ਕਲਾਈ

ਪ੍ਰਸ਼ਨ 9. ਭਾਈ ਵੀਰ ਸਿੰਘ ਦੀ ਕਵਿਤਾ ਕਿਹੜੀ ਹੈ?

(ੳ) ਤਾਜ ਮਹਲ

(ਅ) ਟੁਕੜੀ ਜੱਗ ਤੋਂ ਨਯਾਰੀ

(ੲ) ਮੇਰਾ ਬਚਪਨ

(ਸ) ਵਾਰਸ ਸ਼ਾਹ

ਪ੍ਰਸ਼ਨ 10. ‘ਟੁਕੜੀ ਜੱਗ ਤੋਂ ਨਯਾਰੀ’ ਕਵਿਤਾ ਵਿੱਚ ਕਿਹੜੀ ਥਾਂ ਦੀ ਸੁੰਦਰਤਾ ਦਾ ਬਿਆਨ ਹੈ?

(ੳ) ਕਸ਼ਮੀਰ ਦੀ

(ਅ) ਪੰਜਾਬ ਦੀ

(ੲ) ਜੰਮੂ ਦੀ

(ਸ) ਹਿਮਾਚਲ ਦੀ

ਪ੍ਰਸ਼ਨ 11. ਕੁਦਰਤ ਦੇਵੀ ਸਾਨੂੰ ਕਿੱਥੇ ਨਜ਼ਰ ਆਈ?

(ੳ) ਪਹਾੜਾਂ ‘ਤੇ

(ਅ) ਅਰਸ਼ਾਂ ਵਿੱਚ

(ੲ) ਧਰਤੀ ‘ਤੇ

(ਸ) ਦਰਿਆਵਾਂ ਦੇ ਕੰਢਿਆਂ ‘ਤੇ

ਪ੍ਰਸ਼ਨ 12. ਖ਼ੁਸ਼ੀਆਂ ਨੇ ਕੀ ਲਾਈ ਹੋਈ ਸੀ?

(ੳ) ਬਹਾਰ

(ਅ) ਕਿਣ-ਮਿਣ

(ੲ) ਛਹਿਬਰ/ਝੜੀ

(ਸ) ਬਰਸਾਤ

ਪ੍ਰਸ਼ਨ 13. ਕਿਸ ਨੇ ਅਰਸ਼ਾਂ ਵਿੱਚ ਦੌੜਦੀ ਨੇ ਇੱਕ ਮੁੱਠ ਭਰ ਲਈ?

(ੳ) ਪਰੀ ਨੇ

(ਅ) ਦੇਵੀ ਨੇ

(ੲ) ਅਕਾਸ਼ ਦੀ ਦੇਵੀ ਨੇ

(ਸ) ਕੁਦਰਤ ਦੀ ਦੇਵੀ ਨੇ

ਪ੍ਰਸ਼ਨ 14. ਕੌਣ ਬਾਗਾਂ ਵਰਗੇ ਸੁੰਦਰ ਲੱਗਦੇ ਸਨ?

(ੳ) ਪਹਾੜ

(ਅ) ਬਣ

(ੲ) ਖੇਤ

(ਸ) ਘਾਟੀਆਂ

ਪ੍ਰਸ਼ਨ 15. ਕਿਸ ਦੀ ਮੁੱਠ ਵਿੱਚ ਅਰਸ਼ੀ ਨਜ਼ਾਰੇ ਆਏ?

(ੳ) ਕੁਦਰਤ ਦੇਵੀ ਦੀ

(ਅ) ਧਰਤੀ ਮਾਂ ਦੀ

(ੲ) ਔਰਤ ਦੀ

(ਸ) ਦੇਵੀ ਦੀ

ਪ੍ਰਸ਼ਨ 16. ਕੁਦਰਤ ਦੀ ਸੋਹਣੀ ਦੇਵੀ ਨੇ ਅਸਮਾਨ ‘ਤੇ ਖੜ੍ਹੀ ਹੋ ਕੇ ਕਿਸ ਵੱਲ ਤੱਕਿਆ?

(ੳ) ਪਹਾੜ ਵੱਲ

(ਅ) ਦਰਿਆਵਾਂ ਵੱਲ

(ੲ) ਖੇਤਾਂ ਵੱਲ

(ਸ) ਧਰਤੀ ਵੱਲ

ਪ੍ਰਸ਼ਨ 17. ‘ਅਰਸ਼ਾਂ ਦੇ ਵਿੱਚ ……. ਦੇਵੀ, ਸਾਨੂੰ ਨਜ਼ਰੀਂ ਆਈ’। ਖ਼ਾਲੀ ਥਾਂ ‘ਤੇ ਕਿਹੜਾ ਸ਼ਬਦ ਆਏਗਾ?

(ੳ) ਧਰਤੀ

(ਅ) ਕੁਦਰਤ

(ੲ) ਪ੍ਰਕਿਰਤੀ

(ਸ) ਸਾਂਝੀ

ਪ੍ਰਸ਼ਨ 18. ………. ਮੰਡਲ ਵਿੱਚ ਖੜ੍ਹੀ ਖੇਡਦੀ, ਖ਼ੁਸ਼ੀਆਂ ਛਹਿਬਰ ਲਾਈ।’ ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂ ਭਰੋ।

(ੳ) ਸੁੰਦਰ

(ਅ) ਸੋਹਣੇ

(ੲ) ਹੁਸਨ

(ਸ) ਖੁਸ਼ੀ

ਪ੍ਰਸ਼ਨ 19. ‘ਦੌੜੀ ਨੇ ਇੱਕ…….. ਭਰ ਲੀਤੀ’। ਖਾਲੀ ਥਾਂ ਭਰੋ।

(ੳ) ਟੋਕਰੀ

(ਅ) ਬੋਰੀ

(ੲ) ਗਲਾਸੀ

(ਸ) ਮੁੱਠ

ਪ੍ਰਸ਼ਨ 20. ‘ਠੰਢੀਆਂ ਛਾਂਵਾਂ, ਮਿੱਠੀਆਂ ਹਵਾਵਾਂ, ਬਨ…….. ਜਿਹੇ ਸੁੰਦਰ।’ ਖ਼ਾਲੀ ਥਾਂ ਤੇ ਕਿਹੜਾ ਸ਼ਬਦ ਆਵੇਗਾ?

(ੳ) ਬਾਗ਼ਾਂ

(ਅ) ਪੈਲ਼ੀਆਂ

(ੲ) ਪਹਾੜਾਂ

(ਸ) ਘਾਟੀਆਂ

ਪ੍ਰਸ਼ਨ 21. ‘ਸੁਹਣੀ ਨੇ …….. ਖੜੋ ਕੇ।’ ਖ਼ਾਲੀ ਥਾਂ ਭਰੋ।

(ੳ) ਪਹਾੜ

(ਅ) ਚੋਟੀ

(ੲ) ਅਸਮਾਨ

(ਸ) ਟਿੱਲੇ

ਪ੍ਰਸ਼ਨ 22. ‘ਹੁਸਨ ਮੰਡਲ ਵਿੱਚ ਕੌਣ ਖੇਡ ਰਿਹਾ ਸੀ?

(ੳ) ਝੀਲਾਂ

(ਅ) ਨਦੀਆਂ

(ੲ) ਲਕਸ਼ਮੀ ਦੇਵੀ

(ਸ) ਕੁਦਰਤ ਦੇਵੀ

ਪ੍ਰਸ਼ਨ 23. ‘ਟੁਕੜੀ ਜੱਗ ਤੋਂ ਨਯਾਰੀ’ ਕਵਿਤਾ ਦੇ ਰਚਨਾਕਾਰ ਕੌਣ ਹਨ?

(ੳ) ਭਾਈ ਵੀਰ ਸਿੰਘ

(ਅ) ਅੰਮ੍ਰਿਤਾ ਪ੍ਰੀਤਮ

(ੲ) ਮੋਹਨ ਸਿੰਘ

(ਸ) ਸ਼ਿਵ ਕੁਮਾਰ

ਪ੍ਰਸ਼ਨ 24. ‘ਛਹਿਬਰ’ ਤੋਂ ਕੀ ਭਾਵ ਹੈ?

(ੳ) ਅਸਮਾਨ

(ਅ) ਹਵਾਵਾਂ

(ੲ) ਬਰਖਾ/ਝੜੀ

(ਸ) ਬੱਦਲ