ਜੱਸਾ ਸਿੰਘ ਰਾਮਗੜ੍ਹੀਆ
ਪ੍ਰਸ਼ਨ. ਜੱਸਾ ਸਿੰਘ ਰਾਮਗੜ੍ਹੀਆ ਕੌਣ ਸੀ? ਉਸ ਦੀਆਂ ਪ੍ਰਾਪਤੀਆਂ ਦੀ ਸੰਖੇਪ ਜਾਣਕਾਰੀ ਦਿਓ।
ਜਾਂ
ਪ੍ਰਸ਼ਨ. ਜੱਸਾ ਸਿੰਘ ਰਾਮਗੜ੍ਹੀਆ ਬਾਰੇ ਤੁਸੀਂ ਕੀ ਜਾਣਦੇ ਹੋ? ਲਿਖੋ।
ਉੱਤਰ – ਜੱਸਾ ਸਿੰਘ ‘ਰਾਮਗੜ੍ਹੀਆ ਮਿਸਲ’ ਦਾ ਸਭ ਤੋਂ ਮਹਾਨ ਨੇਤਾ ਸੀ। ਉਨ੍ਹਾਂ ਨੇ ਸਿੱਖ ਪੰਥ ਦੀ ਬੜੇ ਔਖੇ ਵੇਲੇ
ਯੋਗ ਅਗਵਾਈ ਕੀਤੀ। ਉਨ੍ਹਾਂ ਦਾ ਜਨਮ 1723 ਈ. ਵਿੱਚ ਲਾਹੌਰ ਦੇ ਨੇੜੇ ਸਥਿਤ ਪਿੰਡ ਇੱਛੋਗਿਲ ਵਿੱਚ ਸਰਦਾਰ ਭਗਵਾਨ ਸਿੰਘ ਦੇ ਘਰ ਹੋਇਆ। ਆਪ ਨੂੰ ਸਿੱਖਾਂ ਦੀ ਸੇਵਾ ਕਰਨਾ ਵਿਰਾਸਤ ਵਿੱਚ ਪ੍ਰਾਪਤ ਹੋਇਆ। ਉਨ੍ਹਾਂ ਦੇ ਕਾਰਨ ਰਾਮਗੜ੍ਹੀਆ ਮਿਸਲ ਨੇ ਬਹੁਤ ਤਰੱਕੀ ਕੀਤੀ। ਜੱਸਾ ਸਿੰਘ ਪਹਿਲਾਂ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ ਅਧੀਨ ਨੌਕਰੀ ਕਰਦਾ ਸੀ।
ਅਕਤੂਬਰ, 1748 ਈ. ਵਿੱਚ ਮੀਰ ਮੰਨੂੰ ਤੇ ਅਦੀਨਾ ਬੇਗ ਦੀਆਂ ਫ਼ੌਜਾਂ ਨੇ 500 ਸਿੱਖਾਂ ਨੂੰ ਅਚਾਨਕ ਰਾਮਰੌਣੀ ਦੇ ਕਿਲ੍ਹੇ ਵਿੱਚ ਘੇਰ ਲਿਆ ਸੀ। ਜੱਸਾ ਸਿੰਘ ਇਸ ਨੂੰ ਸਹਿਣ ਨਾ ਕਰ ਸਕਿਆ। ਉਹ ਤੁਰੰਤ ਉਨ੍ਹਾਂ ਦੀ ਮਦਦ ਲਈ ਪੁੱਜਾ, ਜਿਸ ਕਾਰਨ 300 ਸਿੱਖਾਂ ਦੀਆਂ ਜਾਨਾਂ ਬਚ ਗਈਆਂ। ਸਿੱਖਾਂ ਨੇ ਖ਼ੁਸ਼ ਹੋ ਕੇ ਰਾਮਰੌਣੀ ਦਾ ਕਿਲ੍ਹਾ ਜੱਸਾ ਸਿੰਘ ਨੂੰ ਦੇ ਦਿੱਤਾ। ਉਨ੍ਹਾਂ ਨੇ ਇਸ ਕਿਲ੍ਹੇ ਦਾ ਨਾਂ ਬਦਲ ਕੇ ਰਾਮਗੜ੍ਹ ਰੱਖ ਦਿੱਤਾ। 1753 ਈ. ਵਿੱਚ ਮੀਰ ਮੰਨੂੰ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਫੈਲ ਗਈ। ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾ ਕੇ ਜੱਸਾ ਸਿੰਘ ਨੇ ਕਲਾਨੌਰ, ਬਟਾਲਾ, ਹਰਿਗੋਬਿੰਦਪੁਰ, ਕਾਦੀਆਂ, ਉੜ ਮੁੜ ਟਾਂਡਾ, ਦੀਪਾਲਪੁਰ, ਦਤਾਰਪੁਰ ਅਤੇ ਹਰੀਪੁਰ ਆਦਿ ਪ੍ਰਦੇਸ਼ਾਂ ‘ਤੇ ਕਬਜ਼ਾ ਕਰ ਕੇ ਰਾਮਗੜ੍ਹੀਆ ਮਿਸਲ ਦਾ ਖੂਬ ਵਿਸਥਾਰ ਕੀਤਾ।
ਉਨ੍ਹਾਂ ਨੇ ਸ੍ਰੀ ਹਰਿਗੋਬਿੰਦਪੁਰ ‘ਰਾਮਗੜ੍ਹੀਆ ਮਿਸਲ’ ਦੀ ਰਾਜਧਾਨੀ ਘੋਸ਼ਿਤ ਕੀਤਾ। ਜੱਸਾ ਸਿੰਘ ਦੇ ਆਹਲੂਵਾਲੀਆ ਅਤੇ ਸ਼ੁਕਰਚੱਕੀਆ ਮਿਸਲਾਂ ਨਾਲ ਸੰਬੰਧ ਚੰਗੇ ਨਹੀਂ ਸਨ। 1803 ਈ. ਵਿੱਚ ਜੱਸਾ ਸਿੰਘ ਨੇ ਸਦਾ ਲਈ ਸਾਡੇ ਕੋਲੋਂ ਅਲਵਿਦਾ ਲੈ ਲਈ। ਉਨ੍ਹਾਂ ਦਾ ਜੀਵਨ ਆਉਣ ਵਾਲੇ ਸਿੱਖ ਨੇਤਾਵਾਂ ਲਈ ਇੱਕ ਪ੍ਰੇਰਣਾ ਸ੍ਰੋਤ ਰਿਹਾ।
प्रश्न. जस्सा सिंह रामगढ़िया कौन थे? उनकी उपलब्धियों का संक्षिप्त विवरण दें।
या
प्रश्न. जस्सा सिंह रामगढ़िया के बारे में आप क्या जानते हैं?
उत्तर : जस्सा सिंह ‘रामगढ़िया मिस्ल’ के सबसे महान नेता थे। उन्होंने सिख पंथ का बहुत कठिन समय में नेतृत्व किया। उनका जन्म 1723 ई. में लाहौर के पास इच्छोगिल गाँव में सरदार भगवान सिंह के घर हुआ। उन्हें सिखों की सेवा करना विरासत में प्राप्त हुआ। उनके कारण ‘रामगढ़िया मिस्ल’ ने बहुत प्रगति की।
जस्सा सिंह पहले जालंधर के फौजदार अदीना बेग के अधीन काम करते थे। अक्टूबर, 1748 ई. में, मीर मन्नू और अदीना बेग की सेनाओं ने अचानक 500 सिखों को रामरौनी के किले में घेर लिया।
जस्सा सिंह इसे सहन नहीं कर सका। वह तुरंत उनकी सहायता के लिए दौड़ा, जिससे 300 सिखों की जान बच गई। सिखों ने खुशी-खुशी रामरौनी का किला जस्सा सिंह को दे दिया। उन्होंने किले का नाम बदलकर रामगढ़ कर दिया। 1753 ई. में मीर मन्नू की मृत्यु के बाद पंजाब में अराजकता फैल गई।
इस सुनहरे अवसर का लाभ उठाते हुए, जस्सा सिंह ने कलानौर, बटाला, हरगोबिंदपुर, कादियाँ, उड़-मुड़ टांडा, दीपालपुर, दातारपुर और हरिपुर आदि क्षेत्रों पर कब्जा करके रामगढ़िया मिस्ल का बहुत विस्तार किया। उन्होंने श्री हरगोबिंदपुर को ‘रामगढ़िया मिस्ल’ की राजधानी घोषित किया। जस्सा सिंह के अहलूवालिया और शुक्रचकिया मिस्लों से संबंध अच्छे नहीं थे। 1803 ई. में जस्सा सिंह ने हमें हमेशा के लिए अलविदा कह दिया। उनका जीवन भावी सिख नेताओं के लिए प्रेरणा का स्रोत था।
Question. Who was Jassa Singh Ramgarhia? Write a brief note on his achievements.
Or
Question. .Write what you know about Jassa Singh Ramgarhia?
Answer: Jassa Singh was the greatest leader of ‘Ramgarhia Misl‘. He led the Sikh Panth in very difficult times. He was born in 1723 AD in the village of Ichhogil near Lahore to Sardar Bhagwan Singh. He inherited the service of the Sikhs. Because of him ‘Ramgarhia Misl’ made a lot of progress. Jassa Singh earlier worked under Adina Beg, Faujdar of Jalandhar. In October 1748 AD, the armies of Mir Mannu and Adina Beg suddenly surrounded 500 Sikhs in the fort of Ramrauni.
Jassa Singh could not bear it. He immediately rushed to their aid, saving the lives of 300 Sikhs. The Sikhs happily gave the fort of Ramrauni to Jassa Singh. He changed the name of the fort to Ramgarh. After the death of Mir Mannu in 1753 AD, anarchy spread in Punjab.
Taking advantage of this golden opportunity, Jassa Singh greatly expanded the Ramgarhia Misl by capturing areas like Kalanaur, Batala, Hargobindpur, Qadian, Ud-Mur Tanda, Dipalpur, Datarpur, and Haripur, etc. He declared Sri Hargobindpur as the capital of ‘Ramgarhia Misl’. Jassa Singh’s relations with the Ahluwalia and Shukrchakia Misls were not good. In 1803 AD, Jassa Singh said goodbye to us forever. His life was a source of inspiration for future Sikh leaders.