ਜੰਗ ਦਾ ਹਾਲ – ਇੱਕ ਸ਼ਬਦ ਵਿੱਚ ਉੱਤਰ ਵਾਲੇ ਪ੍ਰਸ਼ਨ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ (ਜਮਾਤ ਦਸਵੀਂ)
ਜੰਗ ਦਾ ਹਾਲ – ਸ਼ਾਹ ਮੁਹੰਮਦ
ਪ੍ਰਸ਼ਨ 1 . ਅੰਗਰੇਜ਼ਾਂ ਅਤੇ ਸਿੱਖਾਂ ਦੀ ਜੰਗ ਵਿੱਚ ਤੋਪਾਂ ਕਿਸ ਵਾਂਗ ਚੱਲੀਆਂ ?
ਉੱਤਰ – ਤੋੜਿਆਂ ਵਾਂਗ
ਪ੍ਰਸ਼ਨ 2 . ਟੁੰਡਾ ਲਾਟ ਕਿਸ ਨੂੰ ਕਿਹਾ ਗਿਆ ਹੈ ?
ਉੱਤਰ – ਟੁੰਡਾ ਲਾਟ ਲਾਰਡ ਹਾਰਡਿੰਗ ਨੂੰ ਕਿਹਾ ਗਿਆ ਹੈ ।
ਪ੍ਰਸ਼ਨ 3 . ਮੈਦਾਨ ਵਿੱਚ ਕੌਣ ਆਣ ਲੱਥੇ ?
ਉੱਤਰ – ਸਿੰਘ
ਪ੍ਰਸ਼ਨ 4 . ਸਿੰਘਾਂ ਨੇ ਕਿਨ੍ਹਾਂ ਦੇ ਗੰਜ ਲਾਹੇ ?
ਉੱਤਰ – ਗੋਰਿਆਂ ਦੇ
ਪ੍ਰਸ਼ਨ 5 . ਕਿਨ੍ਹਾਂ ਦੋ ਧਿਰਾਂ ਦਾ ਜੰਗ ਹੋਣ ਲੱਗਾ ?
ਉੱਤਰ – ਹਿੰਦ ਅਤੇ ਪੰਜਾਬ ਦਾ
ਪ੍ਰਸ਼ਨ 6 . ਕਿਸ ਦੀ ਅਣਹੋਂਦ ਵਿੱਚ ਸਿੱਖ ਫ਼ੌਜਾਂ ਜਿੱਤ ਕੇ ਵੀ ਹਾਰ ਗਈਆਂ ?
ਉੱਤਰ – ਮਹਾਰਾਜਾ ਰਣਜੀਤ ਸਿੰਘ ਦੀ ਅਣਹੋਂਦ ਵਿੱਚ ਸਿੱਖ ਫ਼ੌਜਾਂ ਜਿੱਤ ਕੇ ਵੀ ਹਾਰ ਗਈਆਂ।
ਪ੍ਰਸ਼ਨ 7 . ਲਾਰਡ ਹਾਰਡਿੰਗ ਨੂੰ ਟੁੰਡਾ ਲਾਟ ਕਿਉਂ ਕਿਹਾ ਗਿਆ ਹੈ ?
ਉੱਤਰ – ਨੈਪੋਲੀਅਨ ਨਾਲ਼ ਲੜਾਈ ਸਮੇਂ ਲਾਰਡ ਹਾਰਡਿੰਗ ਦਾ ਖੱਬਾ ਹੱਥ ਜਾਂਦਾ ਰਿਹਾ ਸੀ।