ਜਿਨੀ ਨਾਮੁ……..ਛੁਟੀ ਨਾਲਿ ॥
(i) ਗੁਰਮਤਿ-ਕਾਵਿ
ਗੁਰੂ ਨਾਨਕ ਦੇਵ ਜੀ
ਪਵਣੁ ਗੁਰੂ ਪਾਣੀ ਪਿਤਾ
ਪ੍ਰਸ਼ਨ 3. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ।
(ੲ) ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥
ਉੱਤਰ : ਪ੍ਰਸੰਗ : ਇਹ ਕਾਵਿ-ਟੋਟਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼੍ਰੋਮਣੀ ਬਾਣੀ ‘ਜਪੁਜੀ ਦੇ ਅੰਤ ਵਿੱਚ ਆਉਂਦੇ ਸਲੋਕ ਦਾ ਇਕ-ਅੰਸ਼ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਪਵਣੁ ਗੁਰੂ ਪਾਣੀ ਪਿਤਾ’ ਸਿਰਲੇਖ ਹੇਠ ਦਰਜ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਜਗਤ ਨੂੰ ਇਕ ਰੰਗ-ਭੂਮੀ ਦੱਸਦਿਆਂ ਮਨੁੱਖ ਦੇ ਨੇਕ ਅਮਲਾਂ ‘ਤੇ ਨਾਮ ਸਿਮਰਨ ਦਾ ਮਹੱਤਵ ਦਰਸਾਇਆ ਹੈ।
ਵਿਆਖਿਆ : ਗੁਰੂ ਜੀ ਫਰਮਾਉਂਦੇ ਹਨ ਕਿ ਸੰਸਾਰ ਦੀ ਰੰਗ-ਭੂਮੀ ਉੱਤੇ ਆਪੋ-ਆਪਣੀ ਖੇਡ ਖੇਡਦਿਆਂ ਜਿਨ੍ਹਾਂ ਜੀਵਾਂ ਨੇ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਹੈ, ਉਹ ਆਪਣੀ ਮਿਹਨਤ ਨੂੰ ਸਫਲ ਕਰ ਗਏ ਹਨ। ਪਰਮਾਤਮਾ ਦੇ ਦਰ ਤੇ ਅਜਿਹੇ ਮਨੁੱਖ ਉਜਲੇ ਮੁੱਖ ਵਾਲੇ ਹਨ ਅਤੇ ਕਈ ਹੋਰ ਵੀ ਜੀਵ ਉਨ੍ਹਾਂ ਦੀ ਸੰਗਤ ਵਿੱਚ ਰਹਿ ਕੇ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਗਏ ਹਨ। ਇਸ ਪ੍ਰਕਾਰ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਕੇ ਹੀ ਆਪਣਾ ਜੀਵਨ ਸਫਲ ਕਰਦਾ ਤੇ ਪਰਮਾਤਮਾ ਨਾਲ ਇਕਮਿਕਤਾ ਪ੍ਰਾਪਤ ਕਰ ਕੇ ਜਨਮ-ਮਰਨ ਤੋਂ ਮੁਕਤੀ ਪ੍ਰਾਪਤ ਕਰਦਾ ਹੈ।