ਜ਼ਮੀਨ ਦਾ ਵਟਵਾਰਾ : ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਕਿਸ ਦੀ ਜ਼ਮੀਨ ਦਾ ਵਟਵਾਰਾ ਹੋਇਆ?
ਉੱਤਰ : ਰਾਂਝੇ ਦੇ ਬਾਪ ਦੀ ।
ਪ੍ਰਸ਼ਨ 2. ਭਰਾਵਾਂ ਨੇ ਕਿਸ ਨੂੰ ਸੱਦ ਕੇ ਜ਼ਮੀਨ ਦੀ ਮਿਣਤੀ ਕਰਵਾਈ?
ਉੱਤਰ : ਕਾਜੀ ਤੇ ਪੈਂਚ (ਪੰਚ) ।
ਪ੍ਰਸ਼ਨ 3. ਰਾਂਝੇ ਦੇ ਭਰਾ ਕਾਜ਼ੀ ਤੇ ਪੈਂਚਾਂ (ਪੰਚ) ਨੂੰ ਕੀ ਦੇ ਕੇ ਚੰਗੀ ਜ਼ਮੀਨ ਦੇ ਮਾਲਕ ਬਣ ਗਏ?
ਜਾਂ
ਪ੍ਰਸ਼ਨ. ਰਾਂਝੇ ਦੇ ਭਰਾਵਾਂ ਨੇ ਚੰਗੀ ਜ਼ਮੀਨ ਪ੍ਰਾਪਤ ਕਰਨ ਲਈ ਕਾਜ਼ੀ ਤੇ ਪੈਂਚ ਨੂੰ ਕੀ ਦਿੱਤਾ ?
ਉੱਤਰ : ਵੱਢੀ ।
ਪ੍ਰਸ਼ਨ 4. ਰਾਂਝੇ ਦੇ ਹਿੱਸੇ ਕਿਹੋ ਜਿਹੀ ਜ਼ਮੀਨ ਆਈ?
ਜਾਂ
ਪ੍ਰਸ਼ਨ. ਭਰਾਵਾਂ ਨੇ ਰਾਂਝੇ ਨੂੰ ਕਿਹੋ ਜਿਹੀ ਜ਼ਮੀਨ ਦਿੱਤੀ ?
ਉੱਤਰ : ਬੰਜਰ ।
ਪ੍ਰਸ਼ਨ 5. ਰਾਂਝੇ ਨਾਲ ਜ਼ਮੀਨ ਦੀ ਵੰਡ ਵਿੱਚ ਧੋਖਾ ਹੋਣ ਤੇ ਕੌਣ ਖੁਸ਼ ਸਨ?
ਜਾਂ
ਪ੍ਰਸ਼ਨ. ਕੌਣ ਕੱਛਾਂ ਮਾਰ ਕੇ ਰਾਂਝੇ ਨੂੰ ਮਜ਼ਾਕ ਕਰਦੇ ਸਨ?
ਉੱਤਰ : ਸ਼ਰੀਕ ।
ਪ੍ਰਸ਼ਨ 6. ਭਾਬੀਆਂ ਰਾਂਝੇ ਨਾਲ ਹਰ ਰੋਜ਼ ਕਿਹੋ ਜਿਹਾ ਸਲੂਕ ਕਰਦੀਆਂ ਸਨ ?
ਉੱਤਰ : ਬਦਨਾਮੀ ਵਾਲਾ ।
ਪ੍ਰਸ਼ਨ 7. ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ –
(ੳ) ਭਰਾਵਾਂ ਨੇ ਰਾਂਝੇ ਨਾਲ ਜ਼ਮੀਨ ਵੰਡਣ ਸਮੇਂ …………. ਤੇ ਪੰਚਾਇਤ ਨੂੰ ਸੱਦਿਆ ।
(ਅ) ਭਰਾਵਾਂ ਨੇ ਧੋਖੇ ਤੋਂ ਕੰਮ ਲੈਂਦਿਆਂ ਰਾਂਝੇ ਨੂੰ ……….ਜ਼ਮੀਨ ਦੇ ਦਿੱਤੀ ।
ਉੱਤਰ : (ੳ) ਕਾਜ਼ੀ, (ਅ) ਬੰਜਰ ।
ਪ੍ਰਸ਼ਨ 8. ਹੇਠ ਲਿਖਿਆਂ ਵਿਚੋਂ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗ਼ਲਤ?
ੳ) ਰਾਂਝੇ ਦੇ ਭਰਾਵਾਂ ਨੇ ਕਾਜ਼ੀ ਤੇ ਪੰਚਾਇਤ ਸੱਦ ਕੇ ਆਪਸ ਵਿਚ ਜ਼ਮੀਨ ਵੰਡ ਲਈ ।
(ਅ) ਰਾਂਝੇ ਦੇ ਭਰਾਵਾਂ ਨੇ ਕਾਜ਼ੀ ਤੇ ਪੰਚਾਇਤ ਨੂੰ ਵੱਢੀ ਦੇ ਕੇ ਬੰਜਰ ਜ਼ਮੀਨ ਆਪ ਲੈ ਲਈ ।
ਉੱਤਰ : (ੳ) ਸਹੀ, (ਅ) ਗ਼ਲਤ ।