ਚੋਟ ਪਈ……….. ਸੁਰਗਾਮੀ ਮਾਰੇ ਦੇਵਤਾ।
ਬੀਰ-ਕਾਵਿ : ਗੁਰੂ ਗੋਬਿੰਦ ਸਿੰਘ ਜੀ
ਚੰਡੀ ਦੀ ਵਾਰ : ਗੁਰੂ ਗੋਬਿੰਦ ਸਿੰਘ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ :
ਚੋਟ ਪਈ ਖਰਚਾਮੀ ਦਲਾਂ ਮੁਕਾਬਲਾ ॥
ਘੇਰ ਲਈ ਵਰਿਆਮੀ ਦੁਰਗਾ ਆਇਕੈ ॥
ਰਾਕਸ਼ ਵੱਡੇ ਅਲਾਮੀ ਭੱਜ ਨ ਜਾਣਦੇ ॥
ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ॥
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਵਾਰ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਲੜਦੇ ਦੇਵਤਿਆਂ ਦੇ ਰਾਕਸ਼ਾਂ ਨਾਲ ਹੋਏ ਭਿਆਨਕ ਮਿਥਿਹਾਸਿਕ ਯੁੱਧ ਦਾ ਵਰਣਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਗੁਰੂ ਜੀ ਨੇ ਰਾਕਸ਼ਾਂ ਦੀ ਬਹਾਦਰੀ ਨੂੰ ਚਿਤਰਿਆ ਹੈ।
ਵਿਆਖਿਆ : ਮੈਦਾਨੇ-ਜੰਗ ਵਿੱਚ ਖੋਤੇ ਦੇ ਚੰਮ ਨਾਲ ਮੜ੍ਹੇ ਨਗਾਰਿਆਂ ਉੱਪਰ ਚੋਟਾਂ ਪਈਆਂ ਤੇ ਫ਼ੌਜਾਂ ਵਿੱਚ ਮੁਕਾਬਲਾ ਹੋਣ ਹਥਿਆਰ ਲੱਗਾ। ਬਹਾਦਰ ਰਾਕਸ਼ਾਂ ਨੇ ਦੁਰਗਾ ਦੇਵੀ ਨੂੰ ਘੇਰਾ ਪਾ ਲਿਆ। ਰਾਕਸ਼, ਜੋ ਕਿ ਭਾਰੀ ਯੋਧੇ ਹਨ, ਮੈਦਾਨ ਵਿੱਚੋਂ ਭੱਜਣਾ ਨਹੀਂ ਸਨ ਜਾਣਦੇ। ਉਹ ਦੁਰਗਾ ਦੇਵੀ ਵਿਰੁੱਧ ਜੰਗ ਲਈ ਡਟ ਗਏ। ਦੁਰਗਾ ਦੇਵੀ ਨੇ ਟਾਕਰਾ ਕਰ ਰਹੇ ਰਾਕਸ਼ਾਂ ਨੂੰ ਮਾਰ ਦਿੱਤਾ ਤੇ ਉਸ ਦੇ ਹੱਥੋਂ ਮਰ ਕੇ ਉਹ ਸਵਰਗਾਂ ਵਿੱਚ ਚਲੇ ਗਏ।