CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਚੁੰਮ-ਚੁੰਮ ਰੱਖੋ : ਕੇਂਦਰੀ ਭਾਵ


ਪ੍ਰਸ਼ਨ : ਨੰਦ ਲਾਲ ਨੂਰਪੁਰੀ ਦੇ ਗੀਤ ‘ਚੁੰਮ-ਚੁੰਮ ਰੱਖੋ’ ਦਾ ਕੇਂਦਰੀ ਭਾਵ ਲਿਖੋ।

ਉੱਤਰ : ਦੇਸ ਦੀ ਰਾਖੀ ਲਈ ਦਿੱਤੀ ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬੇਮਿਸਾਲ ਹੈ। ਬੱਚਿਆਂ ਨੂੰ ਜੰਗ ਲਈ ਤੋਰਨਾ ਬਹੁਤ ਔਖਾ ਹੈ ਪਰ ਵੱਡੇ ਸਾਹਿਬਜ਼ਾਦਿਆਂ ਨੇ ਆਪਣੇ ਦਾਦਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਰਸਤੇ ‘ਤੇ ਚੱਲਦਿਆਂ ਕੁਰਬਾਨੀ ਦਿੱਤੀ। ਮਾਤਾ ਗੁਜਰੀ ਜੀ ਨੂੰ ਆਪਣੇ ਲਾਲਾਂ ਦੀ ਯੁੱਧ ਉਪਰੰਤ ਵਾਪਸੀ ਦੀ ਉਡੀਕ ਸੀ ਪਰ ਉਹਨਾਂ ਜੰਗ ਦੇ ਮੈਦਾਨ ਵਿੱਚ ਹੀ ਸ਼ਹਾਦਤ ਪ੍ਰਾਪਤ ਕੀਤੀ।


ਪਾਠ-ਅਭਿਆਸ ਦੇ ਪ੍ਰਸ਼ਨ-ਉੱਤਰ


ਪ੍ਰਸ਼ਨ 1. ‘ਚੁੰਮ-ਚੁੰਮ ਰੱਖੋ’ ਕਵਿਤਾ ਕਿਸ ਕਵੀ ਨੇ ਲਿਖੀ ਹੈ?

ਉੱਤਰ : ਨੰਦ ਲਾਲ ਨੂਰਪੁਰੀ ਨੇ।

ਪ੍ਰਸ਼ਨ 2. ਪਾਠ-ਪੁਸਤਕ ਵਿੱਚ ਸ਼ਾਮਲ ਨੰਦ ਲਾਲ ਨੂਰਪੁਰੀ ਦੀ ਕਵਿਤਾ ਦਾ ਸਿਰਲੇਖ ਲਿਖੋ।

ਉੱਤਰ : ਚੁੰਮ-ਚੁੰਮ ਰੱਖੋ।

ਪ੍ਰਸ਼ਨ 3. ‘ਚੁੰਮ-ਚੁੰਮ ਰੱਖੋ’ ਕਵਿਤਾ ਵਿੱਚ ਦਸਮ ਪਿਤਾ ਦੇ ਕਿਹੜੇ ਸਾਹਿਬਜ਼ਾਦੇ ਦੀ ਕਲਗੀ ਨੂੰ ਚੁੰਮ ਕੇ ਰੱਖਣ ਦਾ ਜ਼ਿਕਰ ਹੈ?

ਉੱਤਰ : ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ।

ਪ੍ਰਸ਼ਨ 4. ‘ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਣਗੇ’ ਇਸ ਤੁਕ ਵਿੱਚ ਕਵੀ ਜੰਗ ਵਿੱਚੋਂ ਕਿਸ ਦੇ ਆਉਣ ਬਾਰੇ ਕਹਿੰਦਾ ਹੈ?

ਉੱਤਰ : ਵੱਡੇ ਸਾਹਿਬਜ਼ਾਦਿਆਂ ਦੇ।

(ਚਮਕੌਰ ਦੀ ਜੰਗ ਵਿੱਚੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਆਉਣ ਬਾਰੇ।)

ਪ੍ਰਸ਼ਨ 5. ਕੂਲੇ-ਕੂਲੇ ਹੱਥਾਂ ਵਿੱਚ ਕਿਹੋ ਜਿਹੀਆਂ ਕਿਰਪਾਨਾਂ ਫੜੀਆਂ ਹੋਈਆਂ ਸਨ?

(ਗੋਰੀਆਂ/ਤਿੱਖੀਆਂ)

ਉੱਤਰ : ਗੋਰੀਆਂ।

ਪ੍ਰਸ਼ਨ 6. ਲਹੂ ਵਿੱਚ ਭਿੱਜੀ ਘੋੜੀ ਭੁੱਬਾਂ ਮਾਰ ਰਹੀ ਸੀ।

(ਹਾਂ / ਨਾਂਹ)

ਉੱਤਰ : ਹਾਂ।

ਪ੍ਰਸ਼ਨ 7. ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ………।

ਵੇਖਣ ਨੂੰ ਨੈਣ ਆਏ ਬੂਹੇ ਵੱਲ…………..।

ਨੰਦ ਲਾਲ ਨੂਰਪੁਰੀ ਦੀ ਕਵਿਤਾ ‘ਚੁੰਮ-ਚੁੰਮ ਰੱਖੋ’ ’ਤੇ ਆਧਾਰਿਤ ਉਪਰੋਕਤ ਕਾਵਿ-ਸਤਰਾਂ ਪੂਰੀਆਂ ਕਰੋ।

ਉੱਤਰ : ਵੱਜਦੇ, ਭੱਜਦੇ।

ਪ੍ਰਸ਼ਨ 8. ‘ਚੁੰਮ-ਚੁੰਮ ਰੱਖੋ’ ਕਵਿਤਾ ਵਿੱਚ ‘ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾ ਵਸਿਆ’ ਤੁਕ ਅਨੁਸਾਰ ਜੋੜਾ ਕਿਸ ਦੇ ਕੋਲ ਚੱਲਿਆ ਗਿਆ?

(i) ਦਾਦਾ, (ii) ਦਾਦੀ, (iii) ਪਿਤਾ, (iv) ਮਾਤਾ ।

ਉੱਤਰ : ਦਾਦਾ (ਸ੍ਰੀ ਗੁਰੂ ਤੇਗ਼ ਬਹਾਦਰ ਜੀ)।