CBSEEducationLetters (ਪੱਤਰ)Punjabi Viakaran/ Punjabi Grammarਚਿੱਠੀ ਪੱਤਰ ਅਤੇ ਅਰਜ਼ੀ (Letters and Applications)

ਚਿੱਠੀ ਪੱਤਰ – ਪ੍ਰਿੰਸੀਪਲ ਸਾਹਿਬਾ ਨੂੰ ਚਿੱਠੀ


ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲ ਨੂੰ ਚਿੱਠੀ।

ਵੱਲੋਂ :

ਡਾਇਰੈਕਟਰ ਸਿੱਖਿਆ ਵਿਭਾਗ (ਕਾਲਜ),

ਪੰਜਾਬ।

ਸੇਵਾ ਵਿਖੇ,

ਪ੍ਰਿੰਸੀਪਲ,

ਸਿੱਖ ਗਰਲਜ਼ ਕਾਲਜ,

ਫਰੀਦਕੋਟ।

ਮੀਮੋ ਨੰਬਰ : 2/120-782 ਮਿਤੀ ਚੰਡੀਗੜ੍ਹ 11.8.1999.

ਵਿਸ਼ਾ – ਲੈਕਚਰਾਰ ਦੀ ਨਿਯੁਕਤੀ ਸੰਬੰਧੀ ਇੰਟਰਵੀਊ।

ਸ੍ਰੀਮਤੀ ਜੀ,

ਹਵਾਲਾ ਆਪ ਦਾ ਨੰਬਰ 689 ਮਿਤੀ 26.07.1999.

ਇਸ ਸੰਬੰਧ ਵਿਚ ਆਪ ਨੂੰ ਦੱਸਿਆ ਜਾਂਦਾ ਹੈ ਕਿ ਪਹਿਲਾਂ ਇੰਟਰਵੀਊ ਦੀ ਤਰੀਕ ਨਿਯਤ ਕਰੋ; ਅਤੇ ਵਿਭਾਗ ਨੂੰ ਪੰਦਰਾਂ ਦਿਨ ਪਹਿਲਾਂ ਇਤਲਾਹ ਦਿਉ, ਤਾਂ ਜੁ ਵਿਭਾਗੀ ਪ੍ਰਤਿਨਿਧ ਸਮੇਂ ਸਿਰ ਭੇਜਿਆ ਜਾ ਸਕੇ।

ਆਪ ਦਾ ਵਿਸ਼ਵਾਸ-ਪਾਤਰ

(ਸਹੀ)

ਸਹਾਇਕ ਡਾਇਰੈਕਟਰ (ਕਾਲਜਾਂ)।

ਵਾਸਤੇ, ਡਾਇਰੈਕਟਰ ਸਿੱਖਿਆ ਵਿਭਾਗ (ਕ)

ਪੰਜਾਬ।