Educationਅਨੁਵਾਦ (Translation)ਭਾਰਤ ਦਾ ਇਤਿਹਾਸ (History of India)

ਚਾਣਕਿਆ


ਪ੍ਰਸ਼ਨ. ਕੌਟੱਲਿਆ (ਚਾਣਕਿਆ) ਕੌਣ ਸੀ? ਉਸ ਦੇ ਗ੍ਰੰਥ ਅਰਥ-ਸ਼ਾਸਤਰ ਦਾ ਇਤਿਹਾਸਕ ਮਹੱਤਵ ਦਸੋ।

ਜਾਂ

ਪ੍ਰਸ਼ਨ. ਅਰਥ-ਸ਼ਾਸਤਰ ਕਿਸ ਦੀ ਰਚਨਾ ਹੈ? ਇਸ ਦਾ ਭਾਰਤੀ ਇਤਿਹਾਸ ਵਿਚ ਕੀ ਮਹੱਤਵ ਹੈ? ਸੰਖੇਪ ਵਿਚ ਲਿਖੋ।

ਉੱਤਰ : ਕੌਟੱਲਿਆ ਨੂੰ ਚਾਣਕਿਆਂ ਦੇ ਨਾਉਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਉਹ ਚੰਦਰ ਗੁਪਤ ਮੌਰੀਆ ਦਾ ਰਾਜਨੀਤਿਕ ਗੁਰੂ ਤੇ ਪ੍ਰਧਾਨ ਮੰਤਰੀ ਸੀ। ਉਹ ਬ੍ਰਾਹਮਣ ਜਾਤੀ ਨਾਲ ਸਬੰਧ ਰਖਦਾ ਸੀ ਅਤੇ ਤਕਸ਼ਿਲਾ ਦਾ ਵਸਨੀਕ ਸੀ। ਉਹ ਮਹਾਨ ਵਿਦਵਾਨ ਤੇ ਸ਼੍ਰੋਮਣੀ ਰਾਜਨੀਤਕ ਸੀ। ਉਸਨੇ ਚੰਦਰ ਗੁਪਤ ਦੇ ਉਥਾਨ ਵਿਚ ਬਹੁਤ ਸਹਾਇਤਾ ਕੀਤੀ ਸੀ।

ਉਸ ਨੇ ਇਕ ਗੰਥ ‘ਅਰਥ-ਸ਼ਾਸਤਰ’ ਲਿਖਿਆ ਸੀ ਜਿਸ ਦਾ ਭਾਰਤੀ ਇਤਿਹਾਸ ਵਿਚ ਬਹੁਤ ਮਹੱਤਵ ਹੈ। ਇਸ ਦੇ 15 ਭਾਗ ਹਨ ਜਿਹਨਾਂ ਵਿਚ ਰਾਜੇ ਦੇ ਗੁਣਾਂ ਤੇ ਆਦਰਸ਼ਾਂ ਦਾ ਵਰਣਨ ਕੀਤਾ ਗਿਆ ਹੈ। ਉਸ ਗਰੰਥ ਤੋਂ ਸਾਨੂੰ ਸ਼ਾਸਨ ਪ੍ਰਣਾਲੀ ਦੇ ਸਿਧਾਂਤ ਤੇ ਮੌਰੀਆ ਕਾਲ ਦੀ ਸ਼ਾਸਨ ਪ੍ਰਣਾਲੀ ਬਾਰੇ ਬਹੁਤ ਗਿਆਨ ਪ੍ਰਾਪਤ ਹੁੰਦਾ ਹੈ। ਉਸ ਨੇ ਲਿਖਿਆ ਹੈ ਕਿ ਰਾਜਾ ਨਿਰੰਕੁਸ਼ ਹੋਣਾ ਚਾਹੀਦਾ ਹੈ। ਉਸ ਦੀ ਸਹਾਇਤਾ ਲਈ ਮੰਤਰੀ ਵੀ ਹੋਣੇ ਚਾਹੀਦੇ ਹਨ। ਰਾਜਾ ਨੂੰ ਪਰਜਾ ਦੀ ਭਲਾਈ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ। ਅਰਥ ਸ਼ਾਸਤਰ ਮੌਰੀਆ ਕਾਲ ਦੇ ਸਮਾਜ ਬਾਰੇ ਵੀ ਸਾਨੂੰ ਗਿਆਨ ਦਿੰਦਾ ਹੈ। ਇਤਿਹਾਸਕਾਰਾਂ ਨੇ ਇਸ ਗ੍ਰੰਥ ਨੂੰ ਭਾਰਤ ਦੇ ਸੰਪੂਰਨ ਸਾਹਿਤ ਖੇਤਰ ਵਿਚ ਇਕ ਅਦੁਤੀ ਗ੍ਰੰਥ ਦਸਿਆ ਹੈ।


प्रश्न. कौटिल्य (चाणक्य) कौन थे? उनके ग्रंथ अर्थशास्त्र का ऐतिहासिक महत्व बताइये।

अथवा

प्रश्न. अर्थशास्त्र के लेखक कौन हैं? भारतीय इतिहास में इसका क्या महत्व है? संक्षेप में लिखिए।

उत्तर: कौटिल्य को चाणक्य के नाम से भी याद किया जाता है। वह चंद्रगुप्त मौर्य के राजनीतिक गुरु और प्रधान मंत्री थे। वे ब्राह्मण जाति के थे और तक्षशिला के निवासी थे। वे एक महान विद्वान एवं शिरोमणि राजनीतिज्ञ थे। उन्होंने चन्द्रगुप्त के उत्थान में बहुत सहायता की।

उन्होंने ‘अर्थ-शास्त्र’ नामक ग्रंथ लिखा जिसका भारतीय इतिहास में बहुत महत्व है। इसमें 15 खण्ड हैं जिनमें राजा के गुणों एवं आदर्शों का वर्णन है। उस ग्रन्थ से हमें मौर्य काल के शासन सिद्धान्तों तथा शासन व्यवस्था के विषय में बहुत कुछ ज्ञान प्राप्त होता है। उन्होंने लिखा है कि राजा को निरंकुश होना चाहिए। उनकी सहायता के लिए मंत्री भी होने चाहिए। राजा को प्रजा के कल्याण का पूरा ध्यान रखना चाहिए। अर्थशास्त्र हमें मौर्यकालीन समाज के बारे में भी ज्ञान देता है। इतिहासकारों ने इस पुस्तक को भारत के संपूर्ण साहित्य के क्षेत्र में एक अद्वितीय पुस्तक बताया है।


Question. Who was Kautilya (Chanakya)? Explain the historical importance of his book Arthashastra.

Or

Question. Who is the author of Arthashastra? What is its importance in Indian history? Write briefly.

Answer: Kautilya is also remembered by the name of Chanakya. He was the political guru and prime minister of Chandragupta Maurya. He belonged to the Brahmin caste and was a resident of Takshashila. He was a great scholar and prominent politician. He helped a lot in the rise of Chandragupta.

He wrote a book named ‘Artha-Shastra’ which has great importance in Indian history. It has 15 sections in which the qualities and ideals of the king are described.  From that book, we get a lot of knowledge about the governance principles and administrative system of the Maurya period. He has written that the king should be autocratic.  There should also be ministers to assist them. The king should take full care of the welfare of his subjects.  Arthashastra also gives us knowledge about the society of the Maurya period. Historians have described this book as a unique book in the entire field of Indian literature.