ਘ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


ਘੋੜੇ ਵੇਚ ਕੇ ਸੌਣਾ (ਨਿਸਚਿੰਤ ਹੋ ਕੇ ਸੌਣਾ) – ਜਦ ਇਮਤਿਹਾਨ ਖ਼ਤਮ ਹੋਇਆ, ਤਾਂ ਉਸ ਰਾਤ ਮੈਂ ਘੋੜੇ ਵੇਚ ਕੇ ਸੁੱਤੀ ।

ਘਿਓ ਦੇ ਦੀਵੇ ਬਾਲਣਾ (ਖ਼ੁਸ਼ੀਆਂ ਮਨਾਉਣੀਆਂ) —ਲਾਟਰੀ ਨਿਕਲਣ ਦੀ ਖ਼ੁਸ਼ੀ ਵਿੱਚ ਅਸੀਂ ਘਰ ਵਿਚ ਘਿਓ ਦੇ ਦੀਵੇ ਬਾਲੇ।

ਘਰ ਸਿਰ ‘ਤੇ ਚੁੱਕਣਾ (ਬਹੁਤ ਰੌਲਾ ਪਾਉਣਾ) -ਜਦੋਂ ਮੈਂ ਦੁਪਹਿਰੇ ਸੌਂ ਰਿਹਾ ਸਾਂ, ਤਾਂ ਗਲੀ ਦੇ ਨਿਆਣਿਆਂ ਵਿਹੜੇ ਵਿੱਚ ਰੌਲਾ ਪਾ-ਪਾ ਕੇ ਘਰ ਸਿਰ ‘ਤੇ ਚੁੱਕ ਲਿਆ 

ਘਰੋਂ ਘਾਟੋਂ ਜਾਣਾ (ਕਿਸੇ ਵੀ ਥਾਂ ਦਾ ਨਾ ਰਹਿਣਾ) – ਪਿਤਾ ਨੇ ਆਪਣੇ ਨਲਾਇਕ ਪੁੱਤਰ ਨੂੰ ਗੁੱਸੇ ਵਿੱਚ ਕਿਹਾ, ”ਜੇਕਰ ਤੂੰ ਹੁਣ ਵੀ ਮੇਰਾ ਕਿਹਾ ਨਾ ਮੰਨਿਆਂ, ਤਾਂ ਤੂੰ ਘਰੋਂ ਘਾਟੋਂ ਜਾਵੇਂਗਾ।”

ਘੋਗਲ ਕੰਨਾ ਬਣਨਾ (ਮਚਲਾ ਹੋਣਾ) — ਤੂੰ ਕਿਸੇ ਦੀ ਗੱਲ ਸੁਣਦਾ ਹੀ ਨਹੀਂ, ਸਾਰਾ ਦਿਨ ਘੋਗਲ ਕੰਨਾ ਬਣ ਕੇ ਬੈਠਾ ਰਹਿੰਦਾ ਹੈਂ।

ਘੋਗਾ ਚਿੱਤ ਕਰਨਾ (ਮਾਰ ਦੇਣਾ) — ਗ਼ਦਰੀਆਂ ਨੇ ਪੁਲਿਸ ਦੇ ਮੁਖ਼ਬਰ ਕਿਰਪਾਲ ਸਿੰਘ ਦਾ ਘੋਗਾ ਚਿੱਤ ਕਰ ਦਿੱਤਾ ।