ਤ ਤੇ ਥ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ




ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ


ਤੱਤੀ ‘ਵਾ ਨਾ ਲੱਗਣੀ (ਕੋਈ ਦੁੱਖ ਨਾ ਹੋਣਾ) —ਜਿਨ੍ਹਾਂ ਦੇ ਸਿਰ ‘ਤੇ ਪਰਮਾਤਮਾ ਦਾ ਹੱਥ ਹੋਵੇ, ਉਨ੍ਹਾਂ ਨੂੰ ਤੱਤੀ ‘ਵਾ ਨਹੀਂ ਲੱਗਦੀ ।

ਤਰੱਟੀ ਚੌੜ ਕਰਨੀ (ਬਹੁਤ ਨੁਕਸਾਨ ਕਰਨਾ) —ਭਾਰਤ ਦੀਆਂ ਫ਼ੌਜਾਂ ਨੇ ਪਾਕਿਸਤਾਨ ਦੀਆਂ ਫ਼ੌਜਾਂ ਦੀ ਬੰਗਲਾ ਦੇਸ਼ ਵਿੱਚ ਤਰੱਟੀ ਚੌੜ ਕਰ ਦਿੱਤੀ ।

ਤੀਰ (ਤਿੱਤਰ) ਹੋ ਜਾਣਾ (ਦੌੜ ਜਾਣਾ) — ਜਦ ਪੁਲਿਸ ਨੇ ਛਾਪਾ ਮਾਰਿਆ, ਤਾਂ ਸਭ ਜੁਆਰੀਏ ਤੀਰ (ਤਿੱਤਰ) ਹੋ ਗਏ।

ਤੀਲ੍ਹੀ ਲਾਉਣੀ (ਲੜਾਈ-ਝਗੜਾ ਕਰਾਉਣਾ) – ਬਸੰਤ ਕੌਰ ਜਿਸ ਘਰ ਜਾਂਦੀ ਹੈ, ਉੱਥੇ ਝੂਠੀਆਂ, ਸੱਚੀਆਂ ਗੱਲਾਂ ਕਰ ਕੇ ਤੀਲ੍ਹੀ ਲਾ ਆਉਂਦੀ ਹੈ।

ਤਰਲੋ-ਮੱਛੀ ਹੋਣਾ (ਉਤਾਵਲਾ ਹੋਣਾ, ਬਹੁਤ ਬੇਚੈਨ ਹੋਣਾ)— ਲੰਮੇ ਵਿਛੋੜੇ ਪਿੱਛੋਂ ਪੁੱਤਰ ਨੂੰ ਮਿਲਣ ਲਈ ਮਾਂ ਤਰਲੋ- ਮੱਛੀ ਹੋ ਰਹੀ ਸੀ ।

ਤ੍ਰਾਹ ਨਿਕਲ ਜਾਣਾ (ਅਚਾਨਕ ਡਰ ਜਾਣਾ) – ਆਪਣੇ ਕਮਰੇ ਵਿੱਚ ਸੱਪ ਨੂੰ ਦੇਖ ਕੇ ਮੇਰਾ ਤ੍ਰਾਹ ਨਿਕਲ ਗਿਆ।

ਤਿਲ ਸੁੱਟਿਆਂ ਭੋਂ ‘ਤੇ ਨਾ ਪੈਣਾ, ਤਿਲ ਧਰਨ ਨੂੰ ਥਾਂ ਨਾ ਹੋਣਾ (ਬਹੁਤ ਭੀੜ ਹੋਣੀ)— ਸੋਢਲ ਦੇ ਮੇਲੇ ਵਿੱਚ ਇੰਨੀ ਭੀੜ ਹੁੰਦੀ ਹੈ ਕਿ ਤਿਲ ਸੁੱਟਿਆਂ ਭੋਂ ‘ਤੇ ਨਹੀਂ ਪੈਂਦਾ ।

ਤੀਰ ਕਮਾਨੋਂ ਨਿਕਲਣਾ (ਗੱਲ ਮੂੰਹੋਂ ਨਿਕਲ ਜਾਣੀ)—ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਇਕ ਵਾਰੀ ਤੀਰ ਕਮਾਨੋਂ ਨਿਕਲਿਆ ਮੁੜ ਵਾਪਸ ਨਹੀਂ ਆਉਂਦਾ। 

ਤੇਰਾਂ ਤਾਲੀ ਹੋਣਾ (ਬਹੁਤ ਚਲਾਕ ਹੋਣਾ) – ਸੱਸ ਨੇ ਆਪਣੀ ਨੂੰਹ ਨਾਲ ਲੜਦਿਆਂ ਹੋਇਆਂ ਕਿਹਾ, ”ਤੇਰਾਂ ਤਾਲੀ, ਮੇਰੇ ਨਾਲ ਚਲਾਕੀਆਂ ਕਰਦੀ ਹੈ।”

ਤੇਲ ਚੋਣਾ (ਸਵਾਗਤ ਕਰਨਾ) – ਜਦੋਂ ਨਵਾਂ ਜਵਾਈ ਘਰ ਆਇਆ, ਤਾਂ ਸੱਸ ਨੇ ਉਸ ਨੂੰ ਤੇਲ ਚੋ ਕੇ ਅੰਦਰ ਲੰਘਾਇਆ ।

ਤੋੜ-ਤੋੜ ਖਾਣਾ (ਦੁਖੀ ਕਰਨਾ) – ਬੱਚੇ ਆਪਣੀ ਜ਼ਿਦ ਪੂਰੀ ਕਰਨ ਲਈ ਮਾਂ ਨੂੰ ਸਾਰਾ ਦਿਨ ਤੋੜ-ਤੋੜ ਕੇ ਖਾਂਦੇ ਹਨ।

ਥੁੱਕੀਂ ਵੜੇ ਪਕਾਉਣੇ (ਕਿਸੇ ਕੰਮ ਨੂੰ ਜ਼ਬਾਨੀ-ਕਲਾਮੀ ਪੂਰਾ ਕਰਨਾ) — ਰਾਮ ਦੀ ਮਾਂ ਨੇ ਉਸ ਨੂੰ ਕਿਹਾ, ‘‘ਥੁੱਕੀਂ ਵੜੇ ਪਕਾਉਣ ਨਾਲ ਕੁੱਝ ਨਹੀਂ ਬਣੇਗਾ, ਸਗੋਂ ਅਮਲੀ ਤੌਰ ‘ਤੇ ਕੰਮ ਕਰਨਾ ਪਵੇਗਾ ।”

ਥਈਆ-ਥਈਆ ਕਰਨਾ (ਖ਼ੁਸ਼ੀ ਵਿੱਚ ਝੂੰਮਣਾ)—ਗੁਰਦੇਵ ਕੌਰ ਆਪਣੇ ਪੁੱਤਰ ਦੇ ਵਿਆਹ ਵਿੱਚ ਥਈਆ-ਥਈਆ ਕਰਦੀ ਫਿਰ ਰਹੀ ਸੀ।

ਥੁੱਕ ਕੇ ਚੱਟਣਾ (ਕੀਤੇ ਇਕਰਾਰ ਤੋਂ ਮੁੱਕਰ ਜਾਣਾ)—ਥੁੱਕ ਕੇ ਚੱਟਣਾ ਇੱਜ਼ਤ ਵਾਲੇ ਲੋਕਾਂ ਦਾ ਕੰਮ ਨਹੀਂ। ਇਸ ਤਰ੍ਹਾਂ ਬੰਦੇ ਦਾ ਇਤਬਾਰ ਜਾਂਦਾ ਰਹਿੰਦਾ ਹੈ।

ਥਰ-ਥਰ ਕੰਬਣਾ (ਬਹੁਤ ਡਰ ਜਾਣਾ) – ਪੁਲਿਸ ਇੰਸਪੈਕਟਰ ਨੂੰ ਦੇਖ ਕੇ ਰਿਸ਼ਵਤ ਲੈਣ ਵਾਲਾ ਕਲਰਕ ਥਰ-ਥਰ ਕੰਬਣ ਲੱਗ ਪਿਆ ।