ਘਰ ਦਾ ਪਿਆਰ : ਇੱਕ ਦੋ ਸ਼ਬਦਾਂ ਵਿੱਚ ਉੱਤਰ


ਇੱਕ-ਦੋ ਸ਼ਬਦਾਂ ਜਾਂ ਇੱਕ ਵਾਕ/ਇੱਕ ਸਤਰ ਵਿੱਚ ਉੱਤਰ ਵਾਲ਼ੇ ਪ੍ਰਸ਼ਨ


ਪ੍ਰਸ਼ਨ 1. ਤੁਹਾਡੀ ਪਾਠ-ਪੁਸਤਕ ਵਿੱਚ ਦਰਜ ਲੇਖ ‘ਘਰ ਦਾ ਪਿਆਰ’ ਦਾ ਲੇਖਕ ਕੌਣ ਹੈ?

ਉੱਤਰ : ਪਿੰ. ਤੇਜਾ ਸਿੰਘ।

ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਪ੍ਰਿੰ. ਤੇਜਾ ਸਿੰਘ ਦਾ ਕਿਹੜਾ ਲੇਖ ਦਰਜ ਹੈ?

ਉੱਤਰ : ਘਰ ਦਾ ਪਿਆਰ।

ਪ੍ਰਸ਼ਨ 3. ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਕਹਿੰਦੇ ਹਨ ਜਾਂ ਨਹੀਂ?

ਉੱਤਰ : ਨਹੀਂ।

ਪ੍ਰਸ਼ਨ 4. ਉਹ ਕਿਹੜੀ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਅਤੇ ਸੱਧਰਾਂ ਪਲਦੀਆਂ ਹਨ?

ਉੱਤਰ : ਘਰ।

ਪ੍ਰਸ਼ਨ 5. ਉਹ ਕਿਹੜੀ ਥਾਂ ਹੈ ਜਿੱਥੇ ਬਚਪਨ ਵਿੱਚ ਮਾਂ, ਭੈਣ ਅਤੇ ਭਰਾ ਤੋਂ ਲਾਡ/ਪਿਆਰ ਲਿਆ ਹੁੰਦਾ ਹੈ?

ਉੱਤਰ : ਘਰ।

ਪ੍ਰਸ਼ਨ 6. ਉਹ ਕਿਹੜੀ ਥਾਂ ਹੈ ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾਹ ਕੇ, ਲਿਤਾੜ ਕੇ, ਖੱਟੀ-ਕਮਾਈ ਕਰ ਕੇ ਮੁੜ ਆਉਣ ਨੂੰ ਦਿਲ ਕਰਦਾ ਹੈ?

ਉੱਤਰ : ਘਰ।

ਪ੍ਰਸ਼ਨ 7. ਉਸ ਥਾਂ ਨੂੰ ਕੀ ਕਹਿੰਦੇ ਹਨ ਜਿੱਥੇ ਬੁਢੇਪੇ ਵਿੱਚ ਬਹਿ ਕੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ  ਅਰਾਮ ਨਾਲ ਕੱਟਣ ਵਿੱਚ ਮਾਂ ਦੀ ਝੋਲੀ ਵਾਲਾ ਸੁਆਦ ਆਉਂਦਾ ਹੈ?

ਉੱਤਰ : ਘਰ।

ਪ੍ਰਸ਼ਨ 8. ਮਨੁੱਖ ਦੇ ਨਿੱਜੀ ਵਲਵਲਿਆਂ ਅਤੇ ਸ਼ਖ਼ਸੀ ਰਹਿਣੀ ਦੇ ਕੇਂਦਰ ਨੂੰ ਕੀ ਕਹਿੰਦੇ ਹਨ?

ਉੱਤਰ : ਘਰ।

ਪ੍ਰਸ਼ਨ 9. ‘ਮਨੁੱਖ ਦਾ ਆਚਰਨ ਬਣਦਾ ਹੀ ਘਰ ਵਿੱਚ ਹੈ।’ ਇਹ ਸ਼ਬਦ ਕਿਸ ਲੇਖਕ ਦੇ ਹਨ?

ਉੱਤਰ : ਪ੍ਰਿੰ. ਤੇਜਾ ਸਿੰਘ ਦੇ।

ਪ੍ਰਸ਼ਨ 10. ਜਿਸ ਵਿਅਕਤੀ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੁੰਦਾ ਉਸ ਦਾ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਹੈ?

ਉੱਤਰ : ਕੋਝਾ, ਸੜੀਅਲ ਜਾਂ ਖਿਝੂ।

ਪ੍ਰਸ਼ਨ 11. ਲੇਖਕ ਦੀ ਜਾਣਕਾਰ ਬਿਰਧ ਬੀਬੀ ਕਿਸ ਦੀ ਪੁਤਲੀ ਸੀ?

ਉੱਤਰ : ਨੇਕੀ ਤੇ ਉਪਕਾਰ ਦੀ।

ਪ੍ਰਸ਼ਨ 12. ਲੇਖਕ ਦੀ ਜਾਣਕਾਰ ਬਿਰਧ ਬੀਬੀ ਸਵੇਰੇ ਸ਼ਾਮ ਕਿਸ ਦੀ ਪਰਕਰਮਾ ਕਰਦੀ ਸੀ?

ਉੱਤਰ : ਗੁਰਦੁਆਰੇ ਦੀ।

ਪ੍ਰਸ਼ਨ 13. ਕੋਣ ਬੱਚਿਆਂ ਨੂੰ ਦੇਖ ਕੇ ਬੱਚਾ ਹੀ ਬਣ ਜਾਂਦਾ ਸੀ?

ਉੱਤਰ : ਲੇਖਕ ਦੀ ਜਾਣਕਾਰ ਬਿਰਧ ਬੀਬੀ।

ਪ੍ਰਸ਼ਨ 14. ਲੇਖਕ ਦੀ ਜਾਣਕਾਰ ਬਿਰਧ ਬੀਬੀ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ?

ਉੱਤਰ : ਬਹੁਤ ਖਰ੍ਹਵਾ।

ਪ੍ਰਸ਼ਨ 15. ਨਿੱਕੀ-ਨਿੱਕੀ ਗੱਲ ਤੋਂ ਖਿਝ ਪੈਣ ਅਤੇ ਗੁੱਸੇ ਵਿੱਚ ਆ ਕੇ ਆਪੇ ਤੋਂ ਬਾਹਰ ਹੋ ਜਾਣ ਵਾਲਾ ਸੁਭਾਅ ਕਿਸ ਦਾ ਸੀ?

ਉੱਤਰ : ਲੇਖਕ ਦੀ ਜਾਣਕਾਰ ਬਿਰਧ ਬੀਬੀ ਦਾ।

ਪ੍ਰਸ਼ਨ 16. ਲੇਖਕ ਦੀ ਜਾਣਕਾਰ ਬਿਰਧ ਬੀਬੀ ਦੇ ਗੁੱਸੇ ਅਤੇ ਝੱਲਪੁਣੇ ਦਾ ਕੀ ਕਾਰਨ ਸੀ?

ਉੱਤਰ : ਘਰ ਦਾ ਪਿਆਰ ਨਾ ਮਿਲਨਾ ।

ਪ੍ਰਸ਼ਨ 17. ਲੇਖਕ ਦੀ ਜਾਣਕਾਰ ਬਿਰਧ ਬੀਬੀ ਨੂੰ ਕਿਹੜਾ ਪਿਆਰ ਨਹੀਂ ਸੀ ਮਿਲਿਆ?

ਉੱਤਰ : ਘਰ ਦਾ।

ਪ੍ਰਸ਼ਨ 18. “ਪਤੀ ਜਵਾਨੀ ਵਿੱਚ ਹੀ ਸਾਥ ਛੱਡ ਗਿਆ ਅਤੇ ਝੋਲ ਪੁੱਤਰਾਂ-ਧੀਆਂ ਤੋਂ ਖ਼ਾਲੀ ਰਹੀ।” ਇਹ ਸ਼ਬਦ ਕਿਸ ਦੇ ਪ੍ਰਸੰਗ ਵਿੱਚ ਕਹੇ ਗਏ ਹਨ?

ਉੱਤਰ : ਇਹ ਸ਼ਬਦ ਲੇਖਕ ਦੀ ਜਾਣਕਾਰ ਬਿਰਧ ਬੀਬੀ ਦੇ ਪ੍ਰਸੰਗ ਵਿੱਚ ਕਹੇ ਗਏ ਹਨ ।

ਪ੍ਰਸ਼ਨ 19. ਨਮਰੂਦ ਕੌਣ ਸੀ?

ਉੱਤਰ : ਨਮਰੂਦ ਇੱਕ ਕਾਫ਼ਰ ਸੀ ਜਿਸ ਨੇ ਰੱਬ ਹੋਣ ਦਾ ਦਾਅਵਾ ਕੀਤਾ ਸੀ।

ਪ੍ਰਸ਼ਨ 20. ਕਿਨ੍ਹਾਂ ਦੀ ਜ਼ਿੰਦਗੀ ਰਸ ਤੋਂ ਖ਼ਾਲੀ ਕੋਰੀ ਜਿਹੀ ਹੁੰਦੀ ਹੈ?

ਉੱਤਰ : ਜਿਨ੍ਹਾਂ ਵਿੱਚ ਘਰ ਦਾ ਪਿਆਰ ਨਹੀਂ ਹੁੰਦਾ।

ਪ੍ਰਸ਼ਨ 21. ਉਪਦੇਸ਼ਕਾਂ ਅਤੇ ਲਿਖਾਰੀਆਂ ਵੱਲੋਂ ਮਹਾਪੁਰਸ਼ਾਂ ਨੂੰ ਕਿਹੜੇ ਪਿਆਰ ਤੋਂ ਸੱਖਣਾ ਬਣਾ ਕੇ ਦੱਸਿਆ ਜਾਂਦਾ ਸੀ?

ਉੱਤਰ : ਘਰੋਗੀ ਪਿਆਰ ਤੋਂ।

ਪ੍ਰਸ਼ਨ 22. ਕਿਨ੍ਹਾਂ ਲਿਖਾਰੀਆਂ ਨੇ ਈਸਾ ਦਾ ਜੀਵਨ ਉਹਨਾਂ ਦੇ ਬਚਪਨ ਦਾ ਹਾਲ ਦੇਣ ਤੋਂ ਬਿਨਾਂ ਹੀ ਲਿਖ ਦਿੱਤਾ?

ਉੱਤਰ : ਜਿਨ੍ਹਾਂ ਨੇ ਬਚਪਨ ਦੇ ਜ਼ਰੂਰੀ ਤਜਰਬੇ ਨੂੰ ਨਹੀਂ ਸਮਝਿਆ।

ਪ੍ਰਸ਼ਨ 23. ਪਰਦੇਸ-ਯਾਤਰਾ ਤੋਂ ਪਰਤ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਘਰ ਵਾਲਿਆਂ ਦੀ ਖ਼ਬਰ-ਸੁਰਤ ਲੈਣ ਲਈ ਕਿਸ ਨੂੰ ਭੇਜਦੇ ਹਨ?

ਉੱਤਰ : ਭਾਈ ਮਰਦਾਨੇ ਜੀ ਨੂੰ।

ਪ੍ਰਸ਼ਨ 24. ਘਰ ਵਾਲਿਆਂ ਦੀ ਖ਼ਬਰ-ਸੁਰਤ ਲੈਣ ਲਈ ਭੇਜੇ ਭਾਈ ਮਰਦਾਨੇ ਜੀ ਨੂੰ ਗੁਰੂ ਜੀ ਨੇ ਕੀ ਹਦਾਇਤ ਕੀਤੀ?

ਉੱਤਰ : ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਕਿਹਾ ਕਿ ਉਹ ਇਹ ਨਾ ਦੱਸਣ ਕਿ ਉਹ (ਗੁਰੂ ਜੀ) ਵੀ ਆਏ ਹਨ।

ਪ੍ਰਸ਼ਨ 25. ਕੌਣ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖ ਕੇ ਬਿਹਬਲ ਹੋ ਜਾਂਦੀ ਹੈ?

ਉੱਤਰ : ਮਾਤਾ ਤ੍ਰਿਪਤਾ ਜੀ।

ਪ੍ਰਸ਼ਨ 26. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੱਥਾ ਕੌਣ ਚੁੰਮਦੀ ਹੈ?

ਉੱਤਰ : ਮਾਤਾ ਤ੍ਰਿਪਤਾ ਜੀ।

ਪ੍ਰਸ਼ਨ 27. ਕੌਣ ਮਾਤਾ ਤ੍ਰਿਪਤਾ ਜੀ ਦੇ ਚਰਨਾਂ ‘ਤੇ ਡਿਗ ਕੇ ਖੂਬ ਰੋਇਆ?

ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ।

ਪ੍ਰਸ਼ਨ 28. ਕਿਸ ਨੇ ਬਚਪਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੋਰੀਆਂ ਦੇ ਕੇ, ਕੁੱਛੜ ਚੁੱਕ ਕੇ ਪਾਲਿਆ ਅਤੇ ਪਿਤਾ ਦੀਆਂ ਚਪੇੜਾਂ ਤੋਂ ਬਚਾਇਆ?

ਉੱਤਰ : ਬੇਬੇ ਨਾਨਕੀ ਜੀ ਨੇ।

ਪ੍ਰਸ਼ਨ 29. ਖ਼ਦੀਜਾ ਕੌਣ ਸੀ?

ਉੱਤਰ: ਮੁਹੰਮਦ ਸਾਹਿਬ ਦੀ ਬੀਵੀ/ਪਤਨੀ।

ਪ੍ਰਸ਼ਨ 30. ਕਾਰਲਾਈਲ ਏਨਾ ਖਿਝੂ ਅਤੇ ਸੜੂ ਕਿਉਂ ਸੀ?

ਉੱਤਰ : ਪਤਨੀ ਨੂੰ ਪਿਆਰ ਨਾ ਕਰਨ ਕਾਰਨ।

ਪ੍ਰਸ਼ਨ 31. ਜਦ ਕਾਰਲਾਈਲ ਦੀ ਪਤਨੀ ਕਮਰੇ ਦਾ ਬੂਹਾ ਖੋਲ੍ਹ ਕੇ ਅੰਦਰ ਝਾਕਦੀ ਤਾਂ ਉਸ ਦਾ (ਕਾਰਲਾਈਲ ਦਾ) ਪ੍ਰਤਿਕਰਮ ਕੀ ਹੁੰਦਾ?

ਉੱਤਰ : ਉਹ ਖਿਝ ਕੇ ਖਾਣ ਨੂੰ ਪੈਂਦਾ ਅਤੇ ਪਤਨੀ ਨੂੰ ਬਾਹਰ ਕੱਢ ਦਿੰਦਾ।

ਪ੍ਰਸ਼ਨ 32. ਕਿਸ ਦੀ ਕਲਮ ਅਹਿਮਕ ਨਾਈ ਦੀ ਕੈਂਚੀ ਵਾਂਗ ਲੁਤਰ-ਲੁਤਰ ਕਰਦੀ ਸੀ?

ਉੱਤਰ : ਕਾਰਲਾਈਲ ਦੀ।

ਪ੍ਰਸ਼ਨ 33. ਅੱਜ-ਕੱਲ੍ਹ ਬਹੁਤ ਸਾਰੀ ਦੁਰਾਚਾਰੀ ਦਾ ਕੀ ਕਾਰਨ ਹੈ?

ਉੱਤਰ : ਘਰੋਗੀ ਵੱਸੋਂ ਦਾ ਘਾਟਾ ਅਤੇ ਬਜ਼ਾਰੀ ਰਹਿਣੀ-ਬਹਿਣੀ ਦਾ ਵਾਧਾ।

ਪ੍ਰਸ਼ਨ 34. ਬੋਰਡਿੰਗਾਂ ਦੀ ਰਹਿਣੀ-ਬਹਿਣੀ ਨੇ ਵਿਦਿਆਰਥੀਆਂ ਨੂੰ ਕਿਹੋ ਜਿਹੇ ਬਣਾ ਦਿੱਤਾ ਹੈ?

ਉੱਤਰ : ਕੋਰੇ ਜਿਹੇ, ਗ਼ੈਰਜੁੰਮੇਵਾਰ ਅਤੇ ਸਦਾਚਾਰ ਦੀਆਂ ਹੱਦਾਂ ਟੱਪ ਜਾਣ ਵਾਲੇ।

ਪ੍ਰਸ਼ਨ 35. ਜਿਹੜਾ ਨੌਜਵਾਨ/ਵਿਦਿਆਰਥੀ ਆਪਣੇ ਜੀਵਨ ਦਾ ਕਾਫ਼ੀ ਹਿੱਸਾ ਬੋਰਡਿੰਗ ਵਿੱਚ ਰਹਿੰਦਾ ਹੈ ਉਸ ਵਿੱਚ ਕਿਹੜੇ ਗੁਣ ਪੈਦਾ ਨਹੀਂ ਹੁੰਦੇ?

ਉੱਤਰ : ਘਰੋਗੀ ਗੁਣ।

ਪ੍ਰਸ਼ਨ 36. ਧਾਰਮਿਕ ਰਹਿਣੀ ਇੱਕ ਦਿਖਾਵਾ ਕਿਉਂ ਬਣ ਗਈ ਹੈ?

ਉੱਤਰ : ਲੋਕਾਂ ਦੀ ਘਰਾਂ ਵੱਲ ਘੱਟ ਰੁਚੀ ਹੋਣ ਕਾਰਨ।

ਪ੍ਰਸ਼ਨ 37. ‘ਧਰਮ ਘਰਾਂ ਵਿੱਚੋਂ ਨਿਕਲ ਕੇ ਬਜ਼ਾਰਾਂ ਵਿੱਚ ਆ ਗਿਆ ਹੈ।’ ਇਹ ਸ਼ਬਦ ਕਿਸ ਲੇਖਕ ਦੇ ਕਿਸ ਲੇਖ ਵਿੱਚੋਂ ਹਨ?

ਉੱਤਰ : ਪ੍ਰਿੰ. ਤੇਜਾ ਸਿੰਘ ਦੇ ਲੇਖ ‘ਘਰ ਦਾ ਪਿਆਰ’ ਵਿੱਚੋਂ।

ਪ੍ਰਸ਼ਨ 38. ਰਾਜਾ ਜਨਕ ਕੌਣ ਸੀ?

ਉੱਤਰ : ਸੀਤਾ ਮਾਤਾ ਜੀ ਦੇ ਪਿਤਾ।

ਪ੍ਰਸ਼ਨ 39. ਕਿਹੜੇ ਗੁਰੂ ਸਾਹਿਬਾਨ ਨੇ ਘਰੋਗੀ ਜੀਵਨ ‘ਤੇ ਜ਼ੋਰ ਦਿੱਤਾ?

ਉੱਤਰ : ਸਿੱਖ ਗੁਰੂ ਸਾਹਿਬਾਨ ਨੇ।

ਪ੍ਰਸ਼ਨ 40. ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ-ਪਿਆਰ ਪੈਦਾ ਹੁੰਦਾ ਹੈ। ਇਹ ਕਥਨ ਕਿਸ ਲੇਖਕ ਦਾ ਹੈ?

ਉੱਤਰ : ਪ੍ਰਿੰ. ਤੇਜਾ ਸਿੰਘ ਦਾ।

ਪ੍ਰਸ਼ਨ 41. ਕਿਹੜੇ ਲੋਕ ਆਪਣੇ ਦੇਸ ਉੱਤੇ ਹਮਲੇ ਜਾਂ ਅੱਤਿਆਚਾਰ ਹੁੰਦੇ ਨਹੀਂ ਸਹਾਰ ਸਕਦੇ?

ਉੱਤਰ : ਜਿਨ੍ਹਾਂ ਦੇ ਘਰਾਂ ਅਤੇ ਪਰਿਵਾਰਾਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਹੋਵੇ।

ਪ੍ਰਸ਼ਨ 42. ਲੇਖਕ ਹਿੰਦੁਸਤਾਨ ਦੇ ਬਰਾਬਰ ਕਿਸ ਨੂੰ ਪਿਆਰਾ ਸਮਝਦਾ ਹੈ?

ਉੱਤਰ : ਆਪਣੇ ਪਿੰਡ ਦੇ ਕੱਚੇ ਕੋਠੇ ਨੂੰ।

ਪ੍ਰਸ਼ਨ 43. ‘ਪਿੰਡ ਕਿੱਡਾ ਪਿਆਰਾ ਸੀ ਅਤੇ ਉਸ ਵਿੱਚ ਵੱਸਦੇ ਮੇਰੇ ਸੰਬੰਧੀ ਹੋਰ ਵੀ ਪਿਆਰੇ ਸਨ।’ ਇਹਨਾਂ ਸ਼ਬਦਾਂ ਦਾ ਲੇਖਕ ਕੌਣ ਹੈ?

ਉੱਤਰ : ਪ੍ਰਿੰ. ਤੇਜਾ ਸਿੰਘ।

ਪ੍ਰਸ਼ਨ 44. ਪ੍ਰਿੰ. ਤੇਜਾ ਸਿੰਘ ਨੇ ਅੰਮ੍ਰਿਤਸਰ ਦੇ ਕਿਸ ਕਾਲਜ ਵਿੱਚ ਅਧਿਆਪਨ ਕਾਰਜ ਕੀਤਾ?

ਉੱਤਰ : ਖ਼ਾਲਸਾ ਕਾਲਜ ਵਿੱਚ।

ਪ੍ਰਸ਼ਨ 45. ਪ੍ਰਿੰਸੀਪਲ ਤੇਜਾ ਸਿੰਘ ਦੇ ਕਿਸੇ ਇੱਕ ਨਿਬੰਧ-ਸੰਗ੍ਰਹਿ ਦਾ ਨਾਂ ਲਿਖੋ।

ਉੱਤਰ : ਨਵੀਆਂ ਸੋਚਾਂ ।

ਪ੍ਰਸ਼ਨ 46. ਪ੍ਰਿੰ. ਤੇਜਾ ਸਿੰਘ ਦਾ ਜੀਵਨ ਕਾਲ ਕਿਹੜਾ ਹੈ?

ਉੱਤਰ: 1894-1958 ਈ.।

ਪ੍ਰਸ਼ਨ 47. ਪ੍ਰਿੰ. ਤੇਜਾ ਸਿੰਘ ਦੀਆਂ ਬਹੁਤੀਆਂ ਰਚਨਾਵਾਂ ਵਾਰਤਕ ਦੇ ਕਿਸ ਰੂਪ ਨਾਲ ਸੰਬੰਧਿਤ ਹਨ?

ਉੱਤਰ : ਨਿਬੰਧ ਨਾਲ।