ਘਰ ਖੀਵੇ ਦੇ ਸਾਹਿਬਾਂ……….ਛੈਲ ਹੋਈ ਮੁਟਿਆਰ ।
ਕਿੱਸਾ-ਕਾਵਿ : ਮਿਰਜ਼ਾ ਸਾਹਿਬਾਂ : ਪੀਲੂ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-
ਘਰ ਖੀਵੇ ਦੇ ਸਾਹਿਬਾਂ, ਜੰਮੀ ਮੰਗਲਵਾਰ ।
ਡੂਮ ਸੋਹਿਲੇ ਗਾਂਵਦੇ, ਖਾਨ ਖੀਵੇ ਦੇ ਬਾਰ ।
ਰੱਜ ਦੁਆਈ ਦਿੱਤੀਆਂ, ਸੋਹਾਣੇ ਪਰਿਵਾਰ ।
ਰਲ ਤਦਬੀਰਾਂ ਬਣਦੀਆਂ, ਛੈਲ ਹੋਈ ਮੁਟਿਆਰ ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਪੀਲੂ ਦੀ ਰਚਨਾ ਕਿੱਸਾ ‘ਮਿਰਜ਼ਾ ਸਾਹਿਬਾਂ
ਵਿੱਚੋਂ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਸਾਹਿਬਾਂ ਦੇ ਜਨਮ ਤੇ ਜਵਾਨੀ ਦਾ ਜ਼ਿਕਰ ਕੀਤਾ ਹੈ।
ਵਿਆਖਿਆ : ਕਵੀ ਲਿਖਦਾ ਹੈ ਕਿ ਖੀਵੇ ਖ਼ਾਨ ਦੇ ਘਰ ਸਾਹਿਬਾਂ ਮੰਗਲਵਾਰ ਵਾਲੇ ਦਿਨ ਪੈਦਾ ਹੋਈ। ਮਰਾਸੀਆਂ ਨੇ ਖ਼ੁਸ਼ੀ ਦੇ ਸੋਹਲੇ ਗਾਏ ਅਤੇ ਖੀਵੇ ਖਾਨ ਦੇ ਬੂਹੇ ਉੱਤੇ ਪੁੱਜ ਕੇ ਪਰਿਵਾਰ ਨੂੰ ਰੱਜ ਕੇ ਵਧਾਈਆਂ ਦਿੱਤੀਆਂ। ਜਦੋਂ ਸਾਹਿਬਾਂ ਸੁੰਦਰ ਜਵਾਨ ਵਿਖਾਈ ਦੇਣ ਲੱਗੀ, ਤਾਂ ਸਾਰੇ ਪਰਿਵਾਰ ਦੇ ਬੰਦੇ ਮਿਲ ਕੇ ਉਸ ਦਾ ਰਿਸ਼ਤਾ ਕਰਨ ਲਈ ਸਲਾਹਾ ਕਰਨ ਲੱਗ ਪਏ।