ਗੁਰ ਤੂਠੈ……………. ਨਾਨਕ ਤਿਨ ਜੈਕਾਰ।।


ਕਿਰਪਾ ਕਰਿ ਕੈ ਬਖਸਿ ਲੈਹੁ : ਗੁਰੂ ਅਮਰਦਾਸ ਜੀ

ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ॥

ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨ ਜੈਕਾਰ॥

ਪ੍ਰਸੰਗ : ਇਹ ਕਾਵਿ-ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ‘ਸਲੋਕ ਵਾਰਾਂ ਤੇ ਵਧੀਕ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ‘ਕਿਰਪਾ ਕਰਿ ਕੈ ਬਖਸਿ ਲੈਹੁ ਸਿਰਲੇਖ ਹੇਠ ਦਰਜ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਜੀਵ ਨੂੰ ਭਾਰੀ ਗੁਨਾਹਗਾਰ ਦੱਸਦਿਆਂ ਹੋਇਆਂ ਪ੍ਰਭੂ ਨੂੰ ਆਪਣੀ ਮਿਹਰ ਨਾਲ ਬਖ਼ਸ਼ ਦੇਣ ਦੀ ਬੇਨਤੀ ਕੀਤੀ ਹੈ।

ਵਿਆਖਿਆ : ਗੁਰੂ ਜੀ ਅਰਜ਼ੋਈ ਕਰਦੇ ਹਨ ਕਿ ਅਸੀਂ ਜੀਵ ਬਹੁਤ ਭੁੱਲਾ ਕਰਦੇ ਰਹਿੰਦੇ ਹਾਂ। ਸਾਡੀਆਂ ਭੁੱਲਾਂ ਦਾ ਅੰਤ ਨਹੀਂ ਹੋ ਸਕਦਾ। ਉਹ ਪ੍ਰਭੂ ਮਿਹਰ ਕਰਕੇ ਸਾਨੂੰ ਬਖ਼ਸ਼ ਸਕਦਾ ਹੈ। ਹੇ ਪ੍ਰਭੂ ! ਤੂੰ ਮਿਹਰ ਕਰ ਕੇ ਆਪ ਹੀ ਸਾਨੂੰ ਬਖ਼ਸ਼ ਲੈ; ਜਿਸ ਜੀਵ ਉੱਤੇ ਗੁਰੂ ਦੀ ਮਿਹਰ ਹੋ ਗਈ ਹੈ, ਉਹ ਉਸ ਦੇ ਅੰਦਰੋਂ ਸਾਰੇ ਪਾਪ ਤੇ ਵਿਕਾਰ ਕੱਟ ਕੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਨ੍ਹਾਂ ਦੀਆਂ ਭੁੱਲਾਂ ਬਖ਼ਸ਼ੀਆਂ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਲੋਕ-ਪਰਲੋਕ ਵਿੱਚ ਇੱਜ਼ਤ ਮਿਲਦੀ ਹੈ।