ਗੁਰੂ ਗੋਬਿੰਦ ਸਿੰਘ ਜੀ
ਪ੍ਰਸ਼ਨ. ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਦੀ ਸਮੱਸਿਆ ਨੂੰ ਕਿਸ ਤਰ੍ਹਾਂ ਨਜਿੱਠਿਆ?
ਉੱਤਰ : ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ।
ਗੁਰੂ ਜੀ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਕਿ ਸਾਰੇ ਸਿੱਖ ਉਨ੍ਹਾਂ ਦੇ ‘ਖ਼ਾਲਸਾ’ ਹਨ ਤੇ ਸਿੱਧੇ ਤੌਰ ‘ਤੇ ਉਨ੍ਹਾਂ ਨਾਲ ਜੁੜੇ ਹੋਏ ਹਨ। ਇਸ ਲਈ ਜਿਹੜਾ ਸਿੱਖ ਸਿੱਧੇ ਤੌਰ ‘ਤੇ ਗੁਰੂ ਜੀ ਨਾਲ ਨਹੀਂ ਸੀ ਜੁੜਦਾ, ਉਸ ਨੂੰ ਸਿੱਖ ਨਹੀਂ ਗਿਣਿਆ ਜਾਂਦਾ ਸੀ।
ਇਸ ਤਰ੍ਹਾਂ ਮਸੰਦਾਂ ਦੀ ਵਿਚੋਲਗੀ ਖ਼ਤਮ ਹੋ ਗਈ। ਮੀਣੇ, ਧੀਰਮਲੀਏ, ਰਾਮਰਾਈਏ ਅਤੇ ਹਿੰਦਾਲੀਆਂ ਨੂੰ ਸਿੱਖ ਪੰਥ ਵਿੱਚੋਂ ਕੱਢ ਦਿੱਤਾ ਗਿਆ।
ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਹਥਿਆਰਬੰਦ ਰਹਿਣ ਦਾ ਹੁਕਮ ਦਿੱਤਾ। ਆਪਣੀ ਤੇ ਹੋਰਨਾਂ ਦੀ ਰੱਖਿਆ ਲਈ ਲੜਨਾ ਸਿੱਖਾਂ ਦਾ ਧਰਮ ਨਿਯਤ ਕੀਤਾ ਗਿਆ।
ਇਸ ਕਾਰਨ ਸਿੱਖ ਮੁਗ਼ਲਾਂ ਦੇ ਹਮਲਿਆਂ ਦਾ ਡਟ ਕੇ ਮੁਕਾਬਲਾ ਕਰ ਸਕੇ। ਇਸ ਤਰ੍ਹਾਂ ਸਿੱਖ ਪੰਥ ਇੱਕ ਨਵੀਂ ਸ਼ਕਤੀ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ।