CBSEClass 8 Punjabi (ਪੰਜਾਬੀ)EducationPunjab School Education Board(PSEB)

ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ – ਡਾ. ਗੁਰਦਿਆਲ ਸਿੰਘ ‘ਫੁੱਲ’


ਜਮਾਤ : ਅੱਠਵੀਂ


ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਵਾਕਾਂ ਵਿੱਚ ਲਿਖੋ-


ਪ੍ਰਸ਼ਨ 1. ਗਿਆਨੀ ਗੁਰਮੁਖ ਸਿੰਘ ਜੀ ਦਾ ਜਨਮ ਕਿੱਥੇ ਹੋਇਆ?

ਉੱਤਰ : ਗਿਆਨੀ ਗੁਰਮੁਖ ਸਿੰਘ ਜੀ ਦਾ ਜਨਮ ਪਿੰਡ ਅਟਵਾਲ ਜ਼ਿਲ੍ਹਾ ਕੈਮਲਪੁਰ (ਪਾਕਿਸਤਾਨ) ਵਿੱਚ ਹੋਇਆ।

ਪ੍ਰਸ਼ਨ 2. ਬਚਪਨ ਵਿੱਚ ਆਪ ਨੂੰ ਕਿਨ੍ਹਾਂ-ਕਿਨ੍ਹਾਂ ਨਾਵਾਂ ਨਾਲ ਸੱਦਿਆ ਜਾਂਦਾ ਸੀ?

ਉੱਤਰ : ਬਚਪਨ ਵਿੱਚ ਆਪ ਨੂੰ ‘ਗੁਰਮਾ’ ਜਾਂ ‘ਮੁੱਖਾਂ’ ਨਾਵਾਂ ਨਾਲ ਸੱਦਿਆ ਜਾਂਦਾ ਸੀ।

ਪ੍ਰਸ਼ਨ 3. ਕਿਹੜੀ ਗੱਲ ਨੇ ਆਪ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ?

ਉੱਤਰ : ਨਨਕਾਣਾ ਸਾਹਿਬ ਦੇ ਸਾਕੇ ਨੇ ਆਪ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ।

ਪ੍ਰਸ਼ਨ 4. ਆਪ ਪਹਿਲੀ ਵਾਰ ਕਦੋਂ ਗ੍ਰਿਫ਼ਤਾਰ ਕੀਤੇ ਗਏ?

ਉੱਤਰ : 1923 ਈ. ਵਿੱਚ ਆਪ ਪਹਿਲੀ ਵਾਰ ਗ੍ਰਿਫਤਾਰ ਕੀਤੇ ਗਏ।

ਪ੍ਰਸ਼ਨ 5. ਦੇਸ਼ ਦੀ ਅਜ਼ਾਦੀ ਤੋਂ ਬਾਅਦ ਆਪ ਕਿਹੜੇ-ਕਿਹੜੇ ਅਹੁਦਿਆਂ ’ਤੇ ਰਹੇ?

ਉੱਤਰ : ਦੇਸ਼ ਦੀ ਅਜ਼ਾਦੀ ਤੋਂ ਬਾਅਦ ਆਪ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਰਹੇ ਅਤੇ ਕੁੱਝ ਸਮੇਂ ਲਈ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ।

ਪ੍ਰਸ਼ਨ 6. ਖੁਸ਼ਹਾਲ ਸਿੰਘ ਕੌਣ ਸੀ? ਉਸ ਨੇ ਕੀ ਕੀਤਾ ਸੀ?

ਉੱਤਰ : ਖੁਸ਼ਹਾਲ ਸਿੰਘ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਦੇ ਮਕਾਨ ਦੇ ਲਾਗੇ ਹੀ ਰਹਿੰਦਾ ਸੀ। ਉਸ ਨੂੰ ਵਪਾਰ ਵਿੱਚ ਘਾਟਾ ਪੈ ਗਿਆ ਸੀ ਅਤੇ ਕਰਜ਼ੇ ਲੈਣ ਵਾਲਿਆਂ ਨੇ ਉਸ ਵਿਰੁੱਧ ਮੁੱਕਦਮੇ ਕਰ ਦਿੱਤੇ ਸਨ। ਉਹ ਘਬਰਾ ਗਿਆ ਸੀ ਤੇ ਉਸ ਨੇ ਦਰਬਾਰ ਸਾਹਿਬ ਵਿੱਚ ਜਾ ਕੇ ਸਰੋਵਰ ਵਿੱਚ ਟੁੱਭੀ ਮਾਰ ਦਿੱਤੀ।