Aukhe shabad (ਔਖੇ ਸ਼ਬਦਾਂ ਦੇ ਅਰਥ)CBSEClass 9th NCERT PunjabiEducationPunjab School Education Board(PSEB)

ਗਲੀ ਵਿਚ : ਔਖੇ ਸ਼ਬਦਾਂ ਦੇ ਅਰਥ


ਗਲੀ ਵਿਚ : ਸ਼ਰਧਾ ਰਾਮ ਫਿਲੌਰੀ


ਅਹਿ : ਇਹ ।

ਤ੍ਰੀਮਤਾਂ : ਔਰਤਾਂ ।

ਸਲੂਣੇ : ਨਮਕੀਨ ।

ਦਮੜੀ : ਇੱਕ ਪੁਰਾਣਾ ਸਿੱਕਾ ।

ਪੱਤਰ : ਪੱਤਾ ।

ਅੱਧੜ-ਵੰਜੇ : ਅਜਿਹਾ ਪਹਿਰਾਵਾ, ਜਿਸ ਨਾਲ ਸਰੀਰ ਅੱਧਾ ਨੰਗਾ ਰਹਿੰਦਾ ਹੈ ।

ਭਾਗਵਾਨਾਂ : ਕਿਸਮਤ ਵਾਲੀਆਂ ।

ਅਧੇਲੇ : ਇੱਕ ਪੁਰਾਣਾ ਸਿੱਕਾ ।

ਮੋਘੇ : ਛੱਤ ਵਿੱਚ ਰੱਖਿਆ ਮਘੋਰਾ ।

ਪੋਣੇ : ਇਸ਼ਨਾਨ ਕਰਨ ਦੀ ਥਾਂ ।

ਮਿਸਰਾਣੀ : ਬ੍ਰਾਹਮਣੀ ।

ਪੁਰ-ਤਾਣੀ : ਬ੍ਰਾਹਮਣੀ ।

ਨਿਵੇਰ : ਨਿਬੇੜ ।

ਜਿਲ ਮਿਲ : ਢਿੱਲ ।

ਜਜਮਾਨ : ਜੋ ਪੁਰੋਹਤ ਤੋਂ ਯੱਗ ਕਰਾਏ ।

ਹੰਤਕਾਰੀ : ਹਿਤਕਾਰੀ, ਭਲਾ ਸੋਚਣ ਵਾਲਾ ।

ਹਿੱਕ : ਇੱਕ ।

ਦੰਦਾਸਾ : ਦੰਦਾਂ ਉੱਤੇ ਮਲਣ ਵਾਲੀ ਰੰਗਲੀ ਦਾਤਣ ।

ਹਈ : ਹੈ ।

ਮਲ੍ਹਮੇ : ਸੋਨੇ ਜਾਂ ਚਾਂਦੀ ਦਾ ਪਾਣੀ ਚੜ੍ਹਿਆ ਹੋਣਾ ।

ਵਣਜਾਰਾ : ਵੰਗਾਂ ਚੂੜੀਆਂ ਵੇਚਣ ਵਾਲਾ ।

ਖਚਰਾ : ਚਲਾਕ ।

ਚੁਟਾਹਲਾ ਪਾ ਛੱਡਿਆ : ਖੱਪ ਪਾ ਛੱਡੀ ।

ਹੋਰਚੀ : ਹੋਰ ।

ਔਤੜਿਆਂ ਦਾ : ਬੇਔਲਾਦਾਂ ਦਾ ਸੰਬੰਧੀ ।

ਮੜ੍ਹਾਕਦਾ ਏ : ਬਣਾਉਂਦਾ ਏ ।

ਮਝੀਟੀਆਂ : ਮੀਢੀਆਂ, ਵਾਲ ।

ਪੇਮਾਂ : ਪਿਓਆਂ।

ਭਿਰਾਮਾਂ : ਭਰਾਵਾਂ ।

ਕਾਗ : ਕਾਂ ।

ਪੁਛਿਆਸੂ : ਪੁੱਛਿਆ ।

ਤੁੱਧ : ਤੂੰ।

ਦਲਿੱਦਰ : ਗ਼ਰੀਬੀ, ਦੁੱਖ ।

ਭਿਰਾਓ : ਭਰਾ ।

ਰਲੂਗੁ : ਰਲੇਗਾ, ਮਿਲੇਗਾ ।