ਗਊ-ਮੁਖਾ, ਸ਼ੇਰ-ਮੁਖਾ : ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਗਊ-ਮੁਖਾ, ਸ਼ੇਰ-ਮੁਖਾ’ ਇਕਾਂਗੀ ਦਾ ਲੇਖਕ ਕੌਣ ਹੈ?
ਉੱਤਰ : ਗੁਰਚਰਨ ਸਿੰਘ ਜਸੂਜਾ ।
ਪ੍ਰਸ਼ਨ 2. ਕਿਸ਼ਨ ਦੇਈ/ਸ਼ਰਨ ਸਿੰਘ/ਚੋਪੜਾ ਸਾਹਿਬ/ਸੁਦਰਸ਼ਨ ਕਿਸ ਇਕਾਂਗੀ ਦੇ ਪਾਤਰ ਹਨ?
ਉੱਤਰ : ਗਊ-ਮੁਖਾ ਸ਼ੇਰ-ਮੁਖਾ ।
ਪ੍ਰਸ਼ਨ 3. ‘ਗਊ-ਮੁਖਾ ਸ਼ੇਰ-ਮੁਖਾ’ ਇਕਾਂਗੀ ਦੇ ਮੁੱਖ ਪਾਤਰ ਦਾ ਨਾਂ ਲਿਖੋ।
ਉੱਤਰ : ਸ਼ਰਨ ਸਿੰਘ ।
ਪ੍ਰਸ਼ਨ 4. ‘ਗਊ-ਮੁਖਾ ਸ਼ੇਰ-ਮੁਖਾ’ ਇਕਾਂਗੀ ਦੀਆਂ ਕਿੰਨੀਆਂ ਝਾਕੀਆਂ ਹਨ?
ਉੱਤਰ : ਦੋ ।
ਪ੍ਰਸ਼ਨ 5. ‘ਗਊ-ਮੁਖਾ ਸ਼ੇਰ-ਮੁਖਾ’ ਇਕਾਂਗੀ ਦੀ ਪਹਿਲੀ ਝਾਕੀ ਦਾ ਸਥਾਨ ਕਿਹੜਾ ਹੈ?
ਉੱਤਰ : ਦਿੱਲੀ ਦਾ ਇਕ ਬਜ਼ਾਰ ।
ਪ੍ਰਸ਼ਨ 6. ‘ਗਊ-ਮੁਖਾ ਸ਼ੇਰ-ਮੁਖਾ’ ਇਕਾਂਗੀ ਦੀ ਦੂਜੀ ਝਾਕੀ ਦਾ ਸਥਾਨ ਕਿਹੜਾ ਹੈ ?
ਉੱਤਰ : ਕਿਸ਼ਨ ਦੇਈ ਦੇ ਮਕਾਨ ਦੀ ਬੈਠਕ ।
ਪ੍ਰਸ਼ਨ 7. ਚੋਪੜਾ ਸਾਹਿਬ ਕਿੰਨੀ ਕੁ ਉਮਰ ਦਾ ਆਦਮੀ ਹੈ?
ਉੱਤਰ : ਅੱਧਖੜ ।
ਪ੍ਰਸ਼ਨ 8. ਸ਼ਰਨ ਸਿੰਘ ਦੀ ਦਾੜੀ ਕਿਹੋ ਜਿਹੀ ਹੈ?
ਉੱਤਰ : ਕਰੜ-ਬਰੜੀ ।
ਪ੍ਰਸ਼ਨ 9. ਸ਼ਰਨ ਸਿੰਘ ਕੀ ਕੰਮ ਕਰਦਾ ਸੀ?
ਉੱਤਰ : ਦਲਾਲੀ ਦਾ ।
ਪ੍ਰਸ਼ਨ 10. ਕਿਸ਼ਨ ਦੇਈ ਕਿੰਨੀ ਕੁ ਉਮਰ ਦੀ ਜਨਾਨੀ ਹੈ?
ਉੱਤਰ : ਅੱਧਖੜ ਉਮਰ ਦੀ ।
ਪ੍ਰਸ਼ਨ 11. ਸੁਦਰਸ਼ਨ ਕਿਸ਼ਨ ਦੇਈ ਦਾ ਕੀ ਲਗਦਾ ਹੈ?
ਉੱਤਰ : ਪੁੱਤਰ ।
ਪ੍ਰਸ਼ਨ 12. ਸੁਦਰਸ਼ਨ ਦੀ ਉਮਰ ਕਿੰਨੀ ਕੁ ਹੈ?
ਉੱਤਰ : 17-18 ਵਰ੍ਹੇ ।
ਪ੍ਰਸ਼ਨ 13. ਸ਼ਰਨ ਸਿੰਘ ਕੀ ਕੰਮ ਕਰਦਾ ਹੈ?
ਉੱਤਰ : ਦਲਾਲੀ ਦਾ ।
ਪ੍ਰਸ਼ਨ 14. ਸ਼ਰਨ ਸਿੰਘ ਕਿੱਥੋਂ ਦਾ ਰਹਿਣ ਵਾਲਾ ਹੈ?
ਉੱਤਰ : ਕਰੋਲ ਬਾਗ਼ ਦਾ ।
ਪ੍ਰਸ਼ਨ 15. ਸੁਦਰਸ਼ਨ ਨੇ ਕਿਹੜੀ ਜਮਾਤ ਪਾਸ ਕੀਤੀ ਸੀ?
ਉੱਤਰ : ਦਸਵੀਂ ।
ਪ੍ਰਸ਼ਨ 16. ਸੁਦਰਸ਼ਨ ਨੇ ਕਿਹੜੀ ਡਿਵੀਜ਼ਨ ਵਿਚ ਦਸਵੀਂ ਪਾਸ ਕੀਤੀ ਸੀ?
ਉੱਤਰ : ਫ਼ਸਟ ।
ਪ੍ਰਸ਼ਨ 17. ਸ਼ਰਨ ਸਿੰਘ ਸੁਦਰਸ਼ਨ ਦੇ ਪਿਤਾ ਨਾਲ ਆਪਣੇ ਕੀ ਤੱਅਲਕਾਤ ਦੱਸਦਾ ਹੈ?
ਉੱਤਰ : ਜਮਾਤੀ ਦੋਸਤ ਦੇ ।
ਪ੍ਰਸ਼ਨ 18. ਸੁਦਰਸ਼ਨ ਕਿੰਨੀ ਉਮਰ ਦਾ ਸੀ, ਜਦੋਂ ਉਸ ਦਾ ਪਿਤਾ ਗੁਜ਼ਰ ਗਿਆ ਸੀ ?
ਉੱਤਰ : ਛੋਟੀ ਉਮਰ ਦਾ ।
ਪ੍ਰਸ਼ਨ 19. ਕਿਸ਼ਨ ਦੇਈ ਦੇ ਘਰ ਸ਼ਰਨ ਸਿੰਘ ਨੂੰ ਪੀਣ ਲਈ ਕੀ ਦਿੱਤਾ ਜਾਂਦਾ ਹੈ ?
ਉੱਤਰ : ਸ਼ਰਬਤ ।
ਪ੍ਰਸ਼ਨ 20. ਸ਼ਰਨ ਸਿੰਘ ਕਿਸ਼ਨ ਦੇਈ ਨੂੰ ਕਿਸ ਤਰ੍ਹਾਂ ਮਕਾਨ ਵੇਚਣ ਲਈ ਤਿਆਰ ਕਰਦਾ ਹੈ ?
ਉੱਤਰ : ਚੁਸਤੀ ਚਲਾਕੀ ਨਾਲ ।
ਪ੍ਰਸ਼ਨ 21. ਸ਼ਰਨ ਸਿੰਘ ਕਿਸ਼ਨ ਦੇਈ ਨੂੰ ਮਕਾਨ ਵੇਚਣ ਲਈ ਤਿਆਰ ਕਰਨ ਖ਼ਾਤਰ ਪਹਿਲਾਂ ਕਿਹੜਾ ਵਹਿਮ ਪਾਉਂਦਾ ਹੈ ?
ਉੱਤਰ : ਮਕਾਨ ਦੇ ਸਾਹਮਣੇ ਖੂਹ ਹੋਣ ਦਾ ।
ਪ੍ਰਸ਼ਨ 22. ਸ਼ਰਨ ਸਿੰਘ ਕਿਸ਼ਨ ਦੇਈ ਦੇ ਪਰਿਵਾਰ ਦੁਆਰਾ ਮਕਾਨ ਵਿਚ ਦੁੱਖ ਪਾਉਣ ਤੇ ਉਸਦੇ ਪਤੀ ਦੇ ਮਰਨ ਦਾ ਕਾਰਨ ਕੀ ਦੱਸਦਾ ਹੈ?
ਉੱਤਰ : ਮਕਾਨ ਦੇ ਸਾਹਮਣੇ ਖੂਹ ਦਾ ਹੋਣਾ ।
ਪ੍ਰਸ਼ਨ 23. ਸ਼ਰਨ ਸਿੰਘ ਅਨੁਸਾਰ ਖੂਹ ਉੱਤੇ ਕਿਨ੍ਹਾਂ ਦਾ ਵਾਸਾ ਹੁੰਦਾ ਹੈ?
ਉੱਤਰ : ਭੂਤਾਂ-ਚੁੜੇਲਾਂ ਦਾ ।
ਪ੍ਰਸ਼ਨ 24. ਕਿਸ਼ਨ ਦੇਈ ਸ਼ਰਨ ਸਿੰਘ ਤੋਂ ਮਕਾਨ ਬਦਲੇ ਕਿੰਨੇ ਪੈਸੇ ਮੰਗਦੀ ਹੈ ?
ਉੱਤਰ : ਪੰਜਾਹ ਹਜ਼ਾਰ ।
ਪ੍ਰਸ਼ਨ 25. ਕਿਸ਼ਨ ਦੇਈ ਮਕਾਨ ਵੇਚ ਕੇ ਪੈਸੇ ਕਿੱਥੇ ਲਾਉਣੇ ਚਾਹੁੰਦੀ ਹੈ ?
ਉੱਤਰ : ਪੁੱਤਰ ਦੇ ਕਾਰੋਬਾਰ ਉੱਤੇ ।
ਪ੍ਰਸ਼ਨ 26. ‘ਕਿਸ਼ਨ ਦੇਈ ਦਾ ਮਕਾਨ ਕਿੰਨੇ ਮੰਜ਼ਲਾ ਸੀ?
ਉੱਤਰ : ਢਾਈ ।
ਪ੍ਰਸ਼ਨ 27. ਸ਼ਰਨ ਸਿੰਘ ਕਿਸ਼ਨ ਦੇਈ ਨੂੰ ਮਕਾਨ ਵੇਚਣ ਲਈ ਤਿਆਰ ਕਰਨ ਲਈ ਦੂਜਾ ਵਹਿਮ ਕਿਹੜਾ ਪਾਉਂਦਾ ਹੈ ?
ਉੱਤਰ : ਉਸ ਦੇ ਸ਼ੇਰ-ਮੁਖਾ ਹੋਣ ਦਾ ।
ਪ੍ਰਸ਼ਨ 28. ਸ਼ਰਨ ਸਿੰਘ ਅਨੁਸਾਰ ਸ਼ੇਰ-ਮੁੱਖੇ ਮਕਾਨ ਤੋਂ ਕਿਸ ਨੂੰ ਖ਼ਤਰਾ ਹੁੰਦਾ ਹੈ?
ਉੱਤਰ : ਮਾਲਕ ਨੂੰ ।
ਪ੍ਰਸ਼ਨ 29. ਕਿਸ਼ਨ ਦੇਈ ਦਾ ਮਕਾਨ ਦਿੱਲੀ ਦੇ ਕਿਹੜੇ ਇਲਾਕੇ ਵਿਚ ਸਥਿਤ ਸੀ?
ਉੱਤਰ : ਚਾਂਦਨੀ ਚੌਂਕ ਵਿਚ ।
ਪ੍ਰਸ਼ਨ 30. ਸ਼ਰਨ ਸਿੰਘ ਕਿਸ ਨੂੰ ਮਜਬੂਰ ਕਰ ਕੇ ਮਕਾਨ ਦਿਖਾਉਣ ਲਈ ਲੈ ਜਾਂਦਾ?
ਉੱਤਰ : ਚੋਪੜਾ ਸਾਹਿਬ ਨੂੰ ।
ਪ੍ਰਸ਼ਨ 31. ਸ਼ਰਨ ਸਿੰਘ ਕਿਸ਼ਨ ਦੇਈ ਨੂੰ ਤਾਂ ਉਸਦਾ ਮਕਾਨ ਸ਼ੇਰ-ਮੁਖਾ ਦੱਸਦਾ ਹੈ, ਪਰੰਤੂ ਚੋਪੜਾ ਸਾਹਿਬ ਨੂੰ ਮਕਾਨ ਕਿਹੋ ਜਿਹਾ ਦੱਸਦਾ ਹੈ?
ਜਾਂ
ਪ੍ਰਸ਼ਨ. ਕਿਸ਼ਨ ਦੇਈ ਦੇ ਮਕਾਨ ਦਾ ਪਿੱਛੋਂ ਆਕਾਰ ਕਿਹੋ ਜਿਹਾ ਹੈ ?
ਉੱਤਰ : ਗਊ-ਮੁਖਾ ।
ਪ੍ਰਸ਼ਨ 32. ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗ਼ਲਤ?
(ੳ) ਦੁਕਾਨ ਦਾ ਅਕਾਰ ਅੱਗੋਂ ਚੌੜਾ ਤੇ ਪਿੱਛਿਉਂ ਤੰਗ ਪਸੰਦ ਕੀਤਾ ਜਾਂਦਾ ਹੈ।
(ਅ) ਸ਼ਰਨ ਸਿੰਘ ਕਿਸ਼ਨ ਦੇਈ ਦਾ ਮਕਾਨ ਸਾਢੇ ਛਿਆਲੀ ਹਜ਼ਾਰ ਵਿਚ ਵਿਕਾਉਂਦਾ ਹੈ ।
(ੲ) ‘ਗਊ-ਮੁਖਾ ਸ਼ੇਰ-ਮੁਖਾ’ ਇਕਾਂਗੀ ਵਿਚ ਲੇਖਕ ਨੇ ਦਲਾਲਾਂ ਦੀ ਚੁਸਤੀ-ਚਲਾਕੀ ਨੂੰ ਪੇਸ਼ ਨਹੀਂ ਕੀਤਾ ।
ਉੱਤਰ : (ੳ) ਸਹੀ, (ਅ) ਸਹੀ, (ੲ) ਗ਼ਲਤ ।
ਪ੍ਰਸ਼ਨ 33. ‘ਹਕੂਮਤ ਗਰਮੀ ਦੀ, ਹੱਟੀ ਨਰਮੀ ਦੀ ਤੇ ਦਲਾਲੀ ਬੇਸ਼ਰਮੀ ਦੀ’ ਕੌਣ ਕਹਿੰਦਾ ਹੈ?
ਉੱਤਰ : ਸ਼ਰਨ ਸਿੰਘ ।
ਪ੍ਰਸ਼ਨ 34. ‘ਸ਼ਰਨ ਸਿੰਘ ਅਨੁਸਾਰ ਦਲਾਲੀ…………ਦੀ ਚੀਜ਼ ਹੈ।’ ਖ਼ਾਲੀ ਥਾਂ ਵਿਚ ਢੁੱਕਵਾਂ ਸ਼ਬਦ ਭਰੋ ।
ਉੱਤਰ : ਬੇਸ਼ਰਮੀ ।