‘ਕ’ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਕੰਨ ਖਾਣੇ – ਬੜਾ ਰੌਲਾ ਪਾਉਣਾ – ਬੱਚਿਓ ! ਜਾਓ ਪਰ੍ਹਾਂ ਜਾ ਕੇ ਖੇਡੋ, ਐਵੇਂ ਕੰਨ ਨਾ ਖਾਈ ਜਾਓ।

2. ਕੰਨ ਖਿੱਚਣੇ – ਸਜ਼ਾ ਦੇਣੀ – ਸ਼ਰਾਰਤੀ ਬੱਚਿਆਂ ਨੂੰ ਕੰਨ ਖਿੱਚ ਕੇ ਹੀ ਸੁਧਾਰਿਆ ਜਾ ਸਕਦਾ ਹੈ।

3. ਕੰਨ ਭਰਨੇ – ਚੁਗਲੀਆਂ ਕਰਨੀਆਂ – ਹਿਨਾ ਜਿੱਥੇ ਵੀ ਜਾਂਦੀ ਹੈ, ਉੱਥੇ ਕੰਨ ਭਰ ਕੇ ਆਉਂਦੀ ਹੈ।

4. ਕਲੇਜਾ ਕੰਬ ਜਾਣਾ – ਭਰ ਜਾਣਾ – ਦੁਸ਼ਹਿਰੇ ਵਾਲੇ ਦਿਨ ਅੰਮ੍ਰਿਤਸਰ ਵਿੱਚ ਰੇਲ ਹਾਦਸੇ ਨੂੰ ਵੇਖ ਕੇ ਮੇਰਾ ਕਲੇਜਾ ਕੰਬ ਗਿਆ।

5. ਕੱਛਾ ਵਜਾਉਣੀਆਂ – ਖ਼ੁਸ਼ ਹੋਣਾ – ਪੇਪਰ ਖਤਮ ਹੋਣ ਤੋਂ ਬਾਅਦ ਕੁੱਝ ਬੱਚੇ ਕੱਛਾ ਵਜਾਉਣ ਲੱਗ ਪਏ।

6. ਕੱਪੜਿਆਂ ਤੋਂ ਬਾਹਰ ਹੋਣਾ – ਬਹੁਤ ਗੁੱਸੇ ਵਿੱਚ ਆਉਣਾ- ਆਪਣੇ ਦੁਸ਼ਮਨ ਨੂੰ ਆਪਣੇ ਘਰ ਵਿਚ ਦੇਖ ਕੇ ਸੋਹਨ ਕੱਪੜਿਆਂ ਤੋਂ ਬਾਹਰ ਹੋ ਗਿਆ।

7. ਕੁੱਜੇ ਵਿੱਚ ਸਮੁੰਦਰ ਬੰਦ ਕਰਨਾ – ਵੱਡੀ ਗੱਲ ਨੂੰ ਸੰਖੇਪ ਵਿੱਚ ਕਹਿਣਾ – ਫਰੀਦ ਜੀ ਨੇ ਆਪਣੇ ਸ਼ਲੋਕਾਂ ਵਿੱਚ ਕੁੱਜੇ ਵਿੱਚ ਸੁਮੁੰਦਰ ਬੰਦ ਕੀਤਾ ਹੋਇਆ ਹੈ।

8. ਕੰਘਾ ਹੋਣਾ – ਨੁਕਸਾਨ ਹੋਣਾ – ਦੁਕਾਨ ਤੇ ਅੱਗ ਲੱਗਣ ਕਾਰਨ ਰਾਮ ਦੇ ਸਾਰੇ ਸਮਾਨ ਦਾ ਕੰਘਾ ਹੋ ਗਿਆ।