ਕੈਂਠਾ ਤੇਰਾ…….. ਮਾਂ ਦਿਆ ਸੁਰਜਣਾ।
(ੲ) ਕੈਂਠਾ ਤੇਰਾ ਵੇ ਮੱਲਾ ਸੋਹਣਾ,
ਸੋਹਣਾ, ਸੋਂਹਦਾ ਜੁਗਨੀਆਂ ਦੇ ਨਾਲ,
ਜੁਗਨੀ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਜਾਮਾ ਤੇਰਾ ਵੇ ਮੱਲਾ ਸੋਹਣਾ,
ਸੋਹਣਾ, ਸੋਂਹਦਾ ਤਣੀਆਂ ਨਾਲ,
ਤਣੀਆਂ ਡੇਢ ਤੇ ਹਜ਼ਾਰ,
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ।
ਪ੍ਰਸ਼ਨ 1. ਇਹ ਸਤਰਾਂ ਕਿਸ ਵੱਲੋਂ ਕਿਸ ਨੂੰ ਸੰਬੋਧਿਤ ਹਨ?
(ੳ) ਮਾਂ ਵੱਲੋਂ ਧੀ ਨੂੰ
(ਅ) ਮਾਂ ਵੱਲੋਂ ਵਿਆਂਹਦੜ ਪੁੱਤਰ ਨੂੰ
(ੲ) ਬਾਪ ਵੱਲੋਂ ਪੁੱਤਰ ਨੂੰ
(ਸ) ਬਾਪ ਵੱਲੋਂ ਧੀ ਨੂੰ
ਪ੍ਰਸ਼ਨ 2. ਇਹ ਕਾਵਿ-ਸਤਰਾਂ ਕਿਸ ਕਵਿਤਾ/ਲੋਕ-ਗੀਤ ਵਿੱਚੋਂ ਹਨ?
(ੳ) ‘ਮੈਂ ਬਲਿਹਾਰੀ ਵੇ ਮਾਂ ਦਿਆ ਸੂਰਜਣਾ’ ਵਿੱਚੋਂ
(ਅ) ‘ਹਰਿਆ ਨੀ ਮਾਲਣ’ ਵਿੱਚੋਂ
(ੲ) ‘ਨਿੱਕੀ-ਨਿੱਕੀ ਬੂੰਦੀ’ ਵਿੱਚੋਂ
(ਸ) ‘ਮੱਥੇ ‘ਤੇ ਚਮਕਣ ਵਾਲ’ ਵਿੱਚੋਂ
ਪ੍ਰਸ਼ਨ 3. ਇਹਨਾਂ ਸਤਰਾਂ ਦਾ ਸੰਬੰਧ ਲੋਕ-ਕਾਵਿ ਦੀ ਕਿਸ ਵੰਨਗੀ ਨਾਲ ਹੈ?
(ੳ) ਟੱਪੇ ਨਾਲ
(ਅ) ਘੋੜੀ ਨਾਲ
(ੲ) ਸੁਹਾਗ ਨਾਲ
(ਸ) ਢੋਲੇ ਨਾਲ
ਪ੍ਰਸ਼ਨ 4. ਕੈਂਠਾ ਕਿੱਥੇ ਪਾਇਆ ਜਾਂਦਾ ਹੈ?
(ੳ) ਗੁੱਟ/ਕਲਾਈ ‘ਤੇ
(ਅ) ਗਲ ਵਿੱਚ
(ੲ) ਉਂਗਲੀਆਂ ਵਿੱਚ
(ਸ) ਪੈਰਾਂ ਵਿੱਚ
ਪ੍ਰਸ਼ਨ 5. ਜੁਗਨੀਆਂ ਨਾਲ ਕੀ ਸੋਹਣਾ ਲੱਗਦਾ ਹੈ?
(ੳ) ਹਾਰ
(ਅ) ਕੈਂਠਾ
(ੲ) ਮੰਗਲ ਸੂਤਰ
(ਸ) ਸੱਗੀ-ਫੁੱਲ
ਪ੍ਰਸ਼ਨ 6. ‘ਜੁਗਨੀ’ ਕੀ ਹੈ?
(ੳ) ਫੁੱਲ
(ਅ) ਗਲ ਦਾ ਗਹਿਣਾ
(ੲ) ਪੁਸ਼ਾਕ
(ਸ) ਇੱਕ ਫਲ਼