ਕਾਵਿ ਟੁਕੜੀ : ਭਾਰਤ ਮਾਂ ਦਾ ਵੀਰ ਸਪੁੱਤਰ ਭਗਤ ਸਿੰਘ
ਹੇਠ ਲਿਖੀਆਂ ਕਾਵਿ-ਸਤਰਾਂ ਦੇ ਅਧਾਰ ਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ :-
“ਭਾਰਤ ਮਾਂ ਦਾ ਵੀਰ ਸਪੁੱਤਰ ਗੱਭਰੂ ਸੀ ਪੰਜਾਬ ਦਾ,
ਸੂਰਜ ਵਰਗਾ ਤੇਜ਼ ਸੀ ਰੱਖਦਾ ਉਹ ਚਾਨਣ ਮਹਿਤਾਬ ਦਾ।
ਕਹਿੰਦਾ ਸੀ ਅਜ਼ਾਦੀ ਖਾਤਰ ਹੱਸ-ਹੱਸ ਕੇ ਸਿਰ ਵਾਰਨੇ,
ਦੇਸ ਲਈ ਕੁਰਬਾਨੀ ਕੀਤੀ ਭਗਤ ਸਿੰਘ ਸਰਦਾਰ ਨੇ” !
ਪ੍ਰਸ਼ਨ 1. ਉਪਰੋਕਤ ਸਤਰਾਂ ਦਾ ਪ੍ਰਸੰਗ ਲਿਖੋ।
ਪ੍ਰਸ਼ਨ 2. ਭਗਤ ਸਿੰਘ ਕਿੱਥੋਂ ਦਾ ਗੱਭਰੂ ਸੀ?
ਪ੍ਰਸ਼ਨ 3. ਭਗਤ ਸਿੰਘ ਦੇ ਚਿਹਰੇ ਦਾ ਤੇਜ਼ ਕਿਸ ਵਰਗਾ ਸੀ?
ਪ੍ਰਸ਼ਨ 4. ਭਗਤ ਸਿੰਘ ਨੇ ਕੁਰਬਾਨੀ ਕਿਸ ਦੀ ਖ਼ਾਤਰ ਦਿੱਤੀ?