ਕਾਵਿ ਟੁਕੜੀ – ਮਾਂ
ਮਾਂ ਛਾਂ ਜ਼ਿੰਦਗੀ ਦੇ ਨਿਕੜੇ ਜਹੇ ਦਿਲ ਵਿੱਚ,
ਸੋਮਾ ਉਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ।
ਅੱਜ ਤੀਕਣ ਜੀਹਦਾ ਕਿਸੇ ਥਾਹ ਤਲ਼ਾ ਨਹੀਂ ਲੱਭਾ,
ਮਾਰ ਮਾਰ ਟੁੱਭੀਆਂ ਹੈ ਸਾਰਾ ਜੱਗ ਹਾਰਿਆ।
ਪ੍ਰਸ਼ਨ 1 . ਮਾਂ ਕਿਸ ਦਾ ਸੋਮਾ ਹੁੰਦੀ ਹੈ ?
(ੳ) ਮੁਹੱਬਤ ਦਾ
(ਅ) ਨਫ਼ਰਤ ਦਾ
(ੲ) ਲਾਲਚ ਦਾ
(ਸ) ਹਉਮੈਂ ਦਾ
ਪ੍ਰਸ਼ਨ 2 . ਕੀ ਮਾਂ ਦੇ ਪਿਆਰ ਦੀ ਕੋਈ ਸੀਮਾ ਹੁੰਦੀ ਹੈ?
(ੳ) ਹਾਂ
(ਅ) ਨਹੀਂ
(ੲ) ਥੋੜ੍ਹੀ – ਥੋੜ੍ਹੀ
(ਸ) ਬਹੁਤ ਜ਼ਿਆਦਾ
ਪ੍ਰਸ਼ਨ 3 . ਮਾਂ ਦੇ ਹਿਰਦੇ ‘ਚ ਪਿਆਰ ਵਾਲਾ ਸੋਮਾ ਕਿਸ ਦੀ ਦੇਣ ਹੈ ?
(ੳ) ਬੱਚਿਆਂ ਦੀ
(ਅ) ਪਿਤਾ ਦੀ
(ੲ) ਨਾਨਕਿਆਂ ਦੀ
(ਸ) ਪਰਮਾਤਮਾ ਦੀ
ਪ੍ਰਸ਼ਨ 4 . ‘ਜੱਗ’ ਸ਼ਬਦ ਦਾ ਅਰਥ ਲਿਖੋ।
(ੳ) ਸੰਸਾਰ
(ਅ) ਕਿਨਾਰਾ
(ੲ) ਡੂੰਘਾਈ
(ਸ) ਲੰਗਰ