ਕਾਵਿ ਟੁਕੜੀ – ਬਚਪਨ
ਉਹ ਕਿੱਧਰ ਗਏ ਦਿਹਾੜੇ
ਜਦ ਛੱਤੋ ਦੇ ਪਿਛਵਾੜੇ।
ਸਾਂ ਬੇਰ ਛੱਤੋ ਦਾ ਢਾਂਹਦੇ,
ਹੱਸ – ਹੱਸ ਕੇ ਗਾਲਾਂ ਖਾਂਦੇ।
ਕਰ ਲਾਗੇ – ਲਾਗੇ ਸਿਰੀਆਂ,
ਉਹ ਬੇਰੀ ਥੱਲੇ ਬਹਿਣ।
ਪ੍ਰਸ਼ਨ 1 . ਕਵੀ ਕਿਹੜੀ ਸਥਿਤੀ ਨੂੰ ਯਾਦ ਕਰਦਾ ਹੈ?
(ੳ) ਬਚਪਨ ਦੇ ਦਿਨ
(ਅ) ਜਵਾਨੀ ਦੇ ਦਿਨ
(ੲ) ਸਕੂਲ ਦੇ ਦਿਨ
(ਸ) ਮੇਲਿਆਂ ਅਤੇ ਤਿਉਹਾਰਾਂ ਦੇ
ਪ੍ਰਸ਼ਨ 2 . ਉਹ ਛੱਤੋ ਦੇ ਪਿਛਵਾੜੇ ਕੀ ਕਰਦੇ ਸਨ?
(ੳ) ਅੰਗੂਰ ਤੋੜਦੇ ਸਨ
(ਅ) ਬੇਰ ਤੋੜਦੇ ਸਨ
(ੲ) ਗੰਨੇ ਤੋੜਦੇ ਸਨ
(ਸ) ਸਾਗ ਤੋੜਦੇ ਸਨ
ਪ੍ਰਸ਼ਨ 3 . ਉਹ ਗਾਲਾਂ ਖਾਣ ‘ਤੇ ਕੀ ਮਹਿਸੂਸ ਕਰਦੇ ਸਨ?
(ੳ) ਦੁਖੀ
(ਅ) ਖੁਸ਼ੀ
(ੲ) ਬੁਰਾ
(ਸ) ਪਿਆਰ
ਪ੍ਰਸ਼ਨ 4 . ਬੱਚੇ ਕਿਸ ਹੇਠਾਂ ਬੈਠਦੇ ਸਨ ?
(ੳ) ਨਿੰਮ
(ਅ) ਬੋਹੜ
(ੲ) ਬੇਰੀ
(ਸ) ਟਾਹਲੀ
ਪ੍ਰਸ਼ਨ 5 . ‘ਦਿਹਾੜੇ’ ਸ਼ਬਦ ਦਾ ਅਰਥ ਲਿਖੋ।
(ੳ) ਜਵਾਨੀ
(ਅ) ਬਚਪਨ
(ੲ) ਬੁਢਾਪਾ
(ਸ) ਦਿਨ