ਕਾਵਿ ਟੁਕੜੀ – ਪਿੰਡ ਦੀ ਰੌਣਕ

ਜਿਸ ਪਿੰਡ ਵਾਲੇ ਸਾਗ ਬਣ, ਨਾਲ ਮੱਕੀ ਦੀ ਰੋਟੀ,
ਚਿੱਬੜਾਂ ਵਾਲੀ ਚਟਣੀ ਮਿਲਦੀ ਕੂੰਡੇ ਦੇ ਵਿੱਚ ਘੋਟੀ।
ਦੁੱਧ ਮਲਾਈਆਂ ਦੇਸੀ ਘਿਓ ਦੀ ਕੁੱਟ – ਕੁੱਟ ਖਾਧੀ ਚੂਰੀ।
ਪੈਰਾਂ ਦੇ ਵਿੱਚ ਚੀ ਕੂੰ – ਚੀ ਕੂੰ ਜੁੱਤੀਆਂ ਕਰਨ ਕਸੂਰੀ।

ਪ੍ਰਸ਼ਨ 1 . ਇਨ੍ਹਾਂ ਕਾਵਿ – ਸਤਰਾਂ ਵਿੱਚ ਕਿਸ ਵੇਲੇ ਦੀਆਂ ਖਾਣ – ਪੀਣ ਦੀਆਂ ਚੀਜ਼ਾਂ ਦਾ ਵਰਨਣ ਕੀਤਾ ਗਿਆ ਹੈ?

() ਆਧੁਨਿਕ ਪੰਜਾਬ
() ਪੁਰਾਤਨ ਪੰਜਾਬ
() ਸ਼ਾਮ ਵਾਲੇ
() ਸਵੇਰੇ ਵੇਲੇ ਦੀਆਂ

ਪ੍ਰਸ਼ਨ 2 . ਕਿਹੜੀ ਚਟਣੀ ਦਾ ਜ਼ਿਕਰ ਕੀਤਾ ਗਿਆ ਹੈ?

() ਪੁਦੀਨੇ ਦੀ
() ਧਨੀਏ ਦੀ
() ਚਿੱਬੜਾਂ ਦੀ
() ਮਿਰਚਾਂ ਦੀ

ਪ੍ਰਸ਼ਨ 3 . ਕਸੂਰੀ ਜੁੱਤੀ ਤੋਂ ਕੀ ਭਾਵ ਹੈ? ਇਸ ਦੀ ਕੀ ਵਿਸ਼ੇਸ਼ਤਾ ਦੱਸੀ ਗਈ ਹੈ ?

() ਆਰਾਮਦਾਇਕ
() ਅਵਾਜ਼ ਬਹੁਤ ਵਧੀਆ ਹੁੰਦੀ ਹੈ
() ਸਭਿੱਆਚਾਰ ਦੀ ਨਿਸ਼ਾਨੀ
() ਸਸਤੀ

ਪ੍ਰਸ਼ਨ 4 . ਇਸ ਕਾਵਿ – ਟੋਟੇ ‘ਚ ਮੱਕੀ ਦੀ ਰੋਟੀ ਨਾਲ ਕੀ ਖਾਣ ਦੀ ਗੱਲ ਕੀਤੀ ਗਈ ਹੈ?

() ਮੂਲੀ
() ਖੀਰਾ
() ਦਾਲ
() ਸਾਗ

ਪ੍ਰਸ਼ਨ 5 . ‘ਚਿੰਬੜਾਂ ਦੀ ਚਟਣੀ’ ਕਿਵੇਂ ਬਣਾਈ ਜਾਂਦੀ ਸੀ?

() ਮਿਕਸੀ ਵਿੱਚ
() ਕੂੰਡੇ ਵਿੱਚ
() ਕੜਾਹੀ ਵਿੱਚ
() ਮਸ਼ੀਨਾਂ ਨਾਲ