ਕਾਵਿ ਟੁਕੜੀ – ਪਿੰਡਾਂ ਵਿੱਚ ਦੋਸਤੋ ਪੰਜਾਬ ਵੱਸਦਾ।

ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਮਿੱਠਾ-ਮਿੱਠਾ ਗੁੜ ਜਿਵੇਂ ਪੌਣੀਂ ਘੁਲਿਆ।

ਖਾਣ ਲਈ ਆਉਂਦਾ ਹਰ ਕੋਈ ਤੁਰਿਆ।

ਪੱਕਦਾ ਕੜਾਹੇ ਗੁੜ, ਖਿੱਚਾਂ ਪਾਂਵਦਾ।

ਮੱਲੋ-ਮੱਲੀ ਜਾਂਦੇ ਰਾਹੀਆਂ ਨੂੰ ਬੁਲਾਂਵਦਾ।

ਉਂਗਲੀਆਂ ਚੱਟ ਗੁੜ ਖਾਣ ਸਾਰੇ ਜੀ।

ਭੋਲੇ-ਭਾਲੇ ਬਾਲ ਲੱਗਦੇ ਪਿਆਰੇ ਜੀ।

ਗੁੜ ਖਾਂਦੇ ਭਿੰਨ-ਭੇਦ, ਕੋਈ ਨਾ ਵਿਚਾਰਦਾ।

ਗੁੜ ਵਾਲਾ ਚੱਕ ਸਭ ਨੂੰ ਪਿਆਰਦਾ

ਚੱਕ ਵਿੱਚ ਸ਼ੱਕਰ, ਬਣਾਵੇ ‘ਧਰਮਾ’।

ਮੁੱਠੀ-ਮੁੱਠੀ ਵੰਡੇ, ਸਾਰਿਆਂ ਨੂੰ ‘ਕਰਮਾ’।

ਪਾਥੇ ਨਾਲ ‘ਪ੍ਰੀਤਾ’ ਗੁੜ ਨੂੰ ਸੁਆਰਦਾ।

ਗੁੜ-ਚੰਡਣੀ ਦੇ ਨਾਲ, ਪੇਸੀਆਂ ਨਿਹਾਰਦਾ।

ਗੁੜ ਦੀਆਂ ਭੇਲੀਆਂ ਬਣਾਉਂਦਾ ‘ਕਰਮਾ’।

ਸੌਂਫ ਵਾਲੀ ਟਿੱਕੀ ਦਾ ਮਾਹਰ ‘ਧਰਮਾ’।

ਦਿਸੇ ਨਾ ਘੁਲਾੜੀ ਪਿੰਡ ਯਾਦ ਆਂਵਦਾ।

ਸਾਂਭ ਲਵੋ ਵਿਰਸਾ, ਕਵੀ ਹੈ ਗਾਂਵਦਾ।

ਚੱਲਦੀ ਘੁਲਾੜੀ, ਪਿੰਡ ਲੱਗੇ ਹੱਸਦਾ।

ਪਿੰਡਾਂ ਵਿੱਚ ਦੋਸਤੋ ਪੰਜਾਬ ਵੱਸਦਾ।


ਪ੍ਰਸ਼ਨ 1. ਮਿੱਠਾ ਗੁੜ ਖਾਣ ਲਈ ਕੌਣ ਤੁਰਿਆ ਆਉਂਦਾ ਹੈ?

(ੳ) ਪ੍ਰੀਤਮ
(ਅ) ਧਰਮਾ
(ੲ) ਕਿਰਪਾ
(ਸ) ਹਰ ਕੋਈ

ਪ੍ਰਸ਼ਨ 2. ਕੜਾਹੇ ਵਿੱਚ ਪੱਕਦਾ ਗੁੜ ਕਿਸ ਨੂੰ ਮੱਲੋ-ਮੱਲੀ ਬੁਲਾਉਂਦਾ ਹੈ ?

(ੳ) ਲੋਕਾਂ ਨੂੰ
(ਅ) ਖ਼ਰੀਦਦਾਰਾਂ ਨੂੰ
(ੲ) ਰਾਹੀਆਂ ਨੂੰ
(ਸ) ਪਰਦੇਸੀਆਂ ਨੂੰ

ਪ੍ਰਸ਼ਨ 3. ਕੌਣ ਗੁੜ ਦੀਆਂ ਭੇਲੀਆਂ ਬਣਾਉਂਦਾ ਹੈ?

(ੳ) ਕਰਮਾ
(ਅ) ਕਿਰਪਾ
(ੲ) ਧਰਮਾ
(ਸ) ਪ੍ਰੀਤਾ

ਪ੍ਰਸ਼ਨ 4. ਕਵੀ ਕਿਸ ਨੂੰ ਸਾਂਭਣ ਲਈ ਕਹਿੰਦਾ ਹੈ?

(ੳ) ਫ਼ਸਲਾਂ ਨੂੰ
(ਅ) ਗੁੜ ਨੂੰ
(ੲ) ਕਪਾਹ ਨੂੰ
(ਸ) ਵਿਰਸੇ ਨੂੰ

ਪ੍ਰਸ਼ਨ 5. ਪੰਜਾਬ ਕਿੱਥੇ ਵਸਦਾ ਹੈ ?

(ੳ) ਗ਼ਰੀਬਾਂ ਵਿੱਚ
(ਅ) ਕਾਮਿਆਂ ਵਿੱਚ
(ੲ) ਪਿੰਡਾਂ ਵਿੱਚ
(ਸ) ਖੇਤਾਂ ਵਿੱਚ