ਕਾਵਿ ਟੁਕੜੀ – ਧਰਤੀ
ਦੋ ਟੋਟਿਆਂ ਵਿੱਚ ਭੌਂ ਟੁੱਟੀ,
ਇੱਕ ਮਹਿਲਾਂ ਦਾ ਇੱਕ ਢੋਕਾਂ ਦਾ।
ਦੋ ਧੜਿਆਂ ਵਿੱਚ ਖ਼ਲਕਤ ਵੰਡੀ,
ਇੱਕ ਲੋਕਾਂ ਦਾ ਇੱਕ ਜੋਕਾਂ ਦਾ
ਪ੍ਰਸ਼ਨ 1 . ਦੋ ਟੋਟਿਆਂ ਵਿੱਚ ਭੌਂ ਟੁੱਟੀ ਦਾ ਭਾਵ ਦੱਸੋ।
(ੳ) ਲੋਕਾਂ ਦਾ ਦੋ ਹਿੱਸਿਆਂ ਵਿੱਚ ਵੰਡੇ ਜਾਣਾ
(ਅ) ਦੋ ਟੋਟੇ ਹੋ ਜਾਣਾ
(ੲ) ਬਰਬਾਦ ਹੋ ਜਾਣਾ
(ਸ) ਭੂਚਾਲ ਆ ਜਾਣਾ
ਪ੍ਰਸ਼ਨ 2 . ‘ਇੱਕ ਮਹਿਲਾਂ ਦਾ ਇੱਕ ਢੋਕਾਂ ਦਾ’ ਇਸ ਵੰਡ ਨੂੰ ਸਪਸ਼ਟ ਕਰੋ।
(ੳ) ਮਹਿਲ ਅਤੇ ਝੌਂਪੜੀ
(ਅ) ਧੋਖੇਬਾਜ਼ ਲੋਕ
(ੲ) ਸਰਮਾਏਦਾਰਾਂ ਅਤੇ ਗ਼ਰੀਬ ਲੋਕਾਂ ਵਿੱਚ ਵੰਡ
(ਸ) ਅਨਪੜ੍ਹ ਅਤੇ ਪੜ੍ਹੇ – ਲਿਖੇ ਲੋਕਾਂ ਵਿੱਚ ਵੰਡ
ਪ੍ਰਸ਼ਨ 3 . ‘ਖ਼ਲਕਤ’ ਸ਼ਬਦ ਦਾ ਅਰਥ ਦੱਸੋ।
(ੳ) ਪਰਮਾਤਮਾ
(ਅ) ਦੁਨੀਆ
(ੲ) ਪੈਸਾ
(ਸ) ਬੇਸਬਰੀ
ਪ੍ਰਸ਼ਨ 4 .ਇਸ ਕਾਵਿ – ਟੁਕੜੀ ਵਿੱਚ ‘ਭੌਂ’ ਸ਼ਬਦ ਤੋਂ ਕੀ ਭਾਵ ਹੈ?
(ੳ) ਸਮਾਜ
(ਅ) ਧਰਤੀ
(ੲ) ਭੂਮੀ
(ਸ) ਜ਼ਮੀਨ
ਪ੍ਰਸ਼ਨ 5 . ‘ਜੋਕ’ ਕੀ ਖਾਂਦੀ ਹੈ?
(ੳ) ਰੋਟੀ ਖਾਂਦੀ ਹੈ
(ਅ) ਪਾਣੀ ਪੀਂਦੀ ਹੈ
(ੲ) ਸ਼ਹਿਦ ਪੀਂਦੀ ਹੈ
(ਸ) ਖ਼ੂਨ ਪੀਂਦੀ ਹੈ