ਕਾਵਿ ਟੁਕੜੀ – ਦਾਦੀ ਦਾ ਮੰਜਾ
ਹੇਠ ਦਿੱਤੀ ਕਾਵਿ-ਟੁਕੜੀ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਉਸ ਸੰਝ ਦਾ ਪੈਣਾ ਨੀ, ਅਸਾਂ ‘ਕੱਠੇ ਹੋਣਾ ਨੀ।
ਦਾਦੀ ਦੇ ਮੰਜੇ ਦੇ ਚੌਗਿਰਦੇ ਭੌਣਾ ਨੀ, ਉਹਨੂੰ ਨੀਂਦਰ ਆਣੀ ਨੀ,
ਅਸਾਂ ਖੱਪ ਮਚਾਉਣੀ ਨੀ।
ਉਸ ਨਾਂਹ-ਨਾਂਹ ਕਹਿਣੀ ਨੀ, ਅਸਾਂ ਹਾਂ-ਹਾਂ ਕਹਿਣੀ ਨੀ।
ਉਸ ਚੁੱਪ ਕਰਾਣਾ ਨੀ, ਅਸਾਂ ਰੌਲਾ ਪਾਣਾ ਨੀ।
ਉਹਦੀ ਨਾਂਹ ਨਾ ਮੁੱਕਣੀ ਨੀ, ਅਸਾਂ ਆਖ਼ਰ ਚੁੱਕਣੀ ਨੀ।
ਤੇ ਆਖ਼ਰ ਦਾਦੀ ਤੋਂ, ਅਸਾਂ ਹਾਰ ਮਨਾਣੀ ਨੀ।
ਥੋੜ੍ਹਾ ਜਿਹਾ ਰੁੱਸ ਕੇ ਤੇ, ਥੋੜ੍ਹਾ ਜਿਹਾ ਹੱਸ ਕੇ ਤੇ,
ਉਸ ਬਾਤ ਸੁਣਾਉਣੀ ਨੀ, ਕੋਈ ਕਹਾਣੀ ਪਾਉਣੀ ਨੀ।
ਥੋੜ੍ਹਾ ਜਿਹਾ ਰੁੱਸ ਕੇ ਤੇ, ਥੋੜ੍ਹਾ ਜਿਹਾ ਹੱਸ ਕੇ ਤੇ,
ਉਸ ਬਾਤ ਸੁਣਾਉਣੀ ਨੀ, ਕੋਈ ਕਹਾਣੀ ਪਾਉਣੀ ਨੀ।
ਪ੍ਰਸ਼ਨ 1. ਕੁੜੀਆਂ ਕਿਸ ਵੇਲੇ ਇਕੱਠੀਆਂ ਹੁੰਦੀਆਂ ਸਨ?
(ੳ) ਸਵੇਰ ਵੇਲੇ
(ਅ) ਦੁਪਹਿਰ ਨੂੰ
(ੲ) ਸੰਝ ਨੂੰ
(ਸ) ਰਾਤ ਨੂੰ
ਪ੍ਰਸ਼ਨ 2. ਖੱਪ ਕੌਣ ਮਚਾਉਂਦਾ ਸੀ ?
(ੳ) ਕੁੜੀਆਂ
(ਅ) ਔਰਤਾਂ
(ੲ) ਲੋਕ
(ਸ) ਵਿਦਿਆਰਥਣਾਂ
ਪ੍ਰਸ਼ਨ 3. ਨਾਂਹ-ਨਾਂਹ ਕੌਣ ਕਹਿੰਦਾ ਸੀ ?
(ੳ) ਕੁੜੀਆਂ
(ਅ) ਨਾਨੀ
(ੲ) ਬੱਚੇ
(ਸ) ਦਾਦੀ
ਪ੍ਰਸ਼ਨ 4. ਕੁੜੀਆਂ ਅੰਤ ਕਿਸ ਤੋਂ ਹਾਰ ਮਨਾਉਂਦੀਆਂ ਸਨ?
(ੳ) ਨਾਨੀ ਤੋਂ
(ਅ) ਦਾਦੀ ਤੋਂ
(ੲ) ਸਹੇਲੀਆਂ ਤੋਂ
(ਸ) ਮਾਮੀ ਤੋਂ
ਪ੍ਰਸ਼ਨ 5. ਬਾਤ ਕੌਣ ਸੁਣਾਉਂਦਾ ਸੀ?
(ੳ) ਨਾਨੀ
(ਅ) ਮਾਮੀ
(ੲ) ਸਖੀਆਂ
(ਸ) ਦਾਦੀ