CBSEclass 11 PunjabiClass 9th NCERT PunjabiEducationKidsNCERT class 10thPoemsPoetryPunjab School Education Board(PSEB)

ਕਾਵਿ – ਟੁਕੜੀ – ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ।

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ,
ਫ਼ੈਸਲੇ ਸੁਣਦਿਆਂ – ਸੁਣਦਿਆਂ ਸੁੱਕ ਗਏ।
ਆਖੋ ਇਨ੍ਹਾਂ ਨੂੰ ਉਜੜੇ ਘਰੀਂ ਜਾਣ ਹੁਣ,
ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ।

ਪ੍ਰਸ਼ਨ 1 . ਕਵੀ ਅਨੁਸਾਰ ਬੰਦੇ ਕਿੱਥੇ ਬਿਰਖ ਹੋ ਗਏ ਹਨ?

() ਘਰ ਵਿੱਚ
() ਅਦਾਲਤ ਵਿੱਚ
() ਬਾਗ਼ ਵਿੱਚ
() ਖੇਤਾਂ ਵਿੱਚ

ਪ੍ਰਸ਼ਨ 2 . ਲੋਕਾਂ ਨੂੰ ਉਜੜੇ ਘਰੀਂ ਜਾਣ ਨੂੰ ਕਿਉਂ ਕਿਹਾ ਗਿਆ ਹੈ?

() ਕੋਈ ਨੁਕਸਾਨ ਨਹੀਂ ਹੋਵੇਗਾ
() ਉਹਨਾਂ ਦੇ ਹੱਕ ਵਿੱਚ ਫ਼ੈਸਲਾ ਨਹੀਂ ਹੋਵੇਗਾ
() ਥੱਕ ਜਾਣਗੇ
() ਡਿੱਗ ਪੈਣਗੇ

ਪ੍ਰਸ਼ਨ 3 . ਕਵੀ ਅਨੁਸਾਰ ਬੰਦੇ ਕਿਉਂ ਬਿਰਖ ਹੋ ਗਏ ਹਨ?

() ਨਿਆਂ ਦੀ ਉਡੀਕ ਵਿੱਚ
() ਘਰ ਜਾਣ ਦੀ ਉਡੀਕ ਵਿੱਚ
() ਜੇਲ੍ਹ ਜਾਣ ਕਰਕੇ
() ਘਰ ਨਾ ਜਾਣ ਕਰਕੇ

ਪ੍ਰਸ਼ਨ 4 . ਇਨ੍ਹਾਂ ਸਤਰਾਂ ਵਿਚਲੀ ਭਾਵਨਾ ਕਿਹੋ ਜਿਹੀ ਹੈ?

() ਤਰਸਯੋਗ
() ਹਮਦਰਦੀ ਵਾਲੀ
() ਗ਼ੈਰ – ਜਿੰਮੇਦਾਰ
() ਬੇਕਦਰੀ ਵਾਲੀ

ਪ੍ਰਸ਼ਨ 5 . ‘ਬਿਰਖ’ ਸ਼ਬਦ ਦਾ ਭਾਵ – ਅਰਥ ਦੱਸੋ।

() ਸੁੱਕੇ ਪੱਤੇ
() ਰੁੱਖ
() ਟਹਿਣੀਆਂ
() ਦੁੱਖੀ